Friday, August 28, 2026

ਪੱਟੀ ਵਿਖੇ ਦੁਸਿਹਰਾ ਮੇਲਾ ਮਨਾਇਆ ਗਿਆ – ਦੋਵੇਂ ਮੁੱਖ ਮਹਿਮਾਨ ਨਾ ਪਹੁੰਚੇ

PPN2210201502

ਪੱਟੀ, 22 ਅਕਤੂਬਰ ( ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ) – ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਿਹਰਾ ਮੇਲਾ ਤਿਉਹਾਰ ਪੱਟੀ ਵਿਖੇ ਧੁਮ ਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸੋਭਾ ਯਾਤਰਾ ਕੱਢੀ ਗਈ।ਇਹ ਯਾਤਰਾ ਯਾਤਰਾ ਮੇਨ ਬਜ਼ਾਰ, ਗਾਂਧੀ ਸੱਥ, ਕਾਲਜ਼ ਰੋਡ ਤੋ ਹੋ ਕੇ ਦੁਸਿਹਰਾ ਮੈਦਾਨ ਪਹੁੰਚੀ। ਇਸ ਮੌਕੇ ਪ੍ਰਿੰ: ਰਜਿੰਦਰ ਸ਼ਰਮਾ, ਸ਼ਕਤੀ ਕੁਮਾਰ ਪ੍ਰਧਾਨ, ਅਜੈ ਕੁਮਾਰ ਕੋਸਲਰ, ਸੁਰਿੰਦਰ ਕੁਮਾਰ ਜੂਲੀ ਨੇ ਕਿਹਾ ਕਿ ਰਾਮਲੀਲਾ ਰਾਹੀ ਭਗਵਾਨ ਵਾਲਮੀਕਿ ਜੀ ਵਲੋਂ ਰਚਿਤ ਸ੍ਰੀ ਰਮਾਇਣ ਵਿਚ ਦੱਸੇ ਗਏ ਮਾਰਗਾਂ ਨੂੰ ਦਿਖਾਇਆ ਜਾਂਦਾ ਹੈ।ਉਨਾਂ ਕਿਹਾ ਕਿ ਸਾਨੂੰ ਆਪਣੇ ਜੀਵਨ ਵਿਚ ਨੇਕੀ ਤੇ ਸੱਚਾਈ ਨੂੰ ਅਪਨਾਉਣਾ ਚਾਹੀਦਾ ਹੈ।ਇਸ ਮੌਕੇ ਰਾਮ ਸੀਤਾ, ਲਕਸ਼ਮਣ, ਹੰਨੂਮਾਨ, ਬਾਲੀ ਜੀ ਦੇ ਸਵਰੂਪਾਂ ਵਲੋਂ ਰਾਵਣ ਦੇ ਪੁਤਲੇ ਨੂੰ ਤੀਰ ਮਾਰ ਕੇ ਅੱਗ ਭੇਟ ਕੀਤਾ। ਇਸ ਮੌਕੇ ਭੁਪਿੰਦਰ ਸਿੰਘ ਮਿੰਟੂ, ਰਾਜੀਵ ਗੱਬਰ, ਅਸ਼ਵਨੀ ਮਹਿਤਾ, ਰਾਜਾ ਜੀ ਕਲਾਕਾਰ, ਮਿਸ ਹੈਪੀ ਕੈਰੋ, ਸਚਿਨ ਕੁਮਾਰ, ਰਾਜ ਕੁਮਾਰ ਰਾਜਾ, ਜਤਿੰਦਰ ਕੁਮਾਰ ਜੇ ਕੇ, ਰਾਜੇਸ ਜੁਨੀਅਰ, ਰਾਜੇਸ਼ ਸ਼ਭਰਵਾਲ, ਸੌਰਭ ਆਦੀਵਾਲ, ਤਰੁਣ ਕਪੂਰ, ਅਮਰ ਕੁਮਾਰ, ਲਖਬੀਰ ਸੰਧੂ, ਰਾਜ ਕੁਮਾਰ ਰਾਜੂ, ਰਾਜਾ, ਵਿਨੋਦ ਗੱਪਾ ਸੈਕਟਰੀ, ਸਰਬਜੀਤ ਸੱਬੂ ਆਦਿ ਸਹਿਰ ਵਾਸੀ ਹਾਜ਼ਰ ਸਨ। ਜਿਕਰਯੋਗ ਹੈ ਕਿ ਦੁਸਿਹਰੇ ਮੌਕੇ ਪੱਟੀ ਵਿਖੇ ਦੋਵੇਂ ਮੁੱਖ ਮਹਿਮਾਨ ਰੁਝੇਵੇਂ ਹੋਣ ਕਾਰਨ ਨਾ ਪਹੁੰਚੇ।ਜਿਸ ਗੱਲ ਦੀ ਸਹਿਰ ਵਾਸੀਆਂ ਵਿਚ ਕਾਫੀ ਚਰਚਾ ਸੀ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply