Thursday, April 23, 2026

ਗੁ: ਸ਼ਹੀਦ ਬਾਬਾ ਨੋਧ ਸਿੰਘ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਨੇ ਪਸ਼ਚਾਤਾਪ ਦਿਵਸ ਮਨਾਇਆ

baba Makhan S baba balbir s

ਫਾਈਲ ਫੋਟੋ- ਨਿਹੰਗ ਮੁੱਖੀ ਬਾਬਾ ਮੱਖਣ ਸਿੰਘ ਤੇ ਬਾਬਾ ਬਲਬੀਰ ਸਿੰਘ ਜੀ

ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀ ਲਗਾਤਾਰ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪ੍ਰਮੁੱਖ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਪਸ਼ਚਾਤਾਪ ਸਮਾਗਮ ਤਰਨ ਤਾਰਨ ਰੋਡ ਸਥਿਤ ਗੁ: ਸ਼ਹੀਦ ਬਾਬਾ ਨੋਧ ਸਿੰਘ ਪਿੰਡ ਚੱਬਾ ਵਿਖੇ ਸ਼੍ਰੋਮਣੀ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ‘ਚ ਕਰਵਾਇਆ ਗਿਆ, ਜਿਸ ਦੋਰਾਨ ਸ਼ਹੀਦ ਹੋਏ ਦੋ ਸਿੰਘਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਗੁਰਵਿੰਦਰ ਸਿੰਘ ਅਤੇ ਹਰਜੀਤ ਸਿੰਘ ਮਹਿਤਾ ਚੋਕ ਵਾਲੇ ਦੇ ਜਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ, ਭਾਈ ਸੁਖਵਿੰਦਰ ਸਿੰਘ ਨੇ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ।ਜਥੇਦਾਰ ਬਾਬਾ ਬਲਬੀਰ ਸਿੰਘ, ਜਥੇਦਾਰ ਬਾਬਾ ਨਿਹਾਲ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਵਾਲੇ ਹਰੀਆ ਵੇਲਾਂ ਵਾਲੇ, ਜਥੇ: ਬਾਬਾ ਅਵਤਾਰ ਸਿੰਘ ਦਲ ਪੰਥ ਬਾਬਾ ਬਿਧੀ ਚੰਦ ਜੀ ਸੁਰਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਦੀਆਂ ਵਾਪਰੀਆਂ ਘਟਨਾਵਾਂ ਨੂੰ ਹਿਰਦੇਵੇਦਕ ਕਰਾਰ ਦਿੱਤਾ ।ਬੁਲਾਰਿਆਂ ਨੇ ਇਨ੍ਹਾਂ ਅਸਿਹ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਲਈ ਸੂਬਾ ਸਰਕਾਰ ਦੀ ਅਸਫਲਤਾ ਅਤੇ ਅਸਲ ਦੋਸ਼ੀਆਂ ਦੀ ਬਜਾਏ ਬੇਗੁਨਾਹ ਸਿੱਖਾਂ ਨੂੰ ਫਸਾਉਣ ਦਾ ਗੰਭੀਰ ਨੋਟਿਸ ਲਿਆ।ਉਨ੍ਹਾ ਡੇਰਾ ਸਿਰਸਾ ਮੁਆਫੀ ਫੈਸਲੇ ‘ਚ ਸ਼ਾਮਿਲ ਪੰਜ ਤਖਤਾ ਦੇ ਜਥੇਦਾਰਾ ਨੂੰ ਤਲਬ ਕਰਨ ਵਾਲੇ ਸ੍ਰੀ ਅਕਾਲ ਤਖਤ ਸਹਿਬ ਦੇ ਪੰਜ ਪਿਆਰਿਆ ਨੂੰ ਸ਼ੋਮਣੀ ਕਮੇਟੀ ਵੱਲੋਂ ਮੁਅੱਤਲ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਅਜੋਕੇ ਨਾਜ਼ੁਕ ਸਮੇਂ ਸਿੱਖ ਕੋਮ ਆਪ ਮੁਹਾਰੀ ਵਿੱਚਰ ਰਹੀ ਹੈ, ਜਿਸ ਦੇ ਸਿੱਟੇ ਭਿਆਨਕ ਹੋ ਸਕਦੇ ਹਨ।ਇਸ ਮੌਕੇ ਜਥੇਦਾਰਾਂ ਨੂੰ ਪੰਜ ਪਿਆਰਿਆ ਵੱਲੋਂ ਤਲਬ ਕੀਤੇ ਜਾਣ ਅਤੇ ਸੇਵਾ ਮੁਕਤ ਕੀਤੇ ਜਾਣ ਦੇ ਦਿੱਤੇ ਆਦੇਸ਼ਾਂ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਜਥੇਦਾਰ ਸਾਹਿਬਾਨ ਆਪ ਹੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਤੇ ਮੰਗ ਨੂੰ ਧਿਆਨ ‘ਚ ਰੱਖਦਿਆ ਅਸਤੀਫੇ ਦੇ ਦੇਣ।ਇਸ ਮੋਕੇ ਬਾਬਾ ਮੱਖਣ ਸਿੰਘ ਸੰਪਰਦਾਇ ਦਲ ਬਾਬਾ ਦੀਪ ਸਿੰਘ ਸ਼ਹੀਦ ਮਿਸਲ ਸ਼ਹੀਦ ਤਰਨਾ ਦਲ ਬਾਬਾ ਬਕਾਲਾ ਸਾਹਿਬ, ਮੀਤ ਪ੍ਰਧਾਨ ਜਥੇ: ਬਾਬਾ ਗੱਜਣ ਸਿੰਘ, ਬਾਬਾ ਬਿਕਰਨਜੀਤ ਸਿੰਘ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਜੱਸਾ ਸਿੰਘ, ਹੈੱਡ ਗ੍ਰੰਥੀ ਪ੍ਰਤਾਪ ਸਿੰਘ, ਬਾਬਾ ਤਰਸੇਮ ਸਿੰਘ ਮਹਿਤਾ, ਬਾਬਾ ਜਗੀਰ ਸਿੰਘ, ਗਿਆਨੀ ਮਹਿਤਾਬ ਸਿੰਘ ਆਦਿ ਸੰਗਤਾਂ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply