Monday, August 10, 2026

ਇੰਦਰਾ ਗਾਂਧੀ ਦੀ 31ਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ

PPN3110201505
ਬਠਿੰਡਾ, 31 ਅਕਤੂੁਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਕਾਂਗਰਸ ਪਾਰੱਟੀ ਵਰਕਰਾਂ ਵਲੋਂ ਸਾਬਕਾ ਵਿਧਾਇਕ ਹਰਮੰਦਰ ਜੱਸੀ ਦੀ ਅਗਵਾਈ ਵਿਚ ਕਾਂਗਰਸੀ ਦਫ਼ਤਰ ਵਿਚ ਭਾਰਤ ਦੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ 31 ਵੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਂੇ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾਂ ਕਰਦੇ ਉਨਾਂ ਕਿਹਾ ਕਿ ਇੰਦਰਾ ਗਾਂਧੀ ਦੇਸ਼ ਦੀ ਨਿਡਰ ਨਾਰੀ ਸੀ ਜਿਸ ਨੇ ਕਦੇ ਵੀ ਕਿਸੇ ਦੇਸ਼ ਦੇ ਅੱਗੇ ਝੁੱਕਣਾ ਨਹੀ ਸੀ ਸਿਖਿਆ, ਹਮੇਸ਼ਾ ਹੀ ਦੇਸ਼ ਦੀ ਤੱਰਕੀ ਲਈ ਹਰ ਖੇਤਰ ਵਿਚ ਤੱਰਕੀ ਕਰਦਿਆਂ ਦੁਨੀਆਂ ਦੇ ਨਕਸ਼ੇ ‘ਤੇ ਵੱਡੀ ਤਾਕਤ ਦਾ ਦਰਜਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਦਾ ਦੇਸ਼ ਵਿਚ ਛੂਤ ਛਾਤ ਅਤੇ ਗਰੀਬੀ ਨੂੰ ਖ਼ਤਮ ਕਰਨਾ ਦਾ ਸਪਨਾ ਸੀ ਅਤੇ ਪਿਛੜੀ ਸ੍ਰੇਣੀਆਂ ਨੂੰ ਉੱਚਾ ਚੁੱਕਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ, ਉਨ੍ਹਾਂ ਹਮੇਸ਼ਾ ਹੀ ਮਹਿਲਾ ਸੁਰੱਖਿਆਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ।ਉਨ੍ਹਾਂ ਕਿਹਾ ਕਿ ਦੇਸ਼ ਵਿਚ ਸਿਰ ਚੁੱੱਕ ਰਹੀਆਂ ਫਿਰਕੂ ਤਾਕਤਾਂ ਤੋਂ ਸੁਚੇਤ ਰਹਿਣਾ ਚਹਿੰਦਾ ਹੈ, ਦੇਸ਼ ਦੀ ਅਖੰਡਤਾ ਹੀ ਇੰਦਰਾ ਗਾਂਧੀ ਨੂੰ ਸੱਚੀ ਸ਼ਰਧਾਂਜ਼ਲੀ ਹੋਵੇਗੀ ਇਸ ਮੌਕੇ ਵਰਕਰਾਂ ਵਲੋਂ ਇੰਦਰਾ ਗਾਂਧੀ ਅਮਰ ਰਹੇ ਦੇ ਨਾਅਰੇ ਵੀ ਲਗਾਏ ਗਏ। ਇਸ ਸ਼ਰਧਾਂਜ਼ਲੀ ਸਮਰੋਹ ਮੌਕੇ ਜਿਲ੍ਹਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੁੰਬਾ, ਪ੍ਰਵੀਨ ਕਾਲੀਆ, ਰੁਪਿੰਦਰ ਬਿੰਦਰਾ, ਵਿਜੈ ਗੋਇਲ, ਬਲਵੀਰ ਗਿੱਲ, ਰਣਜੀਤ ਕੌਰ ਰੋਮਾਣਾ, ਅਮਰ ਕੌਰ, ਬਬਲੀ ਸੈਨ, ਰਾਜ ਕੁਮਾਰ, ਪ੍ਰਕਾਸ਼ ਚੰਦ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply