
ਪੱਟੀ, 25 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਪੰਜਾਬ ਦੇ ਵੱਖ- ਵੱਖ ਪਿੰਡਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਕੀਤੀ ਗਈ ਬੇਹੁਰਮਤੀ, ਸ਼ਾਤਮਈ ਧਰਨਿਆਂ ਦੌਰਾਨ ਸਿੱਖ ਸੰਗਤਾਂ ਤੇ ਗੋਲੀਆਂ ਚਲਾਉਣ ਵਾਲੇ ਪੁਲਿਸ ਮੁਲਾਜਮਾਂ ਦੇ ਖਿਲਾਫ ਪ੍ਰਸ਼ਾਸ਼ਨ ਸਖਤ ਕਾਰਵਾਈ ਕਰੇ।ਇਹ ਸ਼ਬਦ ਭਾਈ ਲਾਲ੍ਹੋ ਸਮਾਜ ਸੇਵਾ ਸੰਸਥਾ ਦੇ ਚੇਅਰਮੈਨ ਡਾ. ਹਰਜਿੰਦਰ ਸਿੰਘ ਢਿਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।ਉਹਨਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜਾਰੀ ਕਰਕੇ ਹੀ ਅੱਜ ਪੰਜਾਬ ਦਾ ਮਾਹੋਲ਼ ਏਨਾ ਖਰਾਬ ਹੋਇਆ ਹੈ।ਉਹਨਾਂ ਕਿਹਾ ਕਿ ਜੇਕਰ ਪਲਿਸ ਸਮਾਂ ਰਹਿੰਦਿਆਂ ਹੀ ਉਹਨਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਦੀ ਤਾਂ ਅੱਜ ਹਾਲਾਤ ਇਹ ਨਾ ਹੁੰਦੇ।ਉਹਨਾਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਬਾਣੀ ਪੜ੍ਹਕੇ ਇਸ ਤ੍ਰਾਸਦੀ ਵਿਚੋਂ ਬਾਹਰ ਨਿਕਲਣ ਕਿਉਕਿ ਬਾਣੀ ਹੀ ਸਭ ਸੰਕਟਾਂ ਵਿਚੋਂ ਉਭਾਰਦੀ ਹੈ।ਇਸ ਮੌਕੇ ਤੇ ਲਾਭ ਸਿੰਘ ਭੁੱਲਰ, ਪ੍ਰਿੰਸ ਭਾਟੀਆ ਆਦਿ ਮੌਜੂਦ ਸਨ।
Punjab Post Daily Online Newspaper & Print Media