Wednesday, March 11, 2026

ਚੀਫ ਖਾਲਸਾ ਦੀਵਾਨ ਵਲੋਂ 113ਵਾਂ ਸਥਾਪਨਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

PPN2810201514

ਅੰਮ੍ਰਿਤਸਰ, 28 ਅਕਤੂਬਰ (ਜਗਦੀਪ ਸਿੰਘ)- ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵਲੋਂ ਅੱਜ ਗੁਰੂਦੁਆਰਾ ਚੀਫ ਖਾਲਸਾ ਦੀਵਾਨ ਵਲੋਂ 113ਵਾਂ ਸਥਾਪਨਾ ਦਿਵਸ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗੁਰੁ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਜਿਸ ਉਪਰੰਤ ਸ੍ਰੀ ਗੁਰੁ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ, ਜੀ ਟੀ ਰੋਡ ਦੇ ਬੱਚਿਆਂ ਅਤੇ ਸੈਂਟਰਲ ਯਤੀਮਖਾਨਾ ਦੇ ਰਾਗੀਆਂ ਵਲੋਂ ਰੱਬੀ ਬਾਣੀ ਵਿਚ ਕੀਰਤਨ ਦੀ ਛਹਿਬਰ ਲਗਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਗੁਰੁ ਕਾ ਲੰਗਰ ਅਤੁਟ ਵਰਤਾਇਆ ਗਿਆ।ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਅੱਗੇ ਚੀਫ ਖਾਲਸਾ ਦੀਵਾਨ ਦੀਆਂ ਅਪਾਰ ਸਫਲਤਾਵਾਂ ਲਈ ਸ਼ੁਕਰਾਨੇ ਵਜੋਂ ਅਤੇ ਭਵਿੱਖ ਵਿਚ ਚੜਦੀਆਂ ਕਲਾ ਲਈ ਅਰਦਾਸ ਕੀਤੀ ਗਈ ।
ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇ ਚੀਫ ਖਾਲਸਾ ਦੀਵਾਨ ਦੇ ਸ਼ਾਨਦਾਰ ਇਤਿਹਾਸ ਤੇ ਚਾਨਣਾ ਪਾਇਆ ਅਤੇ ਸੰਸਥਾ ਦੀ ਪ੍ਰਗਤੀ ਬਾਰੇ ਦੱਸਦਿਆਂ ਕਿਹਾ ਕਿ ਪਿਛਲੇ ਸਾਲ ਹੀ ਕਾਨਪੁਰ, ਕਪੂਰਥਲਾ ਵਿਖੇ ਅਤਿ ਆਧੁਨਿਕ ਸਕੂਲ ਖੋਲੇ ਗਏ ਹਨ। ਨਾਲ ਹੀ ਤਰਨਤਾਰਨ ਵਿਚ ਸੀ. ਖੇ. ਡੀ ਇੰਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦਾ ਉਦਘਾਟਨ ਕੀਤਾ ਗਿਆ ਹੈ।ਪਿਛਲੇ ਹੀ ਸਾਲ ਚੀਫ ਖਾਲਸਾ ਦੀਵਾਨ ਵਲੋਂ ਗੁਰੁ ਨਾਨਕ ਦੇਵ ਹਸਪਤਾਲ ਵਿਚ ਸ੍ਰੀ ਗੁਰੁ ਹਰਿ ਰਾਇ ਸਾਹਿਬ ਸਰਾਂ ਸ਼ੁਰੂ ਕਰ ਦਿੱਤੀ ਗਈ ਹੈ ਜਿੱਥੇ ਮਰੀਜਾਂ ਦੇ ਸਗੇ ਸੰਬੰਧੀਆਂ ਦੇ ਖਾਣ ਪੀਣ ਅਤੇ ਰਹਿਣ ਵਾਸਤੇ ਪ੍ਰਬੰਧ ਕੀਤਾ ਗਿਆ ਹੈ।50 ਸਕੂਲਾਂ ਦੀ ਲੜੀ ਵਿਚ ਵਾਧਾ ਕਰਦਿਆਂ ਨੰਦਾ ਚੌਰ, ਹੁਸ਼ਿਆਰਪੁਰ ਅਤੇ ਸ਼ੁਭਮ ਇਲਕਲੇਵ, ਅਮ੍ਰਿਤਸਰ ਵਿਖੇ ਵੀ ਸ੍ਰੀ ਗੁਰੁ ਹਰਿਕ੍ਰਿਸ਼ਨ ਸਕੂਲਜ ਛੇਤੀ ਹੀ ਖੁੱਲਣ ਦੀ ਤਿਆਰੀ ਵਿਚ ਹਨ।
ਚੀਫ ਖਾਲਸਾ ਦੀਵਾਨ ਅਧੀਨ ਅਤਿ ਆਧੁਨਿਕ ਹਸਪਤਾਲ ਲਈ ਵੀ ਖੁੱਲੀ ਅਤੇ ਸ਼ਾਨਦਾਰ ਇਮਾਰਤ ਦਾ ਨਿਰਮਾਣ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਮਰੀਜਾਂ ਦੀ ਸਹੂਲਤ ਲਈ ਇਸ ਦਾ ਸ਼ੁੱਭਅਰੰਭ ਕਰ ਦਿੱਤਾ ਜਾਵੇਗਾ।ਮੁਹਾਲੀ ਵਿਖੇ ਵੀ ਅਤਿ ਆਧੁਨਿਕ ਸਕੂਲ ਆਫ ਐਕਸੀਲੈਂਸ ਯੋਜਨਾ ਅਧੀਨ ਹੈ, ਜਲਦ ਹੀ ਇਸ ਯੋਜਨਾ ‘ਤੇ ਕੰਮ ਸ਼ੁਰੂ ਹੋ ਜਾਵੇਗਾ।ੇ ਪ੍ਰਧਾਨ ਸ: ਚੱਢਾ ਨੇ ਚੀਫ ਖਾਲਸਾ ਦੀਵਾਨ ਦੀਆਂ ਸਾਲ ਦਰ ਸਾਲ ਵਧ ਰਹੀਆਂ ਸੰਸਥਾਂਵਾਂ ਦੀ ਦਿਨ ਦੁਗਣੀ ਰਾਤ ਚੋਗੁਣੀ ਤਰੱਕੀ ਦਾ ਸਿਹਰਾ ਚੀਫ ਖਾਲਸਾ ਦੀਵਾਨ ਅਹੁਦੇਦਾਰਾਂ ਦੇ ਟੀਮ ਵਰਕ, ਮੈਂਬਰ ਇੰਚਾਰਜਾਂ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਦੀ ਸੁਚੱਜੀ ਅਗੁਵਾਈ ਹੇਠ ਪ੍ਰਿਸੀਪਲਾਂ ਦੀ ਕੰਮ ਪ੍ਰਤੀ ਲਗਨ ਅਤੇ ਇਮਾਨਦਾਰੀ ਨੂੰ ਦਿੱਤਾ।  ਅੰਤ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੂੰ ਗੁਰੂਦੁਆਰਾ ਸਾਹਿਬ ਮੈਨੇਜਮੈਂਟ ਵਲੋਂ ਸਨਮਾਨਿਤ ਕੀਤਾ ਗਿਆ। ਚੀਫ ਖਾਲਸਾ ਦੀਵਾਨ ਉਪ ਪ੍ਰਧਾਨ ਸ ਧੰਨਰਾਜ ਸਿੰਘ ਵਲੋਂ ਆਈਆਂ ਸਭ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਸਥਾਨਕ ਪ੍ਰਧਾਨ ਸ: ਨਿਰਮਲ ਸਿੰਘ, ਆਨਰੇਰੀ ਸੱਕਤਰ ਸ: ਨਰਿੰਦਰ ਸਿੰਘ ਖੁਰਾਣਾ, ਸ: ਹਰਮਿੰਦਰ ਸਿੰਘ, ਸ: ਸੁਰਜੀਤ ਸਿੰਘ, ਸ: ਮਨਮੋਹਨ ਸਿੰਘ, ਸ: ਸਰਬਜੀਤ ਸਿੰਘ, ਸ: ਨਿੰਰਜਨ ਸਿੰਘ, ਸ: ਇਜੀ. ਜਸਪਾਲ ਸਿੰਘ, ਸ: ਰਣਬੀਰ ਸਿਮਘ ਚੋਪੜਾ, ਡਾ: ਐਸ ਪੀ ਸਿੰਘ, ਸ: ਜਸਬੀਰ ਸਿੰਘ ਸਾਬਰ, ਸ: ਅਜੀਤ ਸਿੰਘ, ਮੈਡਮ ਅਮਰਪਾਲੀ, ਸ: ਅਜੀਤ ਸਿੰਘ ਬਸਰਾ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਸਮੂਹ ਪ੍ਰਿਸੀਪਲਾਂ ਸਮੇਤ ਦੀਵਾਨ ਦੀਆਂ ਹੋਰ ਸ਼ਖਸ਼ੀਅਤਾਂ ਵੀ ਮੌਜੂਦ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply