Thursday, March 19, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੋ ਸਦੀਆਂ ਪੁਰਾਤਨ ਸਰੂਪ ਸਹਿਜਧਾਰੀ ਪਰਿਵਾਰ ਨੇ ਦਿੱਲੀ ਕਮੇਟੀ ਨੂੰ ਸੌਂਪਿਆ

PPN2410201512ਨਵੀਂ ਦਿੱਲੀ, 24 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ (ਦਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰਾਨ. ਸ਼. ਚਮਨ ਸਿੰਘ ਤੇ ਸ਼. ਸਮਰਦੀਪ ਸਿੰਘ ਸੰਨੀ, ਪੰਥਕ ਮੁੱਖੀਆਂ ਸ. ਗੁਰਮੀਤ ਸਿੰਘ ਫੈਡਰੇਸ਼ਨ, ਸ. ਮੋਹਨ ਸਿੰਘ ਰੋਹਿਣੀ ਅਤੇ ਧਰਮ ਪ੍ਰਚਾਰ ਕਮੇਟੀ ਦੀ ਟੀਮ ਨੇ ਸਹਿਜਧਾਰੀ ਪਰਿਵਾਰ ਦੇ ਮੁੱਖੀ ਸ੍ਰੀ ਰਮਨ ਕੁਮਾਰ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਦੋ ਸੌ ਸਾਲ ਪੁਰਾਤਨ ਸਰੂਪ ਸਤਿਕਾਰ ਸਹਿਤ ਸਵੀਕਾਰ ਕੀਤਾ। ਇਨ੍ਹਾਂ ਮੁੱਖੀਆਂ ਨੇ ਸ੍ਰੀ ਰਮਨ ਕੁਮਾਰ, ਉਨ੍ਹਾਂ ਦੇ ਬਜ਼ੁਰਗਾਂ ਅਤੇ ਪਰਿਵਾਰ ਵਲੋਂ ਇਤਨਾ ਲੰਬਾ ਸਮਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਪੁਰਾਤਨ ਸਰੂਪ ਦੀ ਸ਼ਰਧਾ ਸਹਿਤ ਕੀਤੀ ਗਈ ਸਾਂਭ-ਸੰਭਾਲ ਦੇ ਲਈ ਉਨ੍ਹਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸ੍ਰੀ ਰਮਨ ਕੁਮਾਰ ਨੂੰ ਸਿਰੋਪਾਉ ਦੀ ਬਖਸ਼ਸ਼ ਕਰ ਸਨਮਾਨਤ ਵੀ ਕੀਤਾ। ਸ. ਰਾਣਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ ਦੇ ਦਰਸ਼ਨ ਕਰਦਿਆਂ ਇਸ ਗਲ ਤੇ ਸੰਤੁਸ਼ਟਤਾ ਪ੍ਰਗਟ ਕੀਤੀ ਕਿ ਸ੍ਰੀ ਰਮਨ ਕੁਮਾਰ ਅਤੇ ਉਨ੍ਹਾਂ ਦੇ ਬਜ਼ੁਰਗਾਂ ਵਲੋਂ ਇਸ ਪੁਰਾਤਨ ਬੀੜ ਦੀ ਬਹੁਤ ਹੀ ਸਤਿਕਾਰ, ਪਿਆਰ ਅਤੇ ਸ਼ਰਧਾ ਨਾਲ ਸਾਂਭ-ਸੰਭਾਲ ਕੀਤੀ ਗਈ ਹੈ।
ਸ੍ਰੀ ਰਮਨ ਕੁਮਾਰ ਨੇ ਦਸਿਆ ਕਿ ਉਹ, ਉਨ੍ਹਾਂ ਦੇ ਬਜ਼ੁਰਗ ਅਤੇ ਪਰਿਵਾਰ ਦੇ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਸਵੀਕਾਰ ਕਰਦੇ ਹਨ ਅਤੇ ਇਸੇ ਭਾਵਨਾ ਨਾਲ ਹੀ ਉਹ ਇਸ ਬੀੜ ਦੀ ਸੇਵਾ-ਸੰਭਾਲ ਅਤੇ ਦਰਸ਼ਨ ਕਰਨ ਦੀਆਂ ਖੁਸ਼ੀਆਂ ਹਾਸਲ ਕਰਦੇ ਰਹੇ ਹਨ। ਹੁਣ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਭਵਿਖ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ ਸ਼ਾਇਦ ਲੌੜੀਂਦੀ ਸੇਵਾ-ਸੰਭਾਲ ਨਾ ਕੀਤੀ ਜਾ ਸਕੇ। ਇਸਲਈ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਪੁਰਾਤਨ ਸਰੂਪ ਸੌਂਪ ਹਾਰਦਿਕ ਸੰਤੁਸ਼ਟਤਾ ਅਤੇ ਇੱਕ ਬਹੁਤ ਵੱਡੀ ਜ਼ਿਮੇਂਦਾਰੀ ਤੋਂ ਸਰਖਰੂ ਹੋਇਆ ਮਹਿਸੂਸ ਕਰ ਰਹੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply