Wednesday, July 15, 2026

ਸਿੱਖ ਜਥੇਬੰਦੀਆਂ ਤੇ ਸੰਸਥਾਵਾਂ ਅਜਿਹੇ ਪ੍ਰੋਗਰਾਮ ਬਣਾਉਣ ਜੋ ਵਰਤਮਾਨ ਸੰਕਟ ਨੂੰ ਸਰਲ ਕਰਨ ਵਿਚ ਸਹਾਈ ਹੋਣ- ਚੀਫ ਖਾਲਸਾ ਦੀਵਾਨ

PPN0611201507ਅੰਮ੍ਰਿਤਸਰ, 6 ਨਵੰਬਰ (ਗੁਰਚਰਨ ਸਿੰਘ)- ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਬਾਰੇ ਵਿਸ਼ਵ ਭਰ ਵਿਚ ਵਸਦੇ ਸਿੱਖਾਂ ਦੇ ਹਿਰਦਿਆਂ ਨੂੰ ਬਹੁਤ ਭਾਰੀ ਠੇਸ ਪਹੁੰਚੀ ਹੈ।ਚੀਫ ਖਾਲਸਾ ਦੀਵਾਨ ਵੀ ਇਹਨਾਂ ਹਾਲਾਤਾਂ ਤਂੋ ਚਿੰਤਤ ਹੈ।ਚੀਫ ਖਾਲਸਾ ਦੀਵਾਨ ਮਹਿਸੂਸ ਕਰਦਾ ਹੈ ਕਿ ਸਿੱਖ ਕੌਮ ਇਸ ਵੇਲੇ ਸੰਕਟ ਵਿਚੋ ਗੁਜ਼ਰ ਰਹੀ ਹੈ।ਇਹਨਾਂ ਹਾਲਤਾਂ ਵਿੱਚ ਸਾਰੀਆਂ ਜਥੇਬੰਦੀਆਂ, ਧਿਰਾਂ ਤੇ ਸੰਸਥਾਵਾਂ ਨੂੰ ਸਬਰ ਸੰਤੋਖ ਤੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ, ਅਜਿਹੇ ਪ੍ਰੋਗਰਾਮ ਬਣਾਉਣੇ ਚਾਹੀਦੇ ਹਨ ਜੋ ਵਰਤਮਾਨ ਸੰਕਟ ਨੂੰ ਸਰਲ ਕਰਨ ਵਿਚ ਸਹਾਈ ਹੋਣ।ਇਹ ਵਿਚਾਰ ਪ੍ਰਗਟ ਅੱਜ ਦੀਵਾਨ ਦੀ ਇੱਕ ਮੀਟਿੰਗ ਦੌਰਾਨ ਪ੍ਰਗਟਾਏ ਗਏ ਜਿਸ ਵਿੱਚ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ, ਉਪ ਪ੍ਰਧਾਨ ਸ: ਧੰਨਰਾਜ ਸਿੰਘ, ਆਨਰੇਰੀ ਸਕੱਤਰ ਸ: ਨਰਿੰਦਰ ਸਿੰਘ ਖੁਰਾਣਾ, ਸ: ਜਸਵਿੰਦਰ ਸਿੰਘ ਐਡਵੋਕੇਟ, ਸ: ਹਰਮਿੰਦਰ ਸਿੰਘ, ਸ: ਸਰਬਜੀਤ ਸਿੰਘ, ਸ: ਸਵਿੰਦਰ ਸਿੰਘ ਕੱਥੂਨੰਗਲ, ਸ: ਹਰਚੰਦ ਸਿੰਘ ਬੇਦੀ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਵੀ ਮੌਜੂਦ ਸਨ।
ਸਮੂਹ ਅਹੁਦੇਦਾਰਾਂ ਨੇ ਇੱਕ ਮਤ ਹੋ ਕੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਸਰਬਤ ਖਾਲਸਾ ਬਲਾਉਣ ਦੇ ਸਬੰਧ ਵਿਚ ਸਮੁੱਚੇ ਵਿਸ਼ਵ ਭਰ ਦੇ ਸਿੱਖਾਂ ਨੂੰ ਨੁਮਾਇੰਦਗੀ ਦੇਣ ਦੇਣ ਦੇ ਇਲਾਵਾ ਵਿਚਾਰੇ ਜਾਣ ਵਾਲੇ ਮੁੱਦਿਆਂ ਅਤੇ ਮਸਲਿਆਂ ਬਾਰੇ ਪਹਿਲਾਂ ਦੀਰਘ ਵਿਚਾਰ ਕਰਕੇ ਉਹਨਾਂ ਦੀ ਰੂਪ ਰੇਖਾ ਬਣਾਉਣੀ ਨਿਸ਼ਚਿਤ ਕੀਤੀ ਜਾਣੀ ਚਾਹੀਦੀ ਹੈ। ਇਸ ਸੰਕਟ ਦੀ ਘੜੀ ਵਿਚ ਕੋਈ ਅਜਿਹਾ ਕੰਮ ਨਹੀ ਕਰਨਾ ਚਾਹੀਦਾ ਜਿਸ ਨਾਲ ਕੌਮ ਦੇ ਵਕਾਰ ਨੂੰ ਠੇਸ ਪਹੁੰਚਦੀ ਹੋਵੇ।ਕਿਉਂਕਿ ਸਰਬਤ ਖਾਲਸਾ ਕਾਹਲੀ ਵਿਚ ਕਰਨ ਵਾਲਾ ਇਕੱਠ ਨਹੀਂ ਹੈ, ਇਸ ਦੀ ਇਤਿਹਾਸਕ ਤੇ ਧਾਰਮਿਕ ਤੌਰ ਤੇ ਫੈਸਲਾਕੁੰਨ ਭੂਮਿਕਾ ਹੈ।ਇਸ ਦਾ ਸਬੰਧ ਕੌਮ ਦੇ ਭਵਿੱਖ ਤੇ ਬੱਚਿਆਂ ਨਾਲ ਹੈ ਕਿ ਅਸੀਂ ਉਹਨਾਂ ਨੂੰ ਕੀ ਸੰਦੇਸ਼ ਦੇ ਰਹੇ ਹਾਂ ਤੇ ਉਹਨਾਂ ਦੇ ਸਾਹਮਣੇ ਕੀ ਮਾਡਲ ਪੇਸ਼ ਕਰ ਰਹੇ ਹਾਂ। ਚੀਫ ਖਾਲਸਾ ਦੀਵਾਨ ਦੀ ਸਮੁੱਚੇ ਸਿੱਖ ਜਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਸਿੱਖ ਪਰੰਪਰਾਵਾਂ, ਸਿਧਾਂਤਾਂ, ਉਦੇਸ਼ਾ ਤੇ ਆਦਰਸ਼ਾਂ ਦੀ ਰੌਸ਼ਨੀ ਵਿਚ ਹੀ ਅਜਿਹੇ ਇਕੱਠ ਕਰਨੇ ਚਾਹੀਦੇ ਹਨ।
ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੁੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਬਰਗਾੜੀ ਵਿਖੇ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਦੀ ਵੱਧ ਤੋ ਵੱਧ ਸਹਾਇਤਾ ਦਿੱਤੀ ਜਾਵੇ।ਅਜਿਹੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਦੋਸ਼ੀਆਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply