
ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)–ਨੋਜਵਾਨ ਦੁਸ਼ਹਿਰਾ ਕਮੇਟੀ ਕਾਦੀਆਂ ਵਲੋਂ ਦੁਸ਼ਹਿਰੇ ਨੂੰ ਸਮਰਪਿਤ ਵਿਸ਼ਾਲ ਸਭਿਆਚਰਕ ਮੇਲਾ ਕਰਵਾਇਆ ਗਿਆ।ਇਹ ਮੇਲਾ ਸਿੱਖ ਨੈਸ਼ਨਲ ਕਾਲਜ ਦੀ ਖੁਲੀ ਗਰਾਉਂਡ ਚ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਬਿਕਰ ਤਿਮੂ ਵਾਲਿਆ ਅਤੇ ਸੋਨਿਆ ਮਾਹੀ ਵਲੋਂ ਲੋਕਾਂ ਦਾ ਪੰਜਾਬੀ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕੀਤਾ। ਇਸ ਮੋਕੇ ਤੇ ਲਖਵਿੰਦਰ ਖਹਿਰਾ,ਸੋਨੀ,ਬਿਟੂ ਮਾਨ,ਧਰਮਪਾਲ ਪ੍ਰੇਮੀ ਨੇ ਵੀ ਲੋਕਾਂ ਨੂੰ ਆਪਣੀ ਗਾਇਕੀ ਨਾਲ ਨਚਣ ਝੂੰਮਣ ਤੇ ਮਜਬੂਰ ਕਰ ਦਿਤਾ। ਇਸ ਮੋਕੇ ਕਾਮੇਡੀਅਨ ਕਲਾਕਾਰ ਅਤਰੋ ਚਤਰੋ ਅਤੇ ਸੁੱਚਾ ਅਮਲੀ ਨੇ ਵੀ ਆਪਣੀ ਕਲਾਕਾਰੀ ਦੇ ਜੋਹਰ ਵਿਖਾਂਉਂਦੇ ਹੋਏ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਦਿਤਾ। ਇਸ ਸੰਬੰਧ ‘ਚ ਬਲਵਿੰਦਰ ਸਿੰਘ ਮਿੰਟੂ ਬਾਜਵਾ ਚੇਅਰਮੈਨ ਨੇ ਦਸਿਆ ਕਿ ਇਹ ਮੇਲਾ ਹਰ ਸਾਲ ਦੁਸ਼ਹਿਰੇ ਨੂੰ ਸਮਰਪਿਤ ਪਿਛਲੇ 25 ਸਾਲਾਂ ਤੋਂ ਲਗਾਤਾਰ ਕਰਵਾਇਆ ਜਾਂਦਾ ਹੈ।ਜਿਸ ਵਿੱਚ ਕਾਦੀਆ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਤੋਂ ਸੈਂਕੜੇ ਦੀ ਤਾਦਾਦ ‘ਚ ਲੋਕ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦਾ ਮਕਸਦ ਪੰਜਾਬ ਦੇ ਸਭਿਆਚਾਰ ਨੰ ਕਾਇਮ ਰੱਖਣਾ ਅਤੇ ਨੋਜਵਾਨ ਪੀੜੀ ਨੂੰ ਸਮਾਜ ਚ ਪਨਪ ਰਹੀਆਂ ਤੋਂ ਬੁਰਾਇਆਂ ਅਤੇ ਨਸ਼ਿਆਂ ਤੋਂ ਦੂਰ ਰਖਣਾ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਕਰਵਾਉਣ ਨਾਲ ਨੋਜਵਾਨ ਨੂੰ ਮਾੜੀ ਸੰਗਤ ਤੋਂ ਬਚਾਇਆ ਜਾ ਸਕਦਾ ਹੈ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਚ ਕਾਫ਼ੀ ਮਦਦ ਮਿਲਦੀ ਹੈ। ਇਸ ਮੋਕੇ ਤੇ ਸਰਬਜੀਤ ਸਿੰਘ ਗਿਲ ਪ੍ਰਧਾਨ ਲੋਕ ਭਲਾਈ ਯੁਵਾ ਦਲ ਪੰਜਾਬ, ਜਥੇਦਾਰ ਜਗਰੂਪ ਸਿੰਘ ਸੇਖਵਾਂ, ਪ੍ਰਭੂ ਦਾਸ ਡੀ ਐਸ ਪੀ ਕਾਦੀਆਂ ਵਿਸ਼ੇਸ਼ ਤੋਰ ਤੇ ਮੋਜੂਦ ਸਨ। ਇਸ ਮੋਕੇ ਤੇ ਰਾਮ ਲੁਭਾਇਆ ਮਹਿਤਾ, ਵਿਜੇ ਕੁਮਾਰ ਐਮ ਸੀ, ਅਮਰਜੀਤ ਸਿੰਘ, ਧਰਮਪਾਲ ਪ੍ਰੇਮੀ, ਅਨਿਲ ਕੁਮਾਰ ਡਿੰਪਲ, ਪ੍ਰਿੰਸੀਪਲ ਦੀਪਕ ਭਟੀ, ਅਸ਼ਵਨੀ ਕੁਮਾਰ ਲਾਲੀ, ਹੰਸ ਰਾਜ ਭਾਊ, ਮਨਪ੍ਰੀਤ ਸਿੰਘ ਬਾਜਵਾ, ਅਨੁਪ੍ਰੀਤ ਸਿੰਘ ਬਾਜਵਾ, ਰਾਜ ਕੁਮਾਰ ਕਾਲਾ, ਅਮਰਇਕਬਾਲ ਸਿੰਘ ਮਾਹਲ ਸਹਿਤ ਵਡੀ ਤਾਦਾਦ ਚ ਲੋਕ ਸ਼ਾਮਿਲ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media