
ਬਟਾਲਾ, 31 ਅਕਤੂਬਰ (ਨਰਿੰਦਰ ਬਰਨਾਲ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਬਟਾਲਾ ਵਿਖੇ ਐਸ ਐਸ ਦੀ ਅਸਾਮੀ ਤੇ ਸੇਵਾ ਨਿਭਾ ਸ੍ਰੀ ਮਤੀ ਸਤਵਿੰਦਰ ਕੌਰ ਅੱਜ ਸੇਵਾ ਮੁਕਤ ਹੋਏ ਹਨ। ਸਮਾਗਮ ਦੀ ਸੁਰੂਆਤ ਰਮਿੰਦਰ ਕੌਰ ਲੈਕਚਰਾਰ ਰਾਜਨੀਤੀ ਸਾਸਤਰ ਦੇ ਸਬਦ ਨਾਲ ਹੋਈ। ਸਕੂਲ ਸਮਾਗਮ ਦੀ ਪ੍ਰਧਾਂਨਗੀ ਵਿਚ ਸ੍ਰੀ ਮਤੀ ੰਇੰਦਰਜੀਤ ਵਾਲੀਆ ਨੇ ਸ੍ਰੀ ਮਤੀ ਸਤਵਿੰਦਰ ਕੌਰ ਦੀ ਸਖਸੀਅਤ ਬਾਰੇ ਆਪਣੇ ਵਿਚਾਰਾਂ ਵਿਚ ਦੱਸਿਆ 1997 ਤੋ ਸੇਵਾ ਨਿਭਾ ਰਹੇ ਹਨ, ਬੇਦਾਗ ਨੌਕਰੀ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਪੂਰੀ ਮਿਹਨਤ ਤੇ ਲਗਨ ਪੜਾਇਆ, ਇਹਨਾਂ ਦੇ ਪੜਾਏ ਗਏ ਵਿਦਿਆਰਥੀ ਉਚ ਅਹੁਦਿਆਂ ਤੇ ਬਿਰਾਜ ਮਾਨ ਹਨ। ਸਰਕਾਰੀ ਨੌਕਰੀ ਤੋ ਪਹਿਲਾ ਡੀ ਏ ਵੀ ਸੈਨਟਰੀ ਤੇ ਆਰ ਡੀ ਖੋਸਲਾ ਸਕੂਲ ਵਿਚ ਵੀ ਪ੍ਰਾਈਵੇਟ ਪੜਾਉਦਿਆਂ ਮਾਣ ਮੱਤੀਆਂ ਪਾ੍ਰਪਤੀਆਂ ਕੀਤੀਆਂ ਹਨ।ਇਸ ਤੋ ਇਲਾਵਾ ਸਮਾਜ ਸੇਵਾ ਇਸਤਰੀ ਸਭਾਵਾਂ ਵਿਚ ਵਿਚ ਸਮਾਜ ਕਲਿਆਂਣ ਵਾਸਤੇ ਵੱਧ ਚੜ ਕੇ ਹਿੱਸਾ ਲੈਣ ਕਾਰਨ ਹੀ ਸਤਵਿੰਦਰ ਕੌਰ ਦਾ ਸਕੂਲ ਵਿਚ ਅਹਿਮ ਸਥਾਨ ਸੀ । ਵਿਦਿਆਰਥੀਆਂ ਦੀਆਂ ਜਰੂਰੀ ਲੋੜਾਂ ਪ੍ਰਤੀ ਤਤਪਰ ਰਹਿਣ ਕਰਕੇ ਹਰ ਜਰੂਰਤ ਮੰਦ ਦੀ ਮੱਦਦ ਕਰਨ ਵਿਚ ਰੱਬ ਦੀ ਭਗਤੀ ਸਮਝਦੇ ਹਨ। ਅੱਜ ਸਕੂਲ ਵਿਖੇ ਇਕ ਸਾਦਾ ਸਮਾਗਮ ਦੌਰਾਨ ਫੁੱਲਾਂ ਦੇ ਹਾਰ ਪਾ ਕੇ ਵਿਦਾਇਗੀ ਪਾਰਟੀ ਦਿਤੀ ਗਈ। ਉਹਨਾ ਦੇ ਨਾਲ ਸਕੂਲ ਵਿਖੇ ਪਹੁੰਚੇ ਪਰਿਵਾਰਕ ਮੈਬਰਾਂ ਦਾ ਸਕੂਲ ਵੱਲੋ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ। ਉਹਨਾ ਦੇ ਨਾਲ ਪਰਿਵਾਰਕ ਮੈਬਰਾਂ ਵਿਚ ਸ ਹਰਜੀਤ ਸਿੰਘ, ਹਰਸ਼ਰਨ ਸਿੰਘ,ਪੂਜਾ ਰਾਜਪੂਤ,ਅੰਬਿਕਾ ਰਾਜਪੂਤ ਆਦਿ ਤੋਂ ਇਲਾਵਾ ਸਕੂਲ ਸਟਾਫ ਵਿਚ ਕਮਲੇਸ ਕੌਰ ਲੈਕਚਰਾਰ, ਅਰੁਨਾ, ਤੇਜਿੰਦਰ ਕੌਰ, ਰਜਨੀ ਬਾਲਾ ਹਿੰਦੀ ਮਿਸਟ੍ਰੈਸ, ਸੁਮਨ ਬਾਲਾ, ਸਿਵਾਨੀ, ਰਾਜ ਦੀਪ, ਹਰਪ੍ਰੀਤ ਸਿਘ, ਜੀਵਨ ਸਿੰਘ, ਹਰੀ ਉਮ ਜੋਸ਼ੀ, ਹਰੀ ਕਿਸ਼ਨ, ਅਮਨਦੀਪ ਸਿੰਧ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਚਰਨਜੀਤ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।
Punjab Post Daily Online Newspaper & Print Media