Tuesday, August 11, 2026

ਘਰ ਨੂੰ ਅਚਾਨਕ ਲੱਗੀ ਅੱਗ-50 ਹਜ਼ਾਰ ਦਾ ਹੋਇਆ ਨੁਕਸਾਨ

PPN3010201512

ਪੱਟੀ, 30 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ)- ਪੱਟੀ ਦੇ ਵਾਰਡ ਨੰ 9 ਦੀ ਗਲੀ ਜੰਡ ਵਾਲੀ ਕੌੜਿਆਂ ਮੁੱਹਲਾ ਵਿਖੇ ਕਰੀਬ ਸ਼ਾਮ 4:30 ਵਜੇ ਇਕ ਘਰ ਨੂੰ ਅਚਾਨਕ ਅੱਗ ਲਗ ਗਈ।ਜਾਣਕਾਰੀ ਅਨੁਸਾਰ ਮਲਕੀਤ ਸਿੰਘ ਹੈਪੀ ਅਤੇ ਉਸਦੀ ਪਤਨੀ ਸੁਖਪ੍ਰੀਤ ਕੌਰ ਨੇ ਦਸਿਆ ਕਿ 2 ਕਮਰਿਆਂ ਵਿਚੋਂ ਅਚਾਨਕ ਅੱਗ ਲੱਗਣ ਕਾਰਨ ਧੂੰਆਂ ਨਿਕਲਣਾ ਸੁਰੂ ਹੋ ਗਿਆ। 2 ਕਮਰਿਆਂ ਵਿਚ ਅਲਮਾਰੀਆਂ ਤੋ ਇਲਾਵਾ 10 ਹਜ਼ਾਰ ਰੁਪਏ ਤੇ ਨੋਟਾਂ ਵਾਲੇ ਹਾਰ, ਬਿਸਤਰੇ, ਕਪੜੇ ਤੇ ਹੋਰ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਏ। ਗੁਆਢੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਤਕ ਅਦਾਜਨ 50 ਹਜ਼ਾਰ ਰੁਪਏ ਦਾ ਸਮਾਨ ਸੜ ਗਿਆ। ਅੱਗ ਲੱਗਣ ਦੇ ਕਾਰਨਾਂ ਖਬਰ ਲਿਖੇ ਜਾਣ ਤਕ ਪਤਾ ਨਹੀ ਲੱਗ ਸਕਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply