Thursday, July 23, 2026

ਜਰਨੈਲ ਸਿੰਘ ਭੁੱਲਰ ਨੇ ਭਾਜਪਾ ਮੰਡਲ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ

PPN2010201518ਅੰਮ੍ਰਿਤਸਰ, 20 ਅਕਤੂਬਰ (ਗੁਰਚਰਨ ਸਿੰਘ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਗੁੱਸਾ ਸਿੱਖ ਸੰਗਤਾਂ ਵਿੱਚ ਵੱਧਦਾ ਜਾ ਰਿਹਾ।ਇਸ ਰੋਸ ਵਜੋਂ ਜਿਥੇ ਅਕਾਲੀ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵਲੋਂ ਆਪਣੇ ਅਹੁੱਦਿਆਂ ਤੋਂ ਅਸਤੀਫੇ ਦਿੱਤੇ ਜਾ ਰਹੇ ਹਨ, ਉਥੇ ਇਸ ਦੁੱਖ ਦੀ ਘੜੀ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਸਿੱਖ ਆਗੂਆਂ ਵਲੋਂ ਰੋਸ ਵਜੋਂ ਆਪਣੇ ਅਸਤੀਫੇ ਸੌਂਪ ਕੇ ਵਿਰੋਧ ਜਤਾਇਆ ਜਾ ਰਿਹਾ ਹੈ। ਅਜਿਹਾ ਕੁੱਝ ਅੱਜ ਟੀ ਪੁਆਇੰਟ ਜੀ.ਟੀ ਰੋਡ ‘ਤੇ ਸਿੱਖ ਸੰਗਤਾਂ ਵਲੋਂ ਦਿਤੇ ਜਾ ਰਹੇ ਧਰਨੇ ਦੌਰਾਨ ਦੇਖਣ ਨੂੰ ਮਿਲ਼ਿਆ, ਜਦ ਹਲਕਾ ਪੂਰਬੀ ਤੋਂ ਭਾਜਪਾ ਦੇ ਮੰਡਲ ਪ੍ਰਧਾਨ ਜਰਨੈਲ ਸਿੰਘ ਭੁੱਲਰ ਨੇ ਆਪਣੇ ਅਹੁੱੱਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ।ਇਸ ਮੌਕੇ ਜਰਨੈਲ ਭੁੱਲਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਹੈ ਅਤੇ ਉਹ ਵੀ ਇਸ ਘਟਨਾ ਤੋਂ ਕਾਫੀ ਪ੍ਰੇਸ਼ਾਨ ਸਨ ਅਤੇ ਧਰਨੇ ‘ਤੇ ਬੈਠੀ ਸੰਗਤ ਦੇ ਜ਼ਜਬੇ ਅਤੇ ਗੁਰੂ ਪ੍ਰਤੀ ਪਿਆਰ ਨੂੰ ਦੇਖਦਿਆਂ ਉਨਾਂ ਨੇ ਇਹ ਅਹਿਮ ਫੈਸਲਾ ਲ਼ਿਆ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋ ਰਹੀ ਬੇਅਦਬੀ ਨੂੰ ਗੰਭੀਰਤਾ ਨਾਲ ਲਵੇ ਅਤੇ ਸ਼ਰਾਰਤੀ ਅਨਸਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਨਾਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਦੇਵੇ।ਇਸ ਮੌਕੇ ਹਾਜਰ ਯੂਥ ਸਿੱਖ ਕੌਂਸਲ ਦੇ ਪ੍ਰਧਾਨ ਮੰਨਾ ਸਿੰਘ ਝਾਮਕੇ ਨੇ ਕਿਹਾ ਕਿ ਜਰਨੈਲ ਸਿੰਘ ਭੁੱਲਰ ਪੰਜਾਬ ਵਿੱਚ ਭਾਜਪਾ ਦਾ ਪਹਿਲਾ ਆਗੂ ਹੈ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਸਹਾਰਦਿਆਂ ਹੋਇਆਂ ਅਸਤੀਫਾ ਦਿੱਤਾ ਹੈ, ਜੋ ਕਿ ਸਲਾਹੁਣਯੋਗ ਹੈ। ਇਸ ਮੌਕੇ ਡਾ. ਸੁਪਿੰਦਰ ਸਿੰਘ ਢਿੱਲੋਂ, ਅਰਜਨ ਸਿੰਘ ਜਸਦੇਵ ਸਿੰਘ ਬੰਟੀ, ਸੁਖਪਾਲ ਸਿੰਘ ਆਦਿ ਵੀ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply