Saturday, March 21, 2026

60 ਦਿਨਾਂ ‘ਚ 49-50 ਕਿਸਾਨਾਂ ਵੱਲੋਂ ਖੁਦਕੁਸ਼ੀਆਂ ਸਰਕਾਰੀ ਕਤਲ ਮਾਨ, ਮੀਆਂਪੁਰ

ਕਿਸਾਨੀ ਦਾ ਸਹੀ ਮੁੱਲ ਕੈਪਟਨ ਸਰਕਾਰ ਵੇਲੇ ਹੀ ਪਿਆ

PPN0910201508ਬਠਿੰਡਾ, 9 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਦਾਣਾ ਮੰਡੀ ਵਿਖੇ ਕਿਸਾਨਾਂ ਦੀ ਇੱਕ ਭਰਵੀਂ ਮੀਟਿੰਗ ਹੋਈ ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਬੀ ਕੇ ਯੂ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਵਿਸ਼ੇਸ਼ ਤੌਰ ਤੇ ਹਾਜਰ ਹੋਏ । ਇਸ ਮੀਟਿੰਗ ਵਿੱਚ ਝੋਨੇ ਅਤੇ ਨਰਮੇਂ ਦੀ ਫਸਲ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰਾਂ ਹੋਈਆਂ ਅਤੇ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚੇਤੇ ਕਰਦਿਆਂ ਮੌਜੂਦਾ ਅਕਾਲੀ ਬੀ ਜੇ ਪੀ ਸਰਕਾਰ ਨੂੰ ਰੱਜ ਕੇ ਕੋਸਿਆ । ਇਸ ਮੀਟਿੰਗ ਵਿੱਚ ਕਿਸਾਨ ਆਗੂਆਂ ਵੱਲੋਂ ਸੂਬੇ ਦੇ ਕਿਸਾਨਾਂ, ਮਜਦੂਰਾਂ ਅਤੇ ਬਾਕੀ ਵਰਗ ਨੂੰ ਅਕਾਲੀ ਬੀ ਜੇ ਪੀ ਸਰਕਾਰ ਨੂੰ ਚੱਲਦਾ ਕਰਨ ਦੀ ਅਪੀਲ ਕੀਤੀ । ਹੁਣ ਜਦਕਿ ਝੋਨੇ ਦੀ ਫਸਲ ਮੰਡੀਆਂ ਵਿੱਚ ਪਹੁੰਚ ਚੁੱਕੀ ਹੈ ਅਤੇ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਅਨੇਕਾਂ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਿਓਂਕਿ ਖਰੀਦ ਏਜੰਸੀਆਂ ਕਿਸਾਨਾਂ ਨੂੰ ਉਹਨਾਂ ਦੀ ਫਸਲ ਖਰੀਦਣ ਵੇਲੇ ਆਨਾ ਕਾਨੀ ਕਰ ਰਹੀਆਂ ਹਨ ਅਤੇ ਸੂਬੇ ਦੀ ਸਰਕਾਰ ਦੀਆਂ ਗਲਤ ਨੀਤੀਆਂ,ਖਰੀਦ ਸ਼ੁਰੂ ਕਰਾਉਣ ਵਿੱਚ ਦੇਰੀ ਅਤੇ ਫਸਲ ਖਰੀਦਣ ਲਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ।1509ਫ਼1121 ਬਾਸਮਤੀ 3000 ਤੋਂ 3500 ਰੁਪਏ ਪ੍ਰਤੀ ਕਵਿੰਟਲ ਦੀ ਬਜਾਏ 1300-1400 ਰੁਪਏ ਅਤੇ ਕਿਤੇ ਤਾਂ 1100-1200 ਨੂੰ ਵੀ ਕਿਸਾਨਾਂ ਕੋਲੋਂ ਲੁੱਟਿਆ ਜਾ ਰਿਹਾ ਹੈ ਇਸ ਤਰਾਂ ਕਿਸਾਨਾਂ ਕੋਲੋਂ ਕੀਤੀ ਜਾ ਰਹੀ 1500 ਰੁਪਏ ਪ੍ਰਤੀ ਕਵਿੰਟਲ ਦੀ ਲੁੱਟ ਲਈ ਕੌਣ ਜਿੰਮੇਵਾਰ ਨੇ ਇਹ ਸਭ ਜਾਂਦੇ ਹਨ।ਦੂਸਰੀ ਤਰਫੋਂ ਇਸ ਬੈਲਟ ਵਿੱਚ ਨਰਮਾ ਅਤੇ ਕਪਾਹ ਦੀਆਂ ਫਸਲਾਂ ਚਿੱਟੀ ਮੱਖੀ ਦਾ ਸ਼ਿਕਾਰ ਹੋ ਗਈਆਂ ਹਨ ਜਿਸ ਕਰਕੇ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨ ਪੂਰੀ ਤਰਾਂ ਤਬਾਹ ਹੋ ਰਹੇ ਹਨ।ਸਰਕਾਰ ਨੂੰ ਕੋਸਦਿਆਂ ਕਿਸਾਨਾਂ ਨੇ ਕਿਹਾ ਕਿ ਪਹਿਲਾਂ ਤਾਂ ਸਰਕਾਰ ਨੇ 33 ਕਰੋੜ ਦੇ ਕੀਟਨਾਸ਼ਕ ਘਪਲੇ ਨੇ ਕਿਸਾਨਾਂ ਦਾ 5 ਹਜਾਰ ਕਰੋੜ ਰੁਪੇ ਦਾ ਨੁਕਸਾਨ ਕਰਵਾ ਦਿੱਤਾ ਅਤੇ ਹੁਣ ਬਰਬਾਦ ਹੋਏ ਕਿਸਾਨਾਂ ਦਾ ਮਜਾਕ 100-150 ਰੁਪਏ ਦੇ ਚੈੱਕ ਦੇ ਕੇ ਉਡਾਇਆ ਜਾ ਰਿਹਾ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ।ਇਸ ਮਾਮਲੇ ਵਿੱਚ ਸੁਖਬੀਰ ਬਾਦਲ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਤੀ ਮੰਤਰੀ ਤੋਤਾ ਸਿੰਘ ਨੂੰ ਕਲੀਨ ਚਿੱਟ ਦੇਣੀ ਆਪਣੇ ਆਪ ਵਿੱਚ ਹਾਸੋਹੀਣੀ ਹੈ, ਜਿਵੇਂ ਆਪਣੇ ਸੱਜੇ ਹੱਥ ਨੂੰ ਕਲੀਨ ਚਿੱਟ ਦੇਵੇ ।ਇਸ ਤਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਤੋਂ ਅੱਕੇ ਹੋਏ ਕਿਸਾਨ ਰੇਲਾਂ ਨਾ ਰੋਕਣ ਜਾਂ ਖੁਦਕੁਸ਼ੀਆਂ ਨਾਂ ਕਰਨ ਤਾਂ ਹੋਰ ਕੀ ਕਰਨ।ਅਖਬਾਰੀ ਰਿਪੋਟਾਂ ਮੁਤਾਬਿਕ ਪਿਛਲੇ 60 ਦਿਨਾਂ ਵਿੱਚ 49-50 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ ਜੋ ਕਿ ਸਰਕਾਰ ਵੱਲੋਂ ਕੀਤੇ ਗਏ ਕਤਲ ਹਨ ।।ਇਸ ਸਰਕਾਰ ਦਾ ਹਾਲ ਇੰਨਾਂ ਮਾੜਾ ਹੋਇਆ ਪਿਆ ਹੈ ਕਿ ਲੋਕ ਇਹਨਾਂ ਦੇ ਲੀਡਰਾਂ ਨੂੰ ਸਟੇਜ ਤੇ ਚੜਨ ਤੱਕ ਨਹੀਂ ਦੇ ਰਹੇ।ਉਹਨਾਂ ਕਿਹਾ ਕਿ ਪੰਜਾਬ ਵਿੱਚ ਬੀ ਟੀ ਕਾਟਨ ਕੈਪਟਨ ਸਰਕਾਰ ਵੇਲੇ ਸ਼ੁਰੂ ਹੋਇਆ ਸੀ ਅਤੇ ਉਸ ਵੇਲੇ ਪੂਰੇ ਪੰਜ ਸਾਲ ਕਿਸਾਨਾਂ ਨੂੰ ਕਦੀ ਵੀ ਆਪਣੀ ਫਸਲ ਖਾਤਿਰ ਮੰਡੀਆਂ ਵਿੱਚ ਰੁਲਣਾ ਨਹੀਂ ਪਿਆ ਸੀ ਪ੍ਰੰਤੂ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਢਿੱਡ ਭਰਨ ਖਾਤਰ ਨਕਲੀ ਦਵਾਈਆਂ ਬਾਜਾਰ ਵਿੱਚ ਲਿਆ ਕੇ ਕਿਸਾਨਾਂ ਨੂੰ ਪੂਰੀ ਤਰਾਂ ਬਰਬਾਦ ਕਰ ਦਿੱਤਾ ।ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੀਆਂ ਅਖੌਤੀ ਜਥੇਬੰਦੀਆਂ ਤੋਂ ਕਿਸਾਨਾਂ ਨੂੰ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕੁਝ ਕੁ ਸਰਕਾਰ ਦੀਆਂ ਪਿੱਠੂ ਜਥੇਬੰਦੀਆਂ ਅੱਜ ਕੱਲ ਪੰਜਾਬ ਵਿੱਚ ਪੂਰੀ ਤਰਾਂ ਸਰਗਰਮ ਹਨ ਅਤੇ ਉਹ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਸਿਰਫ ਕੇਦਰ ਸਰਕਾਰ ਸਿਰ ਠੀਕਰਾ ਭੰਨਣ ਦਾ ਨਾਟਕ ਕਰ ਰਹੀਆਂ ਹਨ, ਜਿੰਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ।ਕਿਓਂਕਿ ਇਹ ਲੋਕ ਕਿਸਾਨ ਹਮਾਇਤੀ ਮਖੌਟਾ ਪਾ ਕੇ ਸਰਕਾਰ ਦੀ ਚਾਪਲੂਸੀ ਕਰਕੇ ਆਪਣਾ ਮਤਲਬ ਕਢਣ ਲਈ ਕਿਸਾਨਾਂ ਨੂੰ ਵਰਗਲਾ ਰਹੇ ਹਨ ।ਕਿਸਾਨ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਕਿਸਾਨੀ , ਵਪਾਰ ਅਤੇ ਇੰਡਸਟਰੀ ਨੂੰ ਬਚਾਉਣ ਹੈ ਤਾਂ ਸਾਨੂੰ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਚੁਣਨਾ ਹੋਵੇਗਾ ਤਾਂ ਜੋ ਪੰਜਾਬ ਦਾ ਭਲਾ ਹੋ ਸਕੇ।ਕਿਓਂਕਿ ਕਿਸਾਨ ਹਮਾਇਤੀ ਹੋਣ ਦਾ ਨਾਟਕ ਕਰਨ ਵਾਲੀ ਅਕਾਲੀ ਬੀ ਜੇ ਪੀ ਸਰਕਾਰ ਨੇ ਪਿਛਲੇ ਸੱਤ ਅਠ ਸਾਲਾਂ ਵਿੱਚ ਕਿਸਾਨਾਂ ਨੂੰ ਹੀ ਨਹੀਂ ਬਲਕਿ ਪੰਜਾਬ ਦੇ ਹਰ ਇੱਕ ਕਿੱਤੇ ਨੂੰ ਬੁਰੀ ਤਰਾਂ ਕੁਚਲ ਕੇ ਰੱਖ ਦਿੱਤਾ ਹੈ ਜਾਂ ਆਪਣੇ ਕਬਜੇ ਵਿੱਚ ਕਰ ਲਿਆ ਹੈ ਜੋ ਕਿ ਸਭ ਦੇ ਸਾਹਮਣੇ ਹੈ।ਮੀਟਿੰਗ ਤੋਂ ਬਾਅਦ ਬੀ ਕੇ ਯੂ ਦੇ ਇੱਕ ਵਫਦ ਨੇ ਐਸ ਡੀ ਐਮ ਜਲਾਲਾਬਾਦ ਨੂੰ ਇੱਕ ਮੰਗ ਪੱਤਰ ਵੀ ਦਿੱਤਾ।ਇਸ ਮੀਟਿੰਗ ਵਿੱਚ ਯੂਨੀਅਨ ਦੇ ਬਾਕੀ ਜਿਲਿਆਂ ਨਾਲ ਸਬੰਧਿਤ ਲੀਡਰ ਵੀ ਪਹੁੰਚੇ ਜਿੰਨਾਂ ਵਿੱਚ ਗੁਰਬਚਨ ਸਿੰਘ ਬਾਜਵਾ ਜਨ. ਸਕੱਤਰ ਪੰਜਾਬ, ਬਲਵੰਤ ਸਿੰਘ ਬ੍ਰਾਹਮਕੇ ਜਨ. ਸਕੱਤਰ , ਸੁਰਜੀਤ ਸਿੰਘ ਕਦਗਿੱਲ ਮੀਤ ਪ੍ਰਧਾਨ, ਜਗਤਾਰ ਸਿੰਘ ਜਲੇਵਾਲ ਪ੍ਰਧਾਨ ਜਿਲਾ ਫਿਰੋਜਪੁਰ,ਧਰਮ ਚੰਦ ਜਨ ਸੈਕਟਰੀ ਜਲਾਲਾਬਾਦ, ਟਹਿਲਜੀਤ ਸਿੰਘ ਪ੍ਰਧਾਨ ਜਲਾਲਾਬਾਦ, ਧਰਮ ਸਿੰਘ ਆਰਿਆ, ਜੋਗਿੰਦਰ ਸਿੰਘ ਸੈਕਟਰੀ ਪੰਜਾਬ, ਜਰਨੈਲ ਸਿੰਘ ਸੈਕਟਰੀ, ਪਲਵੀਰ ਸਿੰਘ ਪ੍ਰਧਾਨ ਜ਼ੀਰਾ, ਨਾਇਬ ਸਿੰਘ ਬੂਟੀਆਂ ਵਾਲਾ, ਗੁਰਦੇਵ ਸਿੰਘ ਵਾਰਸ ਵਾਲਾ, ਮੁਕੰਦ ਸਿੰਘ ਆਦਿ ਸ਼ਾਮਲ ਸਨ ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply