
ਸੰਦੌੜ, 22 ਅਕਤੂਬਰ (ਹਰਮਿੰਦਰ ਸਿੰਘ ਭੱਟ) – ਅਖੌਤੀ ਪੰਥਕ ਬਾਦਲ ਸਰਕਾਰ ਦੀ ਸ਼ਹਿ ਥੱਲੇ ਪਲ ਰਹੀ ਪੁਲਿਸ ਪਸ਼ਾਸ਼ਨ ਵਲੋਂ ਬਰਗਾੜੀ ਵਿਖੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਦੇ ਸੰਬੰਧ ਵਿਚ ਦੋ ਅੰਮ੍ਰਿਤਧਾਰੀ ਸਕੇ ਭਰਾਵਾਂ ਰੁਪਿੰਦਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਇੱਕ ਸ਼ਾਜਿਸ ਹੈ, ਜੋ ਕਿ ਪੰਜਾਬ ਅਤੇ ਦੇਸ਼ ਦੇ ਹੋਰ ਸੁਬਿਆਂ ਤੋ ਇਲਾਵਾ ਵਿਦੇਸ਼ਾਂ ਵਿਚ ਪ੍ਰਦਰਸ਼ਨ ਕਰ ਰਹੀ ਸਿਖ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਝੂਠੀਆਂ ਕਹਾਣੀਆਂ ਘੜ ਕੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨਾ ਕਾਇਰਤਾ ਵਾਲਾ ਕਾਰਜ ਹੈ।ਇਨਾਂ ਸਬਦਾਂ ਦਾ ਪ੍ਰਗਟਾਵਾ ਉਘੇ ਗੀਤਕਾਰ ਲੱਖਾ ਸਿੰਘ ਚੂਹੜਚੱਕ ਜੋ ਕਿ ਸੌਧੇ ਸਾਧ ਵਲੋਂ ਕੀਤੇ ਕਈ ਕੇਸਾਂ ਦੀਆਂ ਤਰੀਕਾਂ ਭੁਗਤ ਰਹੇ ਹਨ ਨੇ ਸੰਦੌੜ ਵਿਖੇ ਕੀਤਾ, ਉਹਨਾਂ ਕਿਹਾ ਕਿ ਉਹ ਰੁਪਿੰਦਰ ਸਿੰਘ ਨੂੰ ਪਿਛਲੇ 3 ਸਾਲਾਂ ਤੋਂ ਜਾਣਦੇ ਹਨ, ਜੋ ਕਿ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਧਾਰੀ ਸਿੰਘ ਹਨ। ਸਰਕਾਰ ਦਾ ਪਿਛਲੇ 6 ਮਹੀਨੇ ਦੱਸਣਾ ਕੋਰਾ ਝੂਠ ਹੈ ।ਉਨਾਂ ਕਿਹਾ ਕਿ ਰੁਪਿੰਦਰ ਸਿੰਘ ਸਿੱਖੀ ਦੀ ਅਣਖ ਅਤੇ ਚੜ੍ਹਦੀ ਕਲਾ ਸਾਡੇ ਨਾਲ ਮੋਹਰੀ ਰੋਲ ਅਦਾ ਕਰਦਾ ਆਇਆ ਹੈ।
ਚੂਹੜਚੱਕ ਨੇ ਕਿਹਾ ਕਿ ਅਸਲ ਵਿਚ ਹੁਣ ਬਾਦਲ ਵੱਲੋਂ ਆਪਣੇ ਆਪ ਨੂੰ ਘਾਗ ਸਿਆਸਤਦਾਨ ਸਿੱਧ ਕਰਨ ਅਤੇ ਹਰ ਪੁੱਠੀ ਬਾਜ਼ੀ ਨੂੰ ਸਿੱਧੀ ਕਰਨ ਦਾ ਚੈਪੀਅਨ ਹੋਣ ਦੀ ਖੇਡ ਨੂੰ ਬਚਾਈ ਰੱਖਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਲਗਭਗ ਸਾਰੀਆਂ ਘਟਨਾਵਾਂ ਨੂੰ ਅੰਮ੍ਰਿਤਧਾਰੀ ਸਿੱਖਾਂ ਤੇ ਪਾਠੀ ਗ੍ਰੰਥੀ ਸਿੰਘਾਂ ਸਿਰ ਮੜਣ ਦੀ ਸ਼ਾਤਰ ਖੇਡ ਖੇਡੀ ਗਈ ਹੈ, ਇਨਸਾਫ ਪਸੰਦ ਕੌਮ ਇਸ ਨੂੰ ਕਿਨਾਂ ਕੁ ਪ੍ਰਵਾਨ ਕਰਦੀ ਹੈ, ਇਹ ਤਾਂ ਹਾਲੇ ਸਮੇਂ ਦੀ ਗਰਭ ‘ਚ ਹੈ, ਪਰੰਤੂ ਬਾਦਲਾਂ ਦੀ ਇਹ ਖ਼ਤਰਨਾਕ ਸਾਜ਼ਿਸ਼ ਜ਼ਰੂਰ ਬੇਨਕਾਬ ਹੋ ਗਈ ਹੈ, ਕਿਉਂਕਿ ਉਹ ਸਿੱਖਾਂ ਦੇ ਰੋਹ ਤੇ ਗੁੱਸੇ ਤੋਂ ਆਪਣੇ ਬਚਾਅ ਲਈ ਸਿੱਖਾਂ ਨੂੰ ਹੀ ਆਪਣੇ ਗੁਰੂ ਸਾਹਿਬ ਦੇ ‘ਕਾਤਲ’ ਸਿੱਧ ਕਰ ਰਿਹਾ ਹੈ ।ਪੰਜਾਬ ਪੁਲਿਸ ਦੀ ਉਸ ਵਿਸ਼ੇਸ਼ ਜਾਂਚ ਟੀਮ ਨੇ ਪੰਜਗਰਾਈ ਕਲਾਂ ਦੇ ਦੋ ਅੰਮ੍ਰਿਤਧਾਰੀ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਅਤੇ ਇਸ ਕਾਂਡ ਦੀਆਂ ਤਾਰਾਂ ਵਿਦੇਸ਼ੀ ਸਿੱਖਾਂ ਨਾਲ ਜੋੜ ਕੇ ਉਨਾਂ ਨੂੰ ਹੀ ਪੰਥ ਨੂੰ ਧੱਬਾ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਉਹਨਾਂ ਦੱਸਿਆ ਕਿ ਇਹ ਦੋਵੇਂ ਭਰਾ 1 ਜੂਨ, ਜਿਸ ਦਿਨ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਸਨ, ਕੋਟਕਪੂਰੇ ‘ਚ ਗੋਲੀ ਚੱਲਣ ਤੱਕ ਦੇ ਸੰਘਰਸ਼ ‘ਚ ਮੋਹਰੀ ਰਹੇ, ਜਿਸ ਦਿਨ ਬਰਗਾੜੀ ‘ਚ ਗੁਰੂ ਸਾਹਿਬ ਦੇ ਅੰਗਾਂ ਦਾ ਕਤਲੇਆਮ ਕਰਕੇ ਉਨਾਂ ਨੂੰ ਗਲੀਆਂ ਬਜ਼ਾਰਾਂ ‘ਚ ਸੁੱਟਿਆ ਗਿਆ ਸੀ। ਉਸ ਦਿਨ ਇਨਾਂ ਭਰਾਵਾਂ ਨੇ ਮੌਕੇ ‘ਤੇ ਪੁੱਜੇ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਧੱਕਾਮੁੱਕੀ ਵੀ ਕੀਤੀ ਸੀ। ਜਿਸ ਦਿਨ ਕੋਟਕਪੂਰਾ ਗੋਲੀ ਕਾਂਡ ਵਾਪਰਿਆ ਉਸ ਕਾਂਡ ‘ਚ ਰੁਪਿੰਦਰ ਸਿੰਘ ਵੀ ਜਖ਼ਮੀ ਹੋਇਆ ਸੀ ਅਤੇ ਫਿਰ ਅਪੋਲੋ ਹਸਪਤਾਲ ‘ਚ ਜੇਰੇ ਇਲਾਜ ਵੀ ਰਿਹਾ।
ਸz. ਚੂਹੜਚੱਕ ਨੇ ਕਿਹਾ ਕਿ ਘਟਨਾਕ੍ਰਮ ਇਸ ਤਰਾਂ ਦੱਸਿਆ ਜਾ ਰਿਹਾ ਹੈ ਕਿ ਗੁਰੂ ਸਾਹਿਬ ਦੇ ਖੰਡਿਤ ਅੰਗ ਜਿਹੜੇ ਪਾਲਕੀ ਸਾਹਿਬ ‘ਚ ਰੱਖੇ ਹੋਏ ਸਨ, ਉਨਾਂ ਨੂੰ ਉਸ ਮੌਕੇ ਰੁਪਿੰਦਰ ਸਿੰਘ ਨੇ ਆਪਣੇ ਕਬਜ਼ੇ ‘ਚ ਲੈ ਲਿਆ ਸੀ ਅਤੇ ਇਸ ਘਟਨਾ ਸਬੰਧੀ ਉਸ ਨੇ ਆਸਟ੍ਰੇਲੀਆ ਤੋਂ ਫੋਨ ‘ਤੇ ਵੀ ਜਾਣਕਾਰੀ ਸਾਂਝੀ ਕੀਤੀ।ਉਸ ਜਾਣਕਾਰੀ ਨੂੰ ਅਧਾਰ ਬਣਾ ਕੇ ਹੁਣ ਪੁਲਿਸ ਇਨਾਂ ਦੋਵਾਂ ਭਰਾਵਾਂ ਨੂੰ ਇਨਾਂ ਦੇ ਘਰੋਂ ਪੁਲਿਸ ਦੀਆਂ ਧਾੜਾਂ ਨੇ ਚੁੱਕ ਲਿਆ ਸੀ। ਘਰ ‘ਚ ਭੰਨ ਤੋੜ ਵੀ ਕੀਤੀ ਸੀ।ਉਧਰ ਪੰਜਗਰਾਈ ਕਲਾਂ ਦਾ ਸਾਰਾ ਪਿੰਡ ਪੁਲਿਸ ਦੀ ਇਸ ਕਾਰਵਾਈ ਨੂੰ ਕੋਰਾ ਝੂਠ ਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਘੜੀ ਗਈ ਡੂੰਘੀ ਸਾਜਿਸ਼ ਪੂਰਨ ਕਹਾਣੀ ਦੱਸ ਰਿਹਾ ਹੈ।
Punjab Post Daily Online Newspaper & Print Media