Saturday, April 25, 2026

ਜ਼ਿਲ੍ਹੇ ਵਿੱਚ ਹੁਣ ਤੱਕ 128020 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ- ਡੀ. ਸੀ

DC New Photo

ਅੰਮ੍ਰਿਤਸਰ, 4 ਨਵੰਬਰ (ਗੁਰਚਰਨ ਸਿੰਘ)- ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿਚ ਬੀਤੀ ਸ਼ਾਮ ਤੱਕ ਕੁਲ 128020 ਮੀਟ੍ਰਿਕ ਟਨ ਝੋਨੇ ਅਤੇ 160145 ਮੀਟ੍ਰਿਕ ਟਨ ਬਾਸਮਤੀ 1509 ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਦੱਸਿਆ ਕਿ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਝੋਨੇ ਦੀ ਖਰੀਦ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ ਜਿਸ ਤਹਿਤ ਪਨਗਰੇਨ ਵੱਲੋਂ ਹੁਣ ਤੱਕ ਕੁਲ 57659 ਮੀਟ੍ਰਿਕ ਟਨ ਝੋਨੇ ਅਤੇ 12855 ਬਾਸਮਤੀ ਅਤੇ ਮਾਰਕਫੈਡ ਵੱਲੋਂ 25919 ਮੀਟ੍ਰਿਕ ਟਨ ਝੋਨੇ ਅਤੇ 9784 ਮੀਟ੍ਰਿਕ ਟਨ ਬਾਸਮਤੀ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਪਨਸਪ ਨੇ 28132 ਮੀਟ੍ਰਿਕ ਟਨ ਝੋਨਾ ਅਤੇ 14001 ਮੀਟ੍ਰਿਕ ਟਨ ਬਾਸਮਤੀ ਅਤੇ ਪੰਜਾਬ ਰਾਜ ਵੇਅਰਹਾਊਸ ਕਾਰਪੋਰੇਸ਼ਨ ਵੱਲੋਂ 5482 ਮੀਟ੍ਰਿਕ ਟਨ ਝੋਨਾ ਅਤੇ 6499 ਮੀਟ੍ਰਿਕ ਟਨ ਬਾਸਮਤੀ ਖ਼ਰੀਦੀ ਹੈ। ਇਸ ਤੋਂ ਇਲਾਵਾ ਪੰਜਾਬ ਐਗਰੋ ਵੱਲੋਂ 10291 ਮੀਟ੍ਰਿਕ ਟਨ ਝੋਨਾ ਅਤੇ 11514 ਮੀਟ੍ਰਿਕ ਟਨ ਬਾਸਮਤੀ ਅਤੇ ਮਿੱਲਾਂ ਵਾਲਿਆਂ ਵੱਲੋਂ 537 ਮੀਟ੍ਰਿਕ ਟਨ ਝੋਨੇ ਅਤੇ 105492 ਮੀਟ੍ਰਿਕ ਟਨ ਬਾਸਮਤੀ ਦੀ ਖ਼ਰੀਦ ਕੀਤੀ ਗਈ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply