
ਅਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੀ +1 ਦੀ ਵਿਦਿਆਰਥਣ ਹਰਲੀਨ ਕੌਰ ਮਹਤਮਾ ਗਾਂਧੀ ਦੇ ਜਨਮ ਦਿਵਸ ਦੇ ਮੌਕੇ ਸੀ.ਬੀ.ਐਸ.ਈ ਦੀ ਐਕਸਪ੍ਰੈਸ਼ਨ ਸੀਰੀਜ ਤਹਿਤ ਕਰਵਾਈ ਗਈ ਪੇਂਟਿੰਗ ਪ੍ਰਤੀਯੋਗਤਾ ਵਿੱਚ ਜੇਤੂ ਰਹੀ ਅਤੇ ਉਸ ਨੇ 2500 ਰੁਪਏ ਦਾ ਨਕਦ ਇਨਾਮ ਹਾਸਲ ਕੀਤਾ । ਸਕੂਲ ਪਿ੍ਰੰਸੀਪਲਫ਼ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਦੱਸਿਆ ਕਿ ਇਹ ਸਕੂਲ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪੰਜਾਬ ਵਿੱਚ ਸਿਰਫ ਦੋ ਵਿਦਿਆਰਥੀ ਹੀ ਇਸ ਪ੍ਰਤੀਯੋਗਤਾ ਵਿੱਚ ਸਫਲ ਹੋਏ ਹਨ ਅਤੇ ਅੰਮ੍ਰਿਤਸਰ ਵਿੱਚੋਂ ਸਿਰਫ ਇਸੇ ਸਕੂਲ ਦੀ ਵਿਦਿਆਰਥਣ ਨੂੰ ਸਫਲਤਾ ਮਿਲੀ ਹੈ।ਉਨ੍ਹਾਂ ਹਰਲੀਨ ਕੌਰ ਦੁਆਰਾ ਬਣਾਈ ਪੇਟਿੰਗ ਵਿੱਚ ਨਵੀਨ ਵਿਚਾਰਧਾਰਾ ਦਰਸਾਉਣ ‘ਤੇ ਉਸ ਦੀ ਪ੍ਰਸੰਸਾ ਕੀਤੀ । ਸਕੂਲ ਦੇ ਮੈਂਬਰ ਇੰਚਾਰ ਸ੍ਰ. ਹਰਮਿੰਦਰ ਸਿੰਘ ਨੇ ਹਰਲੀਨ ਕੌਰ ਦੀ ਸਫਲਤਾ ਲਈ ਉਸਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਵਧੀਆ ਕਾਰਗੁਜਾਰੀ ਦਿਖਾਉਣ ਲਈ ਪ੍ਰੁੇਰਿਤ ਕੀਤਾ।ਇਸ ਮੌਕੇ ਮੁੱਖ ਅਧਿਆਪਕਾ ਸ਼੍ਰੀਮਤੀ ਰੇਣੂ ਆਹੂਜਾ, ਕਲਾ ਅਧਿਆਪਕਾ ਸ਼੍ਰੀਮਤੀ ਜਸਬੀਰ ਕੌਰ ਸੋਢੀ ਅਤੇ ਸ਼੍ਰੀਮਤੀ ਇੰਦਰਪ੍ਰੀਤ ਕੌਰ ਵੀ ਹਾਜ਼ਰ ਸਨ ।
Punjab Post Daily Online Newspaper & Print Media