Thursday, July 23, 2026

ਸਰਕਾਰੀ ਕੰਨਿਆ ਸਕੂਲ ਫਤਿਹਗੜ ਚੂੜੀਆਂ ਦੀਆਂ ਵਿਦਿਆਰਥਣਾ ਨੇ ਹਾਸਿਲ ਕੀਤਾ ਪਹਿਲਾਂ ਸਥਾਨ

PPN211021515
ਬਟਾਲਾ, 21 ਅਕਤੂਬਰ (ਨਰਿੰਦਰ ਬਰਨਾਲ) – ਜਿਲਾ ਸਿੱਖਿਆ ਅਫਸਰ ਅਮਨਦੀਪ ਸਿੰਘ ਸੈਣੀ ਦੇ ਨਿਰਦੇਸ਼ਾ ਅਨੁਸਾਰ ਜਿਲਾ ਪੱਧਰੀ ਅੰਡਰ 17 ਅਤੇ  ਲੜਕੀਆਂ ਦੇ ਰੱਸਾਕਸੀ ਮੁਕਾਬਲੇ ਸ:ਸ:ਸ: ਧੁੱਪਸੜੀ ਕਰਵਾਏ ਗਏ।ਜਿਸ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ ਚੂੜੀਆਂ ਨੇ ਰੱਸਾਕੱਸੀ ਮੁਕਾਬਲੇ ਵਿੱਚ ਅੰਫਰ 17 ਅਤੇ 19 ਦੀਆਂ ਲੜਕੀਆਂ ਨੇ ਪਹਿਲਾਂ ਸਥਾਨ ਹਾਸਿਲ ਕੀਤਾ। ਲੜਕੀਆਂ ਦੇ ਸਕੂਲ ਪਹੁੰਚਣ ਤੇ ਪ੍ਰਿੰਸੀਪਲ ਸ੍ਰੀਮਤੀ ਅਨੀਤਾ ਅਰੌੜਾ ਅਤੇ ਸਮੂਹ ਸਟਾਫ ਵੱਲੋ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਧਾਈ ਦਿੱਤੀ ਗਈ ਉਹਨਾ ਕਿਹਾ ਕਿ ਸਕੂਲੀ ਬੱਚਿਆ ਨੂੰ ਪੜਾਈ ਦੇ ਨਾਲ ਨਾਲ ਖੇਡਾ ਵਿੱਚ ਵੀ ਰੁਝਾਨ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ।ਉਹਨਾਂ ਦੇ ਨਾਲ ਗਏ ਸਕੂਲ ਅਧਿਆਪਕਾ ਜੋਤੀ ਬਾਲਾ ਰਣਜੀਤ ਕੌਰ ਅਤੇ ਗੁਰਦਿਆਲ ਸਿਘ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਚਰਨਜੀਤ ਸਿੰਘ,ਨਾਨਕਜੀਤ ਸਿੰਘ,ਵਿਪਨ ਕੁਮਾਰ,ਭੁਪਿੰਦਰ ਸਿੰਘ,ਸਵਿਤਾ ਅਤੇ ਸਮੂਹ ਸਟਾਫ ਮੈਂਬਰ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply