Tuesday, September 29, 2026

ਈ-ਫਾਰਮੇਸੀ ਦੇ ਵਿਰੋਧ ‘ਚ ਬੰਦ ਰਹੇ ਪੱਟੀ ਤਹਿਸੀਲ ਦੇ ਸਾਰੇ ਮੈਡੀਕਲ ਸਟੋਰ

ਕੈਮਿਸਟ ਐਸੋਸੀਏਸ਼ਨ ਪੱਟੀ ਨੇ ਐਸ.ਡੀ.ਐਮ ਪੱਟੀ ਨੂੰ ਦਿੱਤਾ ਮੈਮੋਰੰਡਮ

PPN1410201513

ਪੱਟੀ, 14 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਦੇਸ਼ ਭਰ ਵਿਚ ਈ-ਫਾਰਮੇਸੀ ਦੇ ਵਿਰੋਧ ਵਿਚ ਰੋਸ ਵੱਜੋਂ 14 ਅਕਤੂਬਰ ਦੀ ਦਿੱਤੀ ਹੜਤਾਲ ਦੇ ਸੱਦੇ ‘ਤੇ ਕੈਮਿਸਟ ਐਸੋਸੀਏਸ਼ਨ ਪੱਟੀ ਦੀ ਅਗਵਾਈ ਹੇਠ ਪੱਟੀ ਸ਼ਹਿਰ ਅਤੇ ਇਲਾਕੇ ਦੇ ਮੈਡੀਕਲ ਸਟੋਰ ਪੂਰਨ ਤੌਰ ‘ਤੇ ਬੰਦ ਰਹੇ।ਇਸ ਸਬੰਧੀ ਕੈਮਿਸਟ ਐਸੋਸੀਏਸਨ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਕਾਲੇਕੇ ਅਤੇ ਜਨਰਲ ਸਕੱਤਰ ਦੀਨੇਸ਼ ਪਾਠਕ ਦੀ ਅਗਵਾਈ ਵਿਚ ਐਸ.ਡੀ.ਐਮ ਅਮਨਦੀਪ ਸਿੰਘ ਭੱਟੀ ਨੂੰ ਇਕ ਮੈਮੋਰੰਡਮ ਵੀ ਦਿੱਤਾ ਗਿਆ।ਇਸ ਮੌਕੇ ਪਰਧਾਨ ਨੇ ਦੱਸਿਆ ਕਿ ਸਾਡੀਆਂ ਹਾਕਮ ਸਰਕਾਰਾਂ ਕੈਮਿਸਟ ਧੰਦੇ ਨੂੰ ਫੇਲ੍ਹ ਕਰਨ ਦੇ ਮਨੋਰਥ ਨਾਲ ਈ-ਫਾਰਮੇਸੀ ਨੂੰ ਹਰ ਸੂਬੇ ਵਿਚ ਬੜਾਵਾ ਦੇ ਰਹੀਆਂ ਹਨ ਜਦ ਕਿ ਈ-ਫਾਰਮੇਸੀ ਦਾ ਇਹ ਕੋਰੀਅਰ ਕਲਚਰ ਇਕ ਕੈਸਿਮਟ ਦੀ ਤਰ੍ਹਾਂ ਮਰੀਜ ਨੂੰ ਦਵਾਈਆਂ ਪ੍ਰਤੀ ਭੂਰਾ ਵੀ ਸਹਾਇਤਾ ਜਾਂ ਸੇਧ ਨਹੀਂ ਦੇ ਸਕਦਾ।ਕੈਮਿਸਟਾਂ ਨੂੰ ਅੱਕ ਕੇ ਹੀ ਈ-ਫਾਰਮੇਸੀ ਖਿਲਾਫ ਸੰਘਰਸ਼ ਵਿਢਣਾ ਪੈ ਰਿਹਾ ਹੈ।ਜਿਸ ਵੱਜੋਂ ਸੂਬੇ ਵਿਚ ਪੰਜਾਬ ਕੈਮਿਸਟ ਐਸੋਸੀਏਸਨ ਦੇ ਸੱਦੇ ਤੇ ਪੰਜਾਬ ਭਰ ਵਿਚ 13 ਅਕਤੂਬਰ ਰਾਤ 12 ਵਜੇ ਤੋਂ ਲੈ ਕੇ 14 ਅਕਤੂਬਰ ਰਾਤ 12 ਵਜੇ ਤੱਕ ਦਵਾਈਆਂ ਦੀਆਂ ਦੁਕਾਨਾਂ ਸਮੁੱਚੇ ਰੂਪ ਵਿਚ ਬੰਦ ਰੱਖੀਆਂ ਗਈਆਂ ਹਨ।ਆਮ ਲੋਕਾਂ ਅਤੇ ਮਰੀਜਾਂ ਦੀ ਅਸੁਵਿਧਾ ਲਈ ਸਾਨੂੰ ਖੇਦ ਹੈ।ਇਸ ਮੌਕੇ ਐਸੌਸੀਏਸ਼ਨ ਦੇ ਮੁੱਖ ਸਲਾਹਕਾਰ ਬਲਦੇਵ ਸਿੰਘ ਢਿਲੋਂ, ਸੀਨੀਅਰ ਮੀਤ ਪ੍ਰਧਾਨ ਤਜਿੰਦਰ ਸਿੰਘ ਛੀਨਾ, ਜਾਇੰਟ ਸੈਕਟਰੀ ਕੁਲਵਿੰਦਰਪਾਲ ਸਿੰਘ ਪਨੇਸਰ,ਪ੍ਰੈਸ ਸਕੱਤਰ ਜਸਪਾਲ ਸਿੰਘ, ਐਗਜੈਕਟਿਵ ਮੈਂਬਰਾਂ ਵਿਚ ਕਸ਼ਮੀਰ ਸਿੰਘ ਗਾਂਧੀ, ਵਰਿੰਦਰ ਕੁਮਾਰ ਵੀਰਾ, ਨਵਪ੍ਰੀਤ ਸਿੰਘ ਨਵ ਆਦਿ ਮੌਜੂਦ ਸਨ।ਇਸ ਹੜਤਾਲ ਮੌਕੇ ਅੱਜ ਸ਼ਹਿਰ ਦਾ ਕੋਈ ਵੀ ਮੈਡੀਕਲ ਸਟੋਰ ਨਾ ਖੁੱਲਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਖਾਸ ਤੌਰ ‘ਤੇ ਸਿਵਲ ਹਸਪਤਾਲ ਪੱਟੀ ਦੇ ਨੇੜਲੇ ਮੈਡੀਕਲ ਸਟੋਰ ਬੰਦ ਹੋਣ ਕਾਰਨ ਮਰੀਜਾਂ ਨੂੰ ਵੱਡੀ ਪੱਧਰ ਤੇ ਤੰਗੀ ਝਲਣੀ ਪਈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply