ਨਵੀਂ ਦਿੱਲੀ, 9 ਨਵੰਬਰ (ਅੰਮ੍ਰਿਤ ਲਾਲ ਮੰਨਣ)- ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਇੰਡੀਆ ਗੇਟ ਦੀ ਹਾਕੀ ਟੀਮ ਨੇ ਚੌਥੇ ਦੌਲਤ ਰਾਮ ਵਰਮਾ ਯਾਦਗਾਰੀ ਇੰਟਰ ਸਕੂਲ ਹਾਕੀ ਟੂਰਨਾਮੈਂਟ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਮੇਜਰ ਧਿਆਨਚੰਦ ਨੈਸ਼ਨਲ ਸਟੇਡਿਅਮ ਦੇ ਐਸਟ੍ਰੋ ਟ੍ਰਫ ਮੈਦਾਨ ਵਿੱਚ ਖੇਡੇ ਗਏ ਫਾਈਨਲ ਵਿਚ ਇੰਡੀਆ ਗੇਟ ਸਕੂਲ ਦੀ ਟੀਮ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਾਕੇਤ ਦੀ 1000 ਹਾਕੀ ਲੇਗਸ, ਹਾਕੀ ਐਕਾਡਮੀ ਟੀਮ ਨੂੰ 2-0 ਤੋਂ ਹਰਾਇਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਮੌਕੇ ਸਟੇਡਿਅਮ ਵਿਚ ਪੁੱਜ ਕੇ ਖਿਡਾਰੀਆਂ ਦੀ ਹੌਸ਼ਲਾ ਅਫਜਾਈ ਕੀਤੀ। ਜੀ.ਕੇ. ਨੇ ਕਿਹਾ ਕਿ ਬੀਤੇ 35 ਸਾਲਾਂ ਤੋਂ ਬਾਅਦ ਇੰਡੀਆ ਗੇਟ ਸਕੂਲ ਦੀ ਹਾਕੀ ਟੀਮ ਨੇ ਅੱਜ ਮਾਨਮਤੀ ਜਿੱਤ ਪ੍ਰਾਪਤ ਕਰਕੇ ਕਮੇਟੀ ਦੀਆਂ ਬੀਤੇ 2 ਸਾਲ ਤੋਂ ਖੇਡਾਂ ਨੂੰ ਉਤਸਾਹਿਤ ਕਰਨ ਵਾਸਤੇ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਸਿਰੇ ਚੜ੍ਹਾ ਦਿੱਤਾ ਹੈ। ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਜੀ.ਕੇ. ਨੇ ਖਿਡਾਰੀਆਂ ਨੂੰ ਸਾਰੀਆਂ ਖੇਡ ਸਬੰਧਿਤ ਸੁਵੀਧਾਵਾਂ (ਖੁਰਾਕ, ਕਿੱਟ, ਉ-ਚ ਪਧਰੀ ਸਿਖਲਾਈ ਐਸਟ੍ਰੋ ਟ੍ਰਫ ਤੇ) ਦੇਣ ਦਾ ਐਲਾਨ ਵੀ ਕੀਤਾ।
ਕਮੇਟੀ ਦੇ ਖੇਡ ਡਾਈਰੈਕਟਰ ਸਵਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਕਮੇਟੀ ਦੀਆਂ ਕੋਸ਼ਿਸ਼ਾਂ ਤਾਂ ਹੋਰ ਪ੍ਰਵਾਣ ਚੜਨ ਗਿਆ ਜਦੋਂ ਸਾਡੇ ਸਕੂਲਾਂ ਦੇ ਬੱਚੇ ਕੌਮਾਂਤਰੀ ਖੇਡਾਂ ਵਿੱਚ ਦੇਸ਼ ਵੱਲੋਂ ਖੇਡਣਗੇ। ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ ਅਤੇ ਪ੍ਰਿੰਸੀਪਲ ਦਵਿੰਦਰ ਜੀਤ ਕੌਰ ਢੀਂਗਰਾ ਨੇ ਸਕੂਲ ਦੀ ਇਸ ਵੱਡੀ ਜਿੱਤ ਨੂੰ ਸਕੂਲ ਸਥਾਪਨਾ ਦੇ ਗੋਲਡਨ ਜੁਬਲੀ ਵਰ੍ਹੇ ਦੌਰਾਨ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਟ੍ਰਾਫੀ ਨੂੰ ਸਕੂਲਾਂ ਦੇ ਸੰਸਥਾਪਕ ਸਵਰਗਵਾਸੀ ਜਥੇਦਾਰ ਸੰਤੋਖ ਸਿੰਘ ਨੂੰ ਸਮਰਪਿਤ ਕੀਤਾ। ਇਸ ਮੌਕੇ ਸਕੂਲ ਦੇ ਸਾਬਕਾ ਵਿਦਿਆਰਥੀ ਅਤੇ ਕਮੇਟੀ ਦੇ ਕਾਨੂੰਨੀ ਸਲਾਹਕਾਰ ਜਸਵਿੰਦਰ ਸਿੰਘ ਜੌਲੀ ਮੌਜ਼ੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media