Saturday, July 25, 2026

ਪੱਟੀ ਵਿਖੇ ਦੁਸਹਿਰਾ ਮੇਲਾ ਭਲਕੇ ਮਨਾਇਆ ਜਾਵੇਗਾ

ਪੱਟੀ, 20 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਦੁਸ਼ਹਿਰਾ ਕਮੇਟੀ ਅਤੇ ਸਮੂਹ ਰਾਮਲੀਲਾ ਕਮੇਟੀਆਂ ਵੱਲੋਂ ਦੁਸ਼ਹਿਰਾ ਮੇਲਾ ਦੁਸ਼ਹਿਰਾ ਮੈਦਾਨ ਪੱਟੀ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਦੁਸ਼ਹਿਰਾ ਕਮੇਟੀ ਦੀ ਮੀਟਿੰਗ ਸੁਰੇਸ਼ ਪਾਠਕ ਪ੍ਰਧਾਨ ਦੁਸ਼ਹਿਰਾ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦੁਸ਼ਹਿਰਾ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ ਅਤੇ ਕਮੇਟੀ ਦੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ‘ਤੇ ਦੀ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਅਤੇ ਨੀਲ ਕਮਲ ਰਾਮਲੀਲਾ ਕਲੱਬ ਦੀਆਂ ਝਾਕੀਆਂ ਲਕਸ਼ਮੀ ਨਾਰਾਇਣ ਮੰਦਿਰ ਵੱਡੀ ਮੰਡੀ ਪੱਟੀ ਤੋਂ ਪੂਰੀ ਸ਼ਾਨੋ ਸ਼ੌਕਤ ਅਤੇ ਧਾਰਮਿਕ ਰਸਮਾਂ ਰਿਵਾਜਾਂ ਨਾਲ ਆਰੰਭ ਹੋਣਗੀਆਂ ਅਤੇ ਭਗਵਾਨ ਵਾਲਮੀਕਿ ਸੰਗੀਤ ਕਲੱਬ ਦੀਆਂ ਝਾਕੀਆਂ ਭਗਵਾਨ ਵਾਲਮੀਕਿ ਕੇਂਦਰੀ ਮੰਦਿਰ ਤੋਂ ਆਰੰਭ ਹੋ ਕੇ ਦੁਸ਼ਹਿਰਾ ਮੈਦਾਨ ਵਿੱਚ ਪੁੱਜਣਗੀਆਂ ਜਿੱਥੇ ਦੁਸ਼ਹਿਰਾ ਕਮੇਟੀ ਦੇ ਮੈਂਬਰਾਂ ਵੱਲੋਂ ਝਾਕੀਆਂ ਦਾ ਸਵਾਗਤ ਕੀਤਾ ਜਾਵੇਗਾ।ਇਸ ਮੌਕੇ ‘ਤੇ ਸੱਭਿਆਚਾਰਕ ਸਮਾਗਮ ਹੋਵੇਗਾ ਅਤੇ ਬਾਹਰ ਤੋਂ ਆਏ ਆਤਿਸ਼ਬਾਜ ਆਤਿਸ਼ਬਾਜੀ ਦੀ ਸ਼ਾਨਦਾਰ ਪੇਸ਼ਕਾਰੀ ਕਰਨਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਸz.ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਹੋਣਗੇ ਜਦੋਂ ਕਿ ਪ੍ਰਧਾਨਗੀ ਮਨਮੋਹਨ ਕੁਮਾਰ ਸ਼ਰਮਾ ਐਸ.ਐਸ.ਪੀ. ਤਰਨਤਾਰਨ ਕਰਨਗੇ।ਭੁਪਿੰਦਰ ਸਿੰਘ ਮਿੰਟੂ ਮਾਹੀ ਰਿਜੋਰਟ ਵਾਲੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਮੌਕੇ ‘ਤੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਅਗਨੀ ਭੇਟ ਕੀਤੇ ਜਾਣਗੇ ਅਤੇ ਸਨਮਾਨ ਸਮਾਰੋਹ ਹੋਵੇਗਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਹਦੈਤ ਰਾਮ, ਭੁਪਿੰਦਰ ਸ਼ਰਮਾ ਪ੍ਰਧਾਨ ਦੀ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ, ਸੁਖਦੇਵ ਰਾਜ ਸ਼ਰਮਾ ਪ੍ਰਧਾਨ ਨੀਲ ਕਮਲ ਰਾਮ ਲੀਲਾ ਕਲੱਬ, ਸ਼ਕਤੀ ਕੁਮਾਰ ਪ੍ਰਧਾਨ ਭਗਵਾਨ ਵਾਲਮੀਕਿ ਸੰਗੀਤ ਕਲੱਬ, ਵਿਜੇ ਸ਼ਰਮਾ ਚੇਅਰਮੈਨ, ਦੇਵੀ ਦਿੱਤਾ, ਚਰਨਜੀਤ ਰਖ਼ਰਾ, ਬੱਲੂ ਮਹਿਤਾ, ਕੇ.ਕੇ.ਬਿੱਟੂ, ਪਰਮਜੀਤ ਟੀਟੂ, ਅਮਰਜੀਤ ਸ਼ੀਸ਼ਾ, ਰਾਜੀਵ ਸੂਦ ਨੰਨ੍ਹਾ, ਮੋਹਿਤ ਭਾਰਦਵਾਜ, ਮੋਹਿਤ ਅਰੋੜਾ, ਦਲਜੀਤ ਸੋਹਲ, ਸੁੱਚਾ ਸਿੰਘ, ਰਾਕੇਸ਼ ਪਾਠਕ, ਜਤਿੰਦਰ ਕੁਮਾਰ ਜੇ.ਕੇ., ਰਜੇਸ਼ ਜੂਨੀਅਰ, ਗੋਲਡੀ, ਰਾਕੇਸ਼ ਕੁਮਾਰ, ਲੱਖਾ ਸਿੰਘ ਪ੍ਰਧਾਨ, ਰਾਜ ਕੁਮਾਰ, ਗੱਬਰ ਸਿੰਘ, ਸਲਵਿੰਦਰ ਬੱਬਾ, ਰਾਜਿੰਦਰ ਕੁਮਾਰ, ਤਰੁਣ ਕਪੂਰ, ਕੁਲਵਿੰਦਰ ਸਿੰਘ ਬੱਬੂ, ਜੋਗਾ ਸਿੰਘ, ਸੁਖਜੀਤ ਡਿਆਲ, ਸੰਦੀਪ ਸਿੰਘ ਲਾਲੀ, ਕੰਵਲਜੀਤ ਸਿੰਘ ਮਿੰਟੂ, ਦੀਪਕ ਜੈਨ ਆਦਿ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply