Monday, April 27, 2026

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਵਿਖੇ ਮਨਾਇਆ ਦਾਦਾ ਦਾਦੀ ਦਿਵਸ

ਦਾਦੀਆਂ ਦਾ ਗਿੱਧਾ ਤੇ ਦਾਦਿਆ ਭੰਗੜੇ ਨੇ ਸਭਨਾ ਦੇ ਮਨ ਮੋਹੇ

PPN0211201503

ਬਟਾਲਾ, 2 ਨਵੰਬਰ (ਨਰਿੰਦਰ ਬਰਨਾਲ)- ਸਮਾਜ ਵਿਚ ਆਪਣੇ ਵਡੇਰਿਆਂ ਦੇ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਆਮ ਹੀ ਸਭਾਵਾਂ ਕੀਤੀਆਂ ਜਾਦੀਆਂ ਹਨ ਤੇ ਲੈਕਚਰ ਦਿਤੇ ਜਾਦੇ ਹਨ, ਪਰ ਜਿੰਨਾ ਚਿਰ ਬੱਚਿਆਂ ਦੇ ਸਾਹਮਣੇ ਕੋਈ ਮਿਸਾਲ ਪੇਸ਼ ਨਹੀਂ ਕੀਤੀ ਜਾਦੀ ਊਨਾ ਚਿਰ ਵਿਦਿਆਰਥੀਆਂ ਉਪਰ ਕੋਈ ਅਸਰ ਨਹੀ ਹੁੰਦਾ ।ਇਸੇ ਹੀ ਵਿਚਾਰ ਤੇ ਸਮਾਜਿਕ ਸਮੱਸਿਆ ਨੂੰ ਵਿਦਿਆਰਥੀਆਂ ਤੇ ਸਮਾਜ ਵਿਚ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਪ੍ਰਿੰਸੀਪਲ ਜਸਬੀਰ ਕੌਰ ਮਹਿਤਾ ਦੀ ਸਰਪ੍ਰਸਤੀ ਹੇਠ ਦਾਦਾ ਦਾਦੀ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਵਿਦਿਆਰਥੀਆਂ ਨੂੰ ਆਪਣੇ ਦਾਦਾ ਦਾਦੀਆਂ ਨੂੰ ਲਿਆਉਣ ਵਾਸਤੇ ਪ੍ਰੇਰਤ ਕੀਤਾ ਗਿਆ ਸੀ। ਭਾਰੀ ਗਿਣਤੀ ਵਿਚ ਬੱਚਿਆਂ ਦੇ ਦਾਦਾ ਸਕੂਲ ਵਿਖੇ ਪਹੁੰਚੇ, ਇਸ ਮੌਕੇ ਦਾਦੇ ਦਾਦੀਆਂ ਦੇ ਗਿੱਧਾ, ਭੰਗੜੇ,ਵਧੀਆ ਬੁਲਾਰੇ, ਤੇ ਗੁਬਾਰੇ ਫੁਲਾਉਣ ਦੇ ਮੁਕਾਬਲੇ ਕਰਵਾਏ। ਜੇਤੂ ਦਾਦੇ ਦਾਦੀਆਂ ਨੂੰ ਕੰਬਲ ਦੇ ਕੇ ਸਨਾਮਨਤ ਕੀਤਾ ਗਿਆ। ਸਕੂਲ ਵਿਖੇ ਰੌਚਕਤਾ ਭਰਭੂਰ ਮੁਕਾਬਲਿਆਂ ਨੂੰ ਬਜੁਰਗਾਂ ਵੱਲੋਂ ਸਲਾਹਿਆ ਗਿਆ ਤੇ ਭਵਿੱਖ ਵਿਚ ਵੀ ਅਜਿਹੇ ਮੁਕਾਬਲੇ ਕਰਵਾਉਣ ਦੀ ਸਲਾਹ ਦਿਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀ ਮਤੀ ਜਸਬੀਰ ਕੌਰ ਨੇ ਆਪਣੇ ਵਿਚਾਰਾਂ ਵਿਚ ਦੱਸਿਆ ਸਾਨੂੰ ਸਾਰਿਆਂ ਨੂੰ ਆਪਣੇ ਮਾਤਾ ਪਿਤਾ , ਦਾਦਾ ਦਾਦੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਤਾਂ ਭਵਿੱਖ ਵਿਚ ਵੀ ਬਜੁਰਗਾਂ ਦਾ ਸਤਿਕਾਰ ਹੋਵੇਗਾ। ਇਸ ਮੌਕੇ ਸਕੂਲ ਵਿਚ ਪਹੁੰਚੇ ਬੱਚਿਆਂ ਦੇ ਮਾਤਾ ਪਿਤਾ ਨੂੰ ਚਾਹ ਆਦਿ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਸਕੂਲ ਸਟਾਫ ਮੈਬਰਾ ਵਿਚ ਸ੍ਰੀ ਸਾਮ ਕੁਮਾਰ ਪਰਾਸਰ,ਸੰਪੂਰਨ ਸਿੰਘ, ਸੁਖਦੇਵ ਸਿੰਘ, ਗੁਰਭੇਜ ਸਿੰਘ, ਹਰਪ੍ਰੀਤ ਸਿਘ, ਨੀਰੂ ਬਾਲਾ, ਪਰਦੀਪ ਕੌਰ, ਸੁਖਵੀਰ ਕੌਰ, ਮਨਦੀਪ ਕੌਰ , ਮਨਪ੍ਰੀਤ ਕੌਰ, ਹਰਜਿੰਦਰ ਕੌਰ, ਰਜਿੰਦਰ ਸਿੰਘ, ਨੀਲਮ , ਵਨੀਤਾ ਠੁਕਾਰ, ਲਵਲੀ ਸੰਦਲ, ਪਰਮਜੀਤ ਕੌਰ,ਰਜਵੰਤ ਕੌਰ ਤੋ ਸਤਵਿੰਦਰ ਬਾਲਾ ਹਿੰਦੀ ਮਿਸਟ੍ਰੈਸ ਸਾਮਲ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply