
ਅੰਮ੍ਰਿਤਸਰ, 9 ਅਕਤੂਬਰ (ਗੁਰਚਰਨ ਸਿੰਘ) – ਸਥਾਨਕ ਫਰੈਂਡਜ ਕਲੱਬ, ਸਪੈਸ਼ਲ ਐਂਟੀ ਕਰਾਈਮ ਬਿਉਰੋਂ ਅਤੇ ਆਲ ਕਲੌਥ ਮਾਰਕੀਟ ਐਸੋਸੀਏਸ਼ਨ ਸਾਂਝੇ ਤੋਰ ਤੇ ਪ੍ਰਧਾਨ ਗਿਨੀ ਭਾਟੀਆ, ਡਾ. ਚਰਨਜੀਤ ਸਿੰਘ ਚੇਤਨਪੁਰਾ ਅਤੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਦੇ ਤਹਿਤ ਕਰਮੋਂ ਡਿਅੋੜੀ ਚੌਂਕ ਵਿਖੇ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇੰਦਰਬੀਰ ਸਿੰਘ ਬੁਲਾਰੀਆ ਮੁੱਖ ਸੰਸਦੀ ਸਕੱਤਰ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਜਿੰਨਾਂ ਦਾ ਪ੍ਰਧਾਨ ਗਿਨੀ ਭਾਟੀਆ ਤੇ ਡਾ. ਚਰਨਜੀਤ ਸਿੰਘ ਨੇ ਇੰਦਰਬੀਰ ਸਿੰਘ ਬੁਲਾਰੀਆ ਨਿੱਘਾ ਸਵਾਗਤ ਕੀਤਾ।ਸ੍ਰ. ਬੁਲਾਰੀਆ ਨੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ, ਸਿਲਾਈ ਮਸ਼ੀਨਾਂ ਵੰਡਣ ਤੇ ਨੌਜਵਾਨਾਂ ਪ੍ਰੋਟੀਨ ਵੰਡੀ।ਇਸ ਸਮੇਂ ਇੰਦਰਬੀਰ ਸਿੰਘ ਬੁਲਾਰੀਆ ਨੇ ੇ ਲੋਕ ਭਲਾਈ ਦੇ ਕੰਮਾਂ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਬੜਾ ਹੀ ਵੱਧੀਆ ਉਪਰਾਲਾ ਹੈ ਕਿਉਂਕਿ ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੀ ਸਭ ਤੋਂ ਵੱਡੀ ਸੇਵਾ ਹੈ।ਇੰਦਰਬੀਰ ਸਿੰਘ ਬੁਲਾਰੀਆ ਨੂ ਤਸਵੀਰ ਅਤੇ ਕਿਰਪਾਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਨੀਲ ਵਿੱਜ, ਸੁਰਿੰਦਰ ਭਾਟੀਆ, ਅਸ਼ਵੀਨ ਅਗਰਵਾਲ, ਰਾਕੇਸ਼ ਬਾਬਾ, ਬਿੰਨੀ ਕਨੌਜੀਆ, ਅਰੂਣ ਕਪੂਰ, ਉਤਮਪ੍ਰੀਤ ਸਿੰਘ ਸੈਠੀ,ਰਾਜਨ ਨਰੂਲਾ, ਗੁਡੂ ਭਾਟੀਆ, ਆਸ਼ੂ ਵਰਮਾਨੀ, ਰਾਗਵ ਵਰਮਾਨੀ, ਰਾਹੂਲ ਅਰੋੜਾ, ਸ਼ੈਂਕੀ ਭਾਟੀਆ, ਨੀਟੂ ਆਦਿ ਹਾਜਰ ਸਨ।
Punjab Post Daily Online Newspaper & Print Media