
ਅੰਮ੍ਰਿਤਸਰ, 5 ਨਵੰਬਰ (ਗੁਰਪ੍ਰੀਤ ਸਿੰਘ) – ਜ਼ਿਲ੍ਹਾ ਸਿ’ਖਿਆ ਅਫਸਰ(ਸ), ਅੰਮ੍ਰਿਤਸਰ ਕਮ ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਲੜਕੀਆਂ ਸ. ਸਤਿੰਦਰਬੀਰ ਸਿੰਘ ਜੀ ਦੀ ਯੋਗ ਦਿਸ਼ਾ ਨਿਰਦੇਸ਼ ਅਤੇ ਸ.ਕੁਲਜਿੰਦਰ ਸਿੰਘ ਮ’ਲੀ ਏ.ਈ.ਓ ਦੀ ਅਗਵਾਈ ਹੇਠ ਚ’ਲ ਰਹੇ ਜ਼ਿਲ੍ਹਾ ਟੂਰਨਾਮੈਂਟਸ ਵਿਚ ਸਥਾਨਕ ਸ.ਕੰ.ਸ.ਸ.ਸਕੂਲ, ਮਾਲ ਰੋਡ ਦੀਆਂ ਬਾਕਸਿੰਗ ਟੀਮਾਂ ਨੇ ਜ਼ਿਲ੍ਹੇ ਵਿਚੋਂ ਹੋਏ ਮੁਕਾਬਲਿਆਂ ਵਿਚ ਓਵਰਆਲ ਚੈਂਪਿਅਨਸ਼ਿਪ ਹਾਸਲ ਕੀਤੀ।
ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਦ’ਸਿਆ ਕਿ ਅੰਡਰ-17 ਵਰਗ ਬਾਕਸਿੰਗ ਮੁਕਾਬਲਿਆਂ ਵਿਵਿੱਚ ਮਾਲ ਰੋਡ ਸਕੂਲ ਨੇ ਛੇਹਰਟਾ ਸਕੂਲ ਦੀ ਟੀਮ ਨੂੰ 51-24 ਦੇ ਫਰਕ ਨਾਲ ਹਰਾਕੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਅੰਡਰ-19 ਵਰਗ ਵਿਚ ਮਾਲ ਰੋਡ ਸਕੂਲ ਨੇ ਛੇਹਰਟਾ ਸਕੂਲ ਨੂੰ 55-23 ਦੇ ਫਰਕ ਨਾਲ ਹਰਾ ਕੇ ਪਹਿਲੀ ਪੂਜੀਸ਼ਨ ਹਾਸਲ ਕਰਕੇ ਜ਼ਿਲ੍ਹਾ ਪ’ਧਰ ਤੇ ਮਾਲ ਰੋਡ ਸਕੂਲ ਦੀਆਂ ਬਾਕਸਿੰਗ ਟੀਮਾਂ ਨੇ ਓਵਰਆਲ ਚੈਂਪਿਅਨਸ਼ਿ’ਪ ਹਾਸਲ ਕਰਕੇ ਸਕੂਲ ਦਾ ਨਾਂ ਹੋਰ ਰੋਸ਼ਨ ਕੀਤਾ।
ਮੈਡਮ ਮਨਦੀਪ ਕੌਰ ਨੇ ਸਕੂਲ ਵੱਲੋਂ ਇਨ੍ਹਾਂ ਪ੍ਰਾਪਤੀਆਂ ਲਈ ਸਕੂਲ ਦੇ ਸਰੀਰਕ ਸਿੱਖਿਆ ਅਧਿਆਪਕ ਸ. ਅਮਰਜੀਤ ਸਿੰਘ ਕਾਹਲੋਂ, ਸ੍ਰੀਮਤੀ ਬਲਵਿੰਦਰ ਕੌਰ ਅਤੇ ਸ੍ਰੀ ਹਰਸ਼ਿੰਦਰ ਕੌਰ, ਨੂੰ ਟੀਮਾਂ ਜਿੱਤਣ ਦੀ ਖੁਸ਼ੀ ਵਿੱਚ ਵਧਾਈ ਦਿੱਤੀ ਤੇ ਤਸੱਲੀ ਪ੍ਰਗਟਾਈ ਤੇ ਬੱਚਿਆਂ ਨੂੰ ਇਸ ਤੋਂ ਅੱਗੇ ਸਟੇਟ ਤੇ ਨੈਸ਼ਨਲ ਪੱਧਰ ਤੇ ਜਿੱਤਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਸਟਾਫ਼ ਸ੍ਰੀ ਰਾਜਪਾਲ, ਸ੍ਰੀ ਮਹਿੰਦਰਪਾਲ ਸਿੰਘ, ਸ੍ਰੀਮਤੀ ਰਸ਼ਮੀ ਬਿੰਦਰਾ, ਸ੍ਰੀ ਕਮਲ ਅਰੋੜਾ, ਸ੍ਰੀ ਮੋਹਕਮ ਸਿੰਘ ਅਤੇ ਸਮੂਹ ਸਟਾਫ ਨੇ ਜਿੱਤ ਕੇ ਆਈ ਟੀਮ ਨੂੰ ਜੀ ਆਇਆਂ ਕਿਹਾ ਤੇ ਵਧਾਈ ਦਿੱਤੀ।
Punjab Post Daily Online Newspaper & Print Media