
ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੇ ਪ੍ਰਬੰਧ ਅਧੀਨ ਚਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਖੇਡ ਟੂਰਨਾਮੈਂਟ ਦੌਰਾਨ ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਪੁਤਲੀਘਰ ਵਿਖੇ ਬਾਸਕਟ ਬਾਲ, ਹੈਂਡਬਾਲ ਤੇ ਗਤਕੇ ਦੇ ਮੈਚ ਕਰਵਾਏ ਗਏ।ਬਾਸਕਿਟ ਬਾਲ ਮੈਚਾਂ ਦਾ ਉਦਘਾਟਨ ਡਾ: ਧਰਮਵੀਰ ਸਿੰਘ ਡਾਇਰੈਕਟਰ ਸਕੂਲਜ਼, ਹੈਂਡਬਾਲ ਸ. ਸੰਤੋਖ ਸਿੰਘ ਸੇਠੀ ਤੇ ਗਤਕੇ ਦਾ ਉਦਘਾਟਨ ਸ. ਸਰਬਜੀਤ ਸਿੰਘ, ਸ. ਹਰਮਹਿੰਦਰ ਸਿੰਘ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਸਮੁੱਚਾ ਟੂਰਨਾਮੈਂਟ ਸ. ਸੰਤੋਖ ਸਿੰਘ ਸੇਠੀ (ਇੰਚਾਰਜ ਟੂਰਨਾਮੈਂਟ) ਦੀ ਰਹਿਨੁਮਾਈ ਹੇਠ ਬੜੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਿਆ।ਇਸ ਟੂਰਨਾਮੈਂਟ ਦੇ ਕਨਵੀਨਰ ਪ੍ਰਿੰ: ਨਿਰਮਲਜੀਤ ਕੌਰ, ਪਿੰz: ਜਸਪਾਲ ਕੌਰ, ਸz. ਮਨਜੀਤ ਸਿੰਘ ਵਿਰਕ ਸੁਪ੍ਰਿੰਟੈਂਡੈਂਟ ਨੇ ਪਿੰ: ਸਵਿੰਦਰ ਸਿੰਘ ਚਾਹਲ ਯਤੀਮਖਾਨਾ ਨੂੰ ਭਰਪੂਰ ਸਾਥ ਦਿਤਾ।ਹੈਂਡਬਾਲ-14 ਵਿਚ ਜੀ.ਟੀ,ਰੋਡ ਫਸਟ, ਸ਼ਹੀਦ ਊਧਮ ਸਿੰਘ ਸਕੂਲ ਯਤੀਮਖ਼ਾਨਾ ਸੈਕੰਡ, 17 -ਜੀ.ਟੀ,ਰੋਡ ਫਸਟ, ਗੋਲਡਨ ਐਵਨਿਊ ਸੈਕੰਡ, ਝਬਾਲ ਥਰਡ, 19- ਮਜੀਠਾ ਰੋਡ ਫਸਟ, ਜੀ.ਟੀ.ਰੋਡ ਸੈਕੰਡ ਤੇ ਸੁਲਤਾਨ ਵਿੰਡ ਰੋਡ ਥਰਡ ਰਹੇ। ਬਾਸਕਟਬਾਲ ਮੁਕਾਬਲਿਆਂ -14 ਵਿਚ ਬਸੰਤ ਐਵੀਨਿਊ ਫਸਟ,ਜੀ.ਟੀ,ਰੋਡ ਸੈਕੰਡ,ਪੱਟੀ ਥਰਡ।17 ਵਿਚ ਮਜੀਠਾ ਬਾਈਪਾਸ ਫਸਟ, ਜੀ.ਟੀ ਰੋਡ ਸੈਕੰਡ, ਬਸੰਤ ਐਵੀਨਿਊ ਥਰਡ, 19-ਵਿਚ ਜੀ.ਟੀ ਰੋਡ ਫਸਟ, ਮਜੀਠਾ ਬਾਈਪਾਸ ਸੈਕੰਡ, ਗੋਲਡਨ ਐਵੀਨਿਊ ਥਰਡ ਰਿਹਾ।ਇਨਾਮ-ਵੰਡ ਸz. ਸੰਤੋਖ ਸਿੰਘ ਸੇਠੀ ਤੇ ਸz. ਸਰਬਜੀਤ ਸਿੰਘ ਮੈਂਬਰ ਇੰਚਾਰਜ਼ ਦੁਆਰਾ ਕੀਤੀ ਗਈ।ਟੂਰਨਾਮੈਂਟ ਦਾ ਪ੍ਰਬੰਧ ਲੈਫਟੀਨੈਂਟ ਲੱਖਾ ਸਿੰਘ ਸਪੋਰਟਸ ਇੰਚਾਰਜ਼ ਯਤੀਮਖ਼ਾਨਾ ਨੇ ਬਾਖ਼ੂਬੀ ਨਿਭਾਇਆ।ਇਸ ਸਮੇਂ ਵੱਖ-ਵੱਖ ਸਕੂਲਾਂ ਦਾ ਸਟਾਫ਼ ਤੇ ਖਿਡਾਰੀ ਸ਼ਾਮਲ ਸਨ।
Punjab Post Daily Online Newspaper & Print Media