
ਭਿੱਖੀਵਿੰਡ/ ਖਾਲੜਾ, 28 ਅਕਤੂਬਰ (ਲਖਵਿੰਦਰ ਗੋਲਣ, ਰਿੰਪਲ ਗੌਲਣ, ਕੁਲਵਿੰਦਰ ਕੰਬੋਕੇ) ਜਿਲਾ ਤਰਨਤਾਰਨ ਵਿੱਚ ਆਉਦੇ ਪਿੰਡ ਭਿੱਖੀਵਿੰਡ ਦੇ ਅਮ੍ਰਿਤਸਰ ਰੋਡ ਸਥਿਤ ਪੈਟਰੌਲ ਪੰਪ ਸਾਹਮਣੇ ਸ਼ੇਪ-ਐਡ ਸਾਈਜ਼ ਜਿੰਮ ਵਿਖੇ ਬਾਡੀ ਬਿਲਡਿੰਗ ਪ੍ਰਦਰਸ਼ਨ ਕੀਤਾ ਗਿਆ। ਜਿਸ ਦੌਰਾਨ ਜਿੰਮ ਚਲਾ ਰਹੇ ਗੁਰਲਾਲ ਸਿੰਘ ਪੁੱਤਰ ਬਲਜੀਤ ਸਿੰਘ (ਮੱਜਰ ਡੇਅਰੀ ਵਾਲੇ) ਨੇ ਆਪਣੇ ਬਾਹੂਬਲੀ ਸਰੀਰ ਦਾ ਪ੍ਰਦਰਸ਼ਨ ਕਰਕੇ ਨੋਜਵਾਨਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕੀਤਾ।ਇਸ ਸਮੇਂ ਉਹਨਾ ਕਿਹਾ ਕਿ ਨੌਜਵਾਨ ਆਪਣੀ ਜੁਆਨੀ ਨੂੰ ਨਸ਼ਿਆਂ ਵਿਚ ਨਾ ਗਾਲਣ, ਕਿਉਂਕਿ ਇਸ ਨਾਲ ਜਿਥੇ ਉਨਾਂ ਦਾ ਜੀਵਨ ਬਰਬਾਦ ਹੁੰਦਾ ਹੈ, ਉਥੇ ਉਹਨਾ ਦੇ ਮਾਂ-ਪਿੳ ਨੂੰ ਸ਼ਰਮਿੰਦਗੀ ਅਤੇ ਥਾਣੇ, ਕੋਰਟ, ਕਚਿਹਿਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਗੁਰਲਾਲ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਸਰੀਰ ਨੂੰ ਪੂਰੀ ਤਰਾਂ ਸਾਂਭਿਆ ਹੈ ਅਤੇ ਨਸ਼ਿਆਂ ਦੀ ਅਲਾਲਾਮ ਤੋਂ ਦੂਰ ਹੈ।ਇਸ ਮੋਕੇ ਗੁਰਬੀਰ ਸਿੰਘ ਲਾਡਾ, ਗੁਰਸਾਹਿਬ ਸਿੰਘ, ਬਿੱਲਾ, ਬੰਟੀ, ਹਰਮੀਤ ਸਿੰਘ, ਗੁਰਜੰਟ ਸਿੰਘ ਤੇ ਸਾਜਨ ਆਦਿ ਮੌਜੂਦ ਸਨ ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media