
ਅੰਮ੍ਰਿਤਸਰ, 5 ਨਵੰਬਰ (ਗੁਰਪ੍ਰੀਤ ਸਿੰਘ)- ਗੁਰੂ ਰਾਮ ਦਾਸ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਗੋਬਿੰਦ ਨਗਰ, ਸਥਾਨਕ ਸੁਲਤਾਨਵਿੰਡ ਰੋਡ ਵਿਖੇ 18ਵਾਂ ਮਹਾਨ ਕੀਰਤਨ ਦਰਬਾਰ ਅਤੇ ਢਾਡੀ ਦਰਬਾਰ ਕਰਵਾਇਆ।ਗੁਰਮੁਖ ਸਿੰਘ ਖਾਲਸਾ ਦੀ ਅਗਵਾਈ ਹੇਠ ਗੋਬਿੰਦ ਨਗਰ ਵੈਲਫੇਅਰ ਸੁਸਾਇਟੀ, ਇਸਤਰੀ ਸਤਸੰਗ ਸਭਾ ਗੋਬਿੰਦ ਨਗਰ, ਨਿਊ ਗੋਬਿੰਦ ਨਗਰ, ਬਸੰਤ ਨਗਰ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਅਯੋਜਿਤ ਗੁਰਮਤਿ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕਥਾ-ਵਾਚਕ ਭਾਈ ਪ੍ਰਮਜੀਤ ਸਿੰਘ ਖਾਲਸਾ, ਭਾਈ ਮਹਿਤਾਬ ਸਿੰਘ ਭਿੰਡਰ, ਭਾਈ ਹਰਪ੍ਰੀਤ ਸਿੰਘ ਅਖੰਡ ਕੀਰਤਨੀ ਜਥਾ, ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਦਲਬੀਰ ਸਿੰਘ ਜੌੜਾਸਿੰਘ ਵਾਲਾ, ਭਾਈ ਜਸਵੰਤ ਸਿੰਘ ਪ੍ਰਵਾਨਾ, ਕਵੀ ਅਵਤਾਰ ਸਿੰਘ ਤਾਰੀ ਆਦਿ ਨੇ ਸ਼ਬਦ-ਕੀਰਤਨ, ਢਾਡੀ ਵਾਰਾਂ ਅਤੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਸਭ ਪ੍ਰਚਾਰਕਾਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਸਿੱਖਾਂ ਦੇ ਭਵਿੱਖ ਬਾਰੇ ਖੁਲ੍ਹ ਕੇ ਗੱਲ ਕੀਤੀ।ਇਸ ਸਮੇਂ ਸੰਗਤਾਂ ਦੀ ਸੇਵਾ ਲਈ ਗੁਰੂ ਕਾ ਲੰਗਰ ਅਟੁੱਟ ਚੱਲਦਾ ਰਿਹਾ।
Punjab Post Daily Online Newspaper & Print Media