ਪਠਾਨਕੋਟ, 25 ਅਕਤੂਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਬੁਢਾਪਾ ਅਤੇ ਹੋਰ ਪੈਨਸ਼ਨ ਦਾ ਲਾਭ ਪਠਾਨਕੋਟ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਦੇਣ ਲਈ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਦੀ ਯੋਗ ਅਗਵਾਈ ਹੇਠ ਯੋਗ ਵਿਅਕਤੀਆਂ ਦੇ ਫਾਰਮ ਭਰਨ ਵਾਸਤੇ ਵੱਖ ਵੱਖ ਵਾਰਡਾਂ ਦੇ ਨਗਰ ਕੌਂਸਲਰਾਂ ਅਤੇ ਭਾਜਪਾ ਵਰਕਰਾਂ ਦੇ ਸਹਿਯੋਗ ਨਾਲ ਕੈਂਪ ਲਗਾਏ ਗਏ। ਇਸ ਪ੍ਰੋਗਰਾਮ ਤਹਿਤ ਵਾਰਡ ਨੰ: 11 ਵਿੱਚ ਪ੍ਰਵੀਨ ਸ਼ਰਮਾ ਪੱਪੀ, ਵਾਰਡ ਨੰ: 12 ਵਿੱਚ ਸੰਜੀਵ ਸਹੋਤਾ, ਵਾਰਡ ਨੰ: 13 ਵਿੱਚ ਨੀਤੂ ਰਸਵਾਨ, ਵਾਰਡ ਨੰ: 14 ਵਿੱਚ ਸੋਭਾ ਰਾਣੀ, ਵਾਰਡ ਨੰ: 30 ਵਿੱਚ ਸਮਰਿਤੀ ਸੈਣੀ ਅਤੇ ਵਾਰਡ ਨੰ: 34 ਵਿੱਚ ਰੋਹਿਤ ਪੂਰੀ ਦੇ ਸਹਿਯੋਗ ਨਾਲ ਵੱਖ ਵੱਖ ਪੈਨਸ਼ਨ ਅਤੇ ਮਜਦੂਰਾਂ ਦੇ ਕਾਰਡ ਬਣਾਉਣ ਸਬੰਧੀ ਫਾਰਮ ਭਰਨ ਲਈ ਕੈਂਪ ਲਗਾਏ ਗਏ। ਲਗਾਏ ਗਏ ਇੰਨ੍ਹਾਂ ਕੈਂਪਾਂ ਵਿੱਚ ਜਿੱਥੇ ਬੁਢਾਪਾ ਪੈਨਸ਼ਨ ਅਤੇ ਮਜਦੂਰਾਂ ਦੇ ਕਾਰਡ ਬਣਾਉਣ ਸਬੰਧੀ ਫਾਰਮ ਭਰੇ ਗਏ, ਉੱਥੇ ਹੀ ਲੋਕਾਂ ਨੂੰ ਸਰਕਾਰੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਤੇ ਪ੍ਰੇਰਿਤ ਵੀ ਕੀਤਾ ਗਿਆ। ਇੰਨ੍ਹਾਂ ਕੈਂਪਾਂ ਵਿੱਚ ਲਗਪਗ 450 ਮਜਦੂਰਾਂ ਦੇ ਫਾਰਮ ਅਤੇ 300 ਦੇ ਕਰੀਬ ਵੱਖ ਵੱਖ ਪੈਨਸ਼ਨਾਂ ਦੇ ਫਾਰਮ ਭਰੇ ਗਏ। ਇੰਨ੍ਹਾਂ ਕੈਂਪਾਂ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਜਿੰਦਰ ਲਾਡੀ, ਧਰਮ ਪਾਲ ਠਾਕੁਰ, ਜਤਿੰਦਰ ਗੁਪਤਾ, ਰੋਹਿਤ, ਰਾਜਨ ਗੁਲਾਟੀ, ਕੁਲਵੰਤ ਸਿੰਘ ਅਤੇ ਬਲਬੀਰ ਸਿੰਘ ਵੀ ਹਾਜਰ ਸਨ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media