Saturday, April 25, 2026

ਯੂਨੀਵਰਸਿਟੀ ਦੀ 46ਵੀਂ ਅੰਤਰ-ਕਾਲਜ ਅਥਲੈਟਿਕਸ ਚੈਂਪੀਅਨਸ਼ਿਪ ਮੁਕਾਬਲੇ ਸੰਪੰਨ

ਅਮ੍ਰਿਤਸਰ, 4 ਨਵਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 46ਵੀਂ ਅੰਤਰ-ਕਾਲਜ ਅਥਲੈਟਿਕਸ (ਪੁਰਸ਼-ਇਸਤਰੀਆਂ) ਚੈਂਪੀਅਨਸ਼ਿਪ ਅੱਜ ਇਥੇ ਕੈਂਪਸ ਖੇਡ ਮੈਦਾਨ ਵਿਚ ਸੰਪੰਨ ਹੋ ਗਈ। ਇਨ੍ਹਾਂ ਮੁਕਾਬਲਿਆਂ ਵਿਚ 115 ਕਾਲਜਾਂ ਤੋਂ 580 ਐਥਲੀਟ ਵੱਖ-ਵੱਖ ਆਈਟਮਾਂ ਵਿਚ ਭਾਗ ਲਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸਪੋਰਟਸ ਕਮੇਟੀਆਂ ਦੇ ਸਕੱਤਰ ਅਤੇ ਖੇਡ ਡਿਪਟੀ ਡਾਇਰੈਕਟਰ ਅਤੇ ਮੁਖੀ, ਡਾ. ਐਚ.ਐਸ. ਰੰਧਾਵਾ ਨੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਰਸ਼ ਵਰਗ ਵਿਚ ਸਥਾਨਕ ਖਾਲਸਾ ਕਾਲਜ ਨੇ 66 ਨਾਲ ਪਹਿਲਾ, ਲਾਇਲਪੁਰ ਖਾਲਸਾ ਕਾਲਜ, ਜਲੰਧਰ ਨੇ 63 ਅੰਕਾਂ ਨਾਲ ਦੂਜਾ ਅਤੇ ਡੀ.ਏ.ਵੀ. ਕਾਲਜ, ਜਲੰਧਰ ਨੇ 21 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਇਸਤਰੀਆਂ ਦੇ ਵਰਗ ਵਿਚ ਸਥਾਨਕ ਖਾਲਸਾ ਕਾਲਜ ਫਾਰ ਵਿਮਨ ਨੇ 80 ਅੰਕਾਂ ਨਾਲ ਪਹਿਲਾ, ਐਚ.ਐਮ.ਵੀ. ਜਲੰਧਰ ਨੇ 44 ਅੰਕਾਂ ਨਾਲ ਦੂਜਾ ਅਤੇ ਸਥਾਨਕ ਖਾਲਸਾ ਕਾਲਜ ਨੇ 36 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਨਵੇਂ ਬਣੇ ਰਿਕਾਰਡਾਂ ਵਿਚ ਆਰ.ਆਰ. ਬਾਵਾ ਡੀ.ਏ.ਵੀ. ਕਾਲਜ, ਬਟਾਲਾ ਦੀ ਸੁਮਨਦੀਪ ਕੌਰ 100 ਮੀਟਰ ਦੀ ਦੂਰੀ 11.63 ਸਕਿੰਟਾਂ ਅਤੇ 100 ਮੀਟਰ ਹਰਡਲ ਵਿਚ 14.63 ਸਕਿੰਟਾਂ ਨਾਲ ਨਵਾਂ ਰਿਕਾਰਡ ਕਾਇਮ ਕੀਤਾ। ਇਸੇ ਤਰ੍ਹਾਂ ਸਥਾਨਕ ਖਾਲਸਾ ਕਾਲਜ ਦੇ ਨਵਜੋਤ ਸਿੰਘ ਨੇ ਜੈਵਲਿੰਗ ਥਰੋਅ ਵਿਚ 70.33 ਮੀਟਰ ਜੈਵਲਿੰਗ ਸੁੱਟ ਨਵਾਂ ਰਿਕਾਰਡ ਕਾਇਮ ਕੀਤਾ। ਹਾਈ ਜੰਪ ਵਿਚ 2.6 ਮੀਟਰ ਦੀ ਜੰਪ ਲਗਾ ਯੂਨੀਵਰਸਿਟੀ ਕੈਂਪਸ ਦੇ ਜਗਦੀਪ ਸਿੰਘ ਨੇ ਨਵਾਂ ਰਿਕਾਰਡ ਕਾਇਮ ਕੀਤਾ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply