
ਮਾਲੇਰਕੋਟਲਾ 21 ਅਕਤੂਬਰ (ਹਰਮਿੰਦਰ ਸਿੰਘ ਭੱਟ) ਸਰਕਾਰੀ ਕਾਲਜ ਮਾਲੇਰਕੋਟਲਾ ਦੇ ਉਰਦੂ ਵਿਭਾਗ ਦੇ ਮੁੱਖੀ ਪ੍ਰੋ.ਡਾ.ਮਨਜੂਰ ਹਸਨ ਦੀ ਦੇਖ-ਰੇਖ ਹੇਠ ਸਫਲਤਾਪੂਰਵਕ ਹੋਈ।ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਡਾ.ਮਨਜੂਰ ਹਸਨ ਨੇ ਕਿਹਾ ਕਿ ਸਾਹਿਤਕ ਗਤੀਵਿਧੀਆਂ ਵੀ ਸਿੱਖਿਆ ਦਾ ਹਿੱਸਾ ਹਨ ਤੇ ਵਿਦਿਆਰਥੀਆਂ ਦੀ ਸ਼ਖਸ਼ੀਅਤ ਦੇ ਸਰਵਪੱਖੀ ਵਿਕਾਸ ਲਈ ਉਨ੍ਹਾਂ ਨੂੰ ਵਿਦਿਅਕ ਸੰਸਥਾ ਦੀਆਂ ਸਮੂਹਿਕ ਗਤੀਵਿਧੀਆਂ ਵਿੱਚ ਭਾਗ ਲੈਣਾ ਜਰੂਰੀ ਹੈ। ਡਾ.ਮਨਜੂਰ ਹਸਨ, ਪ੍ਰੋ.ਅਬਦੁਲ ਰਸ਼ੀਦ, ਡਾ.ਮੁਹੰਮਦ ਸ਼ਫੀਕ ਥਿੰਦ ਤੇ ਡਾ.ਮੁਹੰਮਦ ਸ਼ੁਐਬ ਨੇ ”ਬਜਮ-ਏ-ਅਦਬ” ਦੇ ਨਵੇਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਤੇ ਨਵੇਂ ਚੁਣੇ ਗਏ ਅਹੁਦੇਦਾਰ ਇਸ ਪ੍ਰਕਾਰ ਹਨ, ਸ਼ੁਐਬ ਮਜੀਦ ਐਮ.ਏ ਉਰਦੂ ਭਾਗ ਪਹਿਲਾ ਨੂੰ ਪ੍ਰਧਾਨ, ਸ਼ਹਿਨਾਜ ਐਮ.ਏ ਉਰਦੂ ਭਾਗ ਪਹਿਲਾ ਨੂੰ ਮੀਤ ਪ੍ਰਧਾਨ, ਸੁਮੱਇਆ ਐਮ.ਏ ਉਰਦੂ ਭਾਗ ਪਹਿਲਾ ਨੂੰ ਜਨਰਲ ਸਕੱਤਰ ਚੁਣਿਆ ਗਿਆ, ਜੁਆਇੰਟ ਸਕੱਤਰ ਜਾਵੇਦ ਖਾਂ ਬੀ.ਏ ਭਾਗ ਤੀਜਾ, ਪ੍ਰੈੱਸ ਸਕੱਤਰ ਮੁਹੰਮਦ ਯਾਮੀਨ ਬੀ.ਏ ਭਾਗ ਦੂਜਾ ਤੇ ਖਜਾਨਚੀ ਆਇਸ਼ਾ ਐਮ.ਏ ਉਰਦੂ ਭਾਗ ਪਹਿਲਾ ਨੂੰ ਚੁਣਿਆ ਗਿਆ। ਇਸ ਮੌਕੇ ਐਗਜੈਕਟਿਵ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਮੁਹੰਮਦ ਸੁਲਤਾਨ, ਰਿਮਸ਼ਾ, ਸਮੀਨਾ ਪ੍ਰਵੀਨ, ਮੁਹੰਮਦ ਅਨਵਰ, ਮੁਹੰਮਦ ਤੱਯਬ, ਸ਼ਾਹੀਨ, ਸਬਹਾ ਪ੍ਰਵੀਨ, ਮੁਹੰਮਦ ਕਾਸਿਮ, ਸ਼ਹਿਨਾਜ, ਮਦੀਹਾ ਸ਼ੇਰਵਾਨੀ, ਮੁਹੰਮਦ ਇਸਮਾਈਲ, ਤਬੱਸੁਮ, ਮੁਹੰਮਦ ਦਿਲਸ਼ਾਦ, ਰਿਮਸ਼ਾ ਤੇ ਮੁਹੰਮਦ ਇਮਰਾਨ ਨੂੰ ਸ਼ਾਮਲ ਕੀਤਾ ਗਿਆ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media