Wednesday, March 11, 2026

ਗੁਰਲਾਡ ਦੇ ਅਸਤੀਫੇ ਪਿੱਛੇ ਸਿੱਖ ਰਹਿਤ ਮਰਿਯਾਦਾ ਦੀ ਉਲੰਘਣਾ ਤੇ ਜੀ.ਕੇ ਵੱਲੋਂ ਕੀਤੀ ਗਈ ਜਵਾਬ ਤਲਬੀ ਮੂਲ ਕਾਰਨ – ਦਿੱਲੀ ਕਮੇਟੀ

ਨਵੀਂ ਦਿੱਲੀ, 28 ਅਕਤੂਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਲਾਡ ਸਿੰਘ ਦੇ ਕਥਿਤ ਵਿਦੇਸ਼ ਦੌਰੇ ਨਾਲ ਸਬੰਧਿਤ ਟੋਪੀ ਵਾਲੀ ਫੋਟੋ ਸੋਸਲ ਮੀਡੀਆ ਤੇ ਵਾਇਅਰਲ ਹੋਣ ਦੇ ਬਾਅਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਪਿਛਲੇ ਮਹੀਨੇ ਮੰਗੇ ਗਏ ਸਪੱਸ਼ਟੀਕਰਨ ਦਾ ਜਵਾਬ ਦੇਣ ਤੋਂ ਬਚਣ ਲਈ ਗੁਰਲਾਡ ਵੱਲੋਂ ਕੱਲ ਬੰਗਲਾ ਸਾਹਿਬ ਹਸਪਤਾਲ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ ਦਾ ਦਾਅਵਾ ਕਮੇਟੀ ਵੱਲੋਂ ਕੀਤਾ ਗਿਆ। ਗੁਰਲਾਡ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜਾਬ ਵਿੱਚ ਹੋਈ ਬੇਅਦਬੀ ਨੂੰ ਆੜ ਬਣਾ ਕੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਵੱਲੋਂ ਦਾਰੂ ਦੇ ਨਸ਼ੇ ਵਿੱਚ ਕੋਟਕਪੂਰਾ ਵਿਖੇ ਅਰਦਾਸ ਸਮਾਗਮ ਵਿੱਚ ਸਮੂਲੀਅਤ ਕਰਨ ਨੂੰ ਠੀਕ ਕਰਾਰ ਦਿੱਤੇ ਜਾਣ ਤੇ ਕਮੇਟੀ ਨੇ ਸਖ਼ਤ ਇਤਰਾਜ ਜਤਾਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਬਾਲਟੀ ਤੇ ਪਿਛਲੀ ਦਿੱਲੀ ਕਮੇਟੀ ਚੋਣਾਂ ਵਿੱਚ ਸਕੂਰਬਸਤੀ ਵਾਰਡ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਗੁਰਲਾਡ ਨੂੰ ਕਮੇਟੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਜੀ.ਕੇ. ਵੱਲੋਂ ਟੋਪੀ ਵਾਲੇ ਮਸਲੇ ਤੇ ਪਾਰਟੀ ਫੋਰਮ ਵਿੱਚ ਭੇਜੀ ਜਾਉਂਦੀਆਂ ਚਿੱਠੀਆਂ ਦੀ ਕੜੀ ਵਿੱਚ ਮਿਤੀ 21 ਸਤੰਬਰ 2015 ਨੂੰ 7 ਦਿਨਾਂ ਵਿਚ ਸਪੱਸ਼ਟੀਕਰਨ ਦੇਣ ਦੇ ਜਾਰੀ ਕੀਤੇ ਗਏ ਪੱਤਰ ਨੂੰ ਵੀ ਅੱਜ ਕਮੇਟੀ ਵੱਲੋਂ ਜਨਤਕ ਕੀਤਾ ਗਿਆ ਹੈ।ਪੱਤਰ ਵਿੱਚ ਗੁਰਲਾਡ ਦੀ ਵਿਦੇਸ਼ ਦੌਰੇ ਦੀ 16 ਸਤੰਬਰ 2015 ਨੂੰ ਦਸਤਾਰ ਦੀ ਥਾਂ ਤੇ ਹੈਟ ਪਾਉਣ ਦੀ ਸੋਸਲ ਮੀਡੀਆ ਤੇ ਵਾਇਅਰਲ ਹੋਈ ਫੋਟੋ ਤੇ ਆਪਣਾ ਪੱਖ ਰਖਣ ਦੇ ਆਦੇਸ਼ ਜੀ.ਕੇ. ਵੱਲੋਂ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਵਾਇਅਰਲ ਹੋਈ ਫੋਟੋ ਨਾਲ ਛੇੜਛਾੜ ਹੋਣ ਦੇ ਖਦਸੇ ਨੂੰ ਦੂਰ ਕਰਨ ਵਾਸਤੇ ਗੁਰਲਾਡ ਨੂੰ ਅਸਲ ਫੋਟੋ ਵੀ ਕਮੇਟੀ ਨੂੰ ਭੇਜਣ ਦੀ ਜੀ.ਕੇ. ਵੱਲੋਂ ਹਿਦਾਇਤ ਕੀਤੀ ਗਈ ਸੀ। ਸਿਖ ਰਹਿਤ ਮਰਿਯਾਦਾ ਅਨੁਸਾਰ ਕਿਸੇ ਵੀ ਸਿੱਖ ਨੂੰ ਸਿਰ ਤੇ ਟੋਪੀ ਪਾਉਣ ਦੀ ਮਨਾਹੀ ਹੋਣ ਦਾ ਵੀ ਜੀ.ਕੇ. ਵੱਲੋਂ ਆਪਣੇ ਪੱਤਰ ਵਿੱਚ ਹਵਾਲਾ ਦਿੱਤਾ ਗਿਆ ਸੀ।
ਗੁਰਲਾਡ ਦੇ ਵੱਲੋਂ ਪਾਰਟੀ ਦਾ ਮੈਂਬਰ ਨਾ ਹੋਣ ਦੇ ਕੀਤੇ ਗਏ ਕਥਿਤ ਦਾਅਵੇ ਤੇ ਵੀ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਢਸਾ ਦੀ ਦਿੱਲੀ ਰਿਹਾਇਸ਼ ਤੇ 28 ਜਨਵਰੀ 2015 ਨੂੰ ਕੀਤੀ ਗਈ ਕਾਰਕੂੰਨਾ ਦੀ ਮੀਟਿੰਗ ਵਿੱਚ ਗੁਰਲਾਡ ਵੱਲੋਂ ਸਮੂਲੀਅਤ ਕਰਨ ਦਾ ਵੀ ਖ਼ੁਲਾਸਾ ਕੀਤਾ ਗਿਆ ਹੈ।ਗੁਰਲਾਡ ਵੱਲੋਂ ਕੌਮ ਪ੍ਰਤੀ ਦਿਖਾਏ ਜਾ ਰਹੇ ਪਿਆਰ ਨੂੰ ਕਮੇਟੀ ਨੇ ਫੋਕੀ ਸੋਹਰਤ ਖਟ ਕੇ ਆਪਣੀ ਸਿਆਸੀ ਭੁੱਖ ਨੂੰ ਸ਼ਾਂਤ ਕਰਨ ਦਾ ਜਰੀਆ ਦਸਿਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply