Sunday, April 26, 2026

ਖਾਲੜਾ ਦੇ 20ਵੇਂ ਸਹੀਦੀ ਦਿਹਾੜੇ ਨੂੰ ਸਮਰਪਿਤ ਕਬੱਡੀ ਕੱਪ ਤੇ ਸ਼ਹੀਦੀ ਕਾਨਫਰੰਸ 24-25 ਅਕਤੂਬਰ ਨੂੰ

Jaswant Khalra

ਖਾਲੜਾ, 9 ਅਕਤੂਬਰ (ਲਖਵਿੰਦਰ ਗੌਲਣਫ਼ਰਿੰਪਲ ਗੌਲਣ) – ਸ਼ਹੀਦ ਜਸਵੰਤ ਸਿੰਘ ਖਾਲੜਾ ਦੇ 20ਵੇ ਸਹੀਦੀ ਦਿਹਾੜੇ ਨੂੰ ਸਮਰਪਿਤ ਉਹਨਾ ਦੇ ਜੱਦੀ ਪਿੰਡ ਖਾਲੜਾ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਕਬੱਡੀ ਅਕੈਡਮੀ ਖਾਲੜਾ ਅਤੇ ਅਮੀਸ਼ਾਹ ਵੱਲੋ ਸਮੂਹ ਇਲਾਕਾ ਅਤੇ ਐਨ.ਆਰ.ਆਈ ਦੇ ਵਿਸ਼ੇਸ ਸਹਿਯੋਗ ਨਾਲ 24 ਅਕਤੂਬਰ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ ਭਾਈ ਸੰਦੀਪ ਸਿੰਘ ਜਰਮਨ, ਚੇਅਰਮੈਨ ਅਮਰਜੀਤ ਸਿੰਘ ਯੂ.ਕੇ, ਪ੍ਰਧਾਨ ਗੁਰਮੀਤ ਸਿੰਘ ਗੋਪੀ ਨੇ ਦਿੱਤੀ।ਉਨਾਂ ਦੱਸਿਆ ਕਿ ਇੰਨਾਂ ਮੁਕਾਬਲਿਆਂ ‘ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਬੱਡੀ ਦੀਆਂ ਟੀਮਾਂ ਆਪਣੀ ਕਲਾ ਦਾ ਜੌਹਰ ਦਿਖਾਉਣਗੀਆਂ।ਕਬੱਡੀ ਕੱਪ ਦੇ ਅਗਲੇ ਦਿਨ 25 ਅਕਤੂਬਰ ਨੂੰ ਸ਼ਹੀਦੀ ਕਾਨਫਰੰਸ ਕਰਵਾਈ ਜਾ ਰਹੀ ਹੈ, ਜਿਸ ਵਿਚ ਦੇਸ਼ ਵਿਦੇਸ਼ ਤੋ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੇ ਬੁੱਧੀਜੀਵੀ ਅਤੇ ਧਾਰਮਿਕ ਵਿਦਵਾਨ ਪਹੁੰਚ ਰਹੇ ਹਨ।ਉਹਨਾ ਸਮੂਹ ਇਲਾਕਾ ਵਾਸੀਆਂ ਨੂੰ ਇਸ ਸਮਾਗਮ ਵਿਚ ਹਾਜਰੀ ਭਰਨ ਦੀ ਅਪੀਲ ਕੀਤੀ ਹੈ।ਇਸ ਮੌਕੇ ਕੋਚ ਬਲਜਿੰਦਰ ਸਿੰਘ ਅਮੀਸ਼ਾਹ, ਸਾਬਕਾ ਸਰਪੰਚ ਮਿਲਖਾ ਸਿੰਘ ਅਮੀਸ਼ਾਹ, ਸਰਪੰਚ ਸਾਹਿਬ ਸਿੰਘ, ਜਗਤਾਰ ਸਿੰਘ ਪੰਜਾਬ (ਬੁੱਕ ਸਟਾਲ), ਪ੍ਰਧਾਨ ਗੋਪਾਲ ਸਿੰਘ ਅਤੇ ਸਰਪੰਚ ਮੇਜਰ ਸਿੰਘ ਆਦਿ ਵੀ ਹਾਜਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply