Wednesday, March 11, 2026

ਚੋਣਾਂ ‘ਚ ਲੋਕ ਅਕਾਲੀ ਭਾਜਪਾ ਸਰਕਾਰ ਦਾ ਬਿਸਤਰਾ ਗੋਲ ਕਰ ਦੇਣਗੇ ਸਤਨਾਮ ਜੰਡ

Satnam Jand Khalra

ਖਾਲੜਾ, 26 ਅਕਤੂਬਰ ( ਲਖਵਿੰਦਰ ਗੌਲਣ, ਰਿੰਪਲ ਗੌਲਣ) – ਅਕਾਲੀ ਭਾਜਪਾ ਸਰਕਾਰ ਦੀਆ ਮਾਰੂ ਨੀਤੀਆਂ ਨੂੰ ਉਜਾਗਰ ਕਰਨ ਲਈ ਆਮ-ਆਦਮੀ ਪਾਰਟੀ ਨੇ ਮੋਰਚੇ ਖੋਲ ਦਿੱਤੇ ਹਨ, ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਬੂਥ ਰੀਡਰ ਪ੍ਰਧਾਨ ਸਤਨਾਮ ਸਿੰਘ ਜੰਡ ਨੇ ਕਿਹਾ ਹੈ ਕਿ ਬਾਦਲ ਸਰਕਾਰ ਦੇ ਰਾਜ ਅੰਦਰ ਕੋਈ ਵੀ ਸੁਖੀ ਨਹੀ ਹੈ ਅਤੇ ਚੋਣਾ ਵਿਚ ਜਨਤਾ ਨਾਲ ਕੀਤੇ ਵਾਅਦੇ ਸੱਤਾ ਵਿੱਚ ਆਉਣ ਉਪਰੰਤ ਭੁੱਲ ਗਈ ਹੈ। ਉਨਾਂ ਕਿਹਾ ਕਿ ਸਰਕਾਰ ਦੇ ਆਗੂਆਂਾ ਨੇ ਆਪਣੇ ਘਰ ਭਰਨ ਤੋ ਸਿਵਾਏ ਕੁੱਝ ਨਹੀ ਕੀਤਾ।ਉਨਾਂ ਕਿਹਾ ਕਿ ਹਾਲਾਤ ਅਕਾਲੀ ਭਾਜਪਾ ਦੇ ਖਿਲਾਫ ਬਣ ਗਏ ਹਨ, ਕਿਉਂਕਿ ਉਨਾਂ ਨੂੰ ਇਨਸਾਫ ਲਈ ਸੜਕਾਂ ‘ਤੇ ਆਉਣਾ ਪੈ ਰਿਹਾ ਹੈ। ਜੰਡ ਨੇ ਦਾਅਵਾ ਕਤਿਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਸਰਕਾਰ ਦਾ ਲੋਕ ਬਿਸਤਰਾ ਗੋਲ ਕਰਕੇ ਪੰਜ਼ਾਬ ਵਿਚ ਆਪ ਦੀ ਸਰਕਾਰ ਬਣਾਉਣਗੇ ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply