Friday, March 6, 2026

ਡੀ.ਏ.ਵੀ ਪਬਲਿਕ ਸਕੂਲ ਵਿਦਿਆਰਥੀਆਂ ਨੇ ਦੀਵਾਲੀ ਮਨਾਈ

PPN1011201511

ਅੰਮ੍ਰਿਤਸਰ, 11 ਨਵੰਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਬੜੇ ਉਤਸ਼ਾਹ ਤੇ ਉਮੰਗ ਨਾਲ ਮਨਾਇਆ ਗਿਆ।ਇਸ ਤਿਉਹਾਰ ਦੇ ਮੌਕੇ ਤੇ ਜਗਦੀਆਂ ਰੌਸ਼ਨੀਆਂ ਤੇ ਦੀਵਿਆਂ ਦੀਆਂ ਕਤਾਰਾਂ ਦਾ ਪ੍ਰਕਾਸ਼ ਸਾਡੇ ਸਾਰਿਆਂ ਦੇ ਮਨੋਸ਼ਵਿਕਾਰਾਂ ਨੂੰ ਦੂਰ ਕਰਕੇ ਚੰਗਿਆਈ ਦਾ ਨੂਰ ਫੈਲਾਉਂਦਾ ਹੈ। ਵਿਦਿਆਰਥੀਆਂ ਵੱਲੋਂ ਰਾਮ ਚੰਦਰ ਦੇ ਮਰਿਆਦਾ ਪ੍ਰਸ਼ੋਤਮ ਜੀਵਨ ਤੇ ਰਾਵਣ ਦੀ ਬੁਰਾਈ ਨੂੰ ਪੇਸ਼ ਕਰਦਾ ਇਕ ਲਘੂਸ਼ਲਾਟਕ ਪੇਸ਼ ਕੀਤਾ ਗਿਆ।ਇਸ ਰਾਹੀਂ ਉਨ੍ਹਾਂ ਨੇ ਸਾਰਿਆਂ ਨੂੰ ਬੁਰਾਈ ਉਤੇ ਚੰਗਿਆਈ ਦੀ ਜਿੱਤ ਦਾ ਸੁਨੇਹਾ ਦਿੱਤਾ।
ਸਕੂਲ ਦੇ ਵਿਦਿਆਰਥੀਆਂ ਵੱਲੋਂ ਂਰਿਸ਼ੀ ਨਿਰਵਾਨ ਦਿਵਸਂ ਮਨਾਇਆ ਗਿਆ। ਅੱਜ ਦੇ ਦਿਨ ਹੀ ਆਰਿਆ ਸਮਾਜ ਦੇ ਸੰਸਥਾਪਕ ਤੇ ਭਾਰਤ ਦੇ ਮਹਾਨ ਚਿੰਤਕ ਮਹਾਂਰਿਸ਼ੀ ਦਇਆਨੰਦਂ ਪੰਜ ਤੱਤਾਂ ਵਿੱਚ ਵਲੀਨ ਹੋਏ ਸਨ । ਉਨ੍ਹਾਂ ਦੀ ਜੀਵਨ ਯਾਤਰਾ ਨੁੰ ਇਕ ਨਾਟਕ ਰਾਹੀਂ ਪੇਸ਼ ਕੀਤਾ ਗਿਆ ਜਦੋਂ ਉਹ ਪਹਿਲੀ ਵਾਰੀ ਆਪਣੇ ਗੁਰੂ ਵਿਰਜਾਨੰਦ ਨੁੰ ਮਿਲੇ ਸਨ। ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਸੁਆਮੀ ਦਇਆਨੰਦ ਦੇ ਮਨਾਂ ਅੰਦਰ ਕਈ ਪ੍ਰਸ਼ਨਾਂ ਦੇ ਉਤੱਰ ਜਾਣਨ ਲਈ ਜਗਿਆਸਾ ਸੀ । ਜਦੋਂ ਸੁਆਮੀ ਵਿਰਜਾਨੰਦ ਦੇ ਉਨ੍ਹਾਂ ਦਾ ਨਾ ਪੁੱਛਿਆ ਤੇ ਉਨ੍ਹਾਂ ਨੇ ਆਖਿਆ ਉਹ ਇਹੀ ਜਾਣਨ ਲਈ ਉਨ੍ਹਾਂ ਕੋਲ ਆਏ ਹਨ ।ਇਥੋਂ ਹੀ ਉਨ੍ਹਾਂ ਦੇ ਜੀਵਨ ਦੀ ਅਧਿਆਤਮਕ ਯਾਤਰਾ ਆਰੰਭ ਹੋਈ ਸੀ।ਜਦੋਂ ਜੋਧਪੁਰ ਮਹਾਰਾਜਾ ਦੇ ਹੁਕਮ ਨਾਲ ਦੁੱਧ ਦੇ ਗਲਾਸ ਵਿੱਚ ਕੱਚ ਘੋਲ ਕੇ ਪਿਆ ਦਿੱਤਾ ਗਿਆ। ਇਸ ਘਟਨਾ ਨੂੰ ਵਿਦਿਆਰਥੀਆਂ ਦੁਆਰਾ ਦਰਸਾਇਆ ਗਿਆ। ਦੀਵਾਲੀ ਵਾਲੇ ਦਿਨ ਹੀ ਉਹ ਪੰਜ ਤੱਤਾਂ ਵਿੱਚ ਵਿਲੀਨ ਹੋ ਗਏ ਸਨ।ਵਿਦਿਆਰਥੀਆਂ ਨੇ ਉਨ੍ਹਾਂ ਦੇ ਸਮਾਜਿਕ, ਰਾਜਸੀ, ਧਾਰਮਿਕ ਅਤੇ ਸਭਿਆਚਾਰਕ ਖੇਤਰ ਵਿੱਚ ਪਾਏ ਯੋਗਦਾਨ ਨੁੰ ਯਾਦ ਕੀਤਾ। ਇਸ ਮੌਕੇ ਤੇ ਵਿਦਿਆਰਥੀਆਂ ਨੇ ਸੁਆਮੀ ਜੀ ਦੇ ਮਿਸ਼ਨ ਤੇ ਸੋਚ ਨੂੰ ਜੀਉਂਦਿਆਂ ਰੱਖਣ ਦੀ ਸਹੁੰ ਚੁੱਕੀ।  ਇਸੇ ਹੀ ਅਵਸਰ ਤੇ ਵਿਦਿਆਰਥੀਆਂ ਨੇ ਕੌਮੀ ਸਾਖਰਤਾ ਦਿਵਸ ਜੋ ਕਿ ਅਜ਼ਾਦ ਭਾਰਤ ਦੇ ਪਹਿਲੇ ਵਿੱਦਿਆ ਮੰਤਰੀ ਮੌਲਾਨਾ ਅਬਦੁਲ ਕਲਾਮ ਦਾ ਜਨਮ ਦਿਨ ਹੁੰਦਾ ਹੈ, ਮਨਾਇਆ। ਵਿੱਦਿਆ ਦੇ ਫੈਲਾਅ ਲਈ ਉਨ੍ਹਾਂ ਦੇ ਕੀਤੇ ਕਾਰਜਾਂ ਕਰਕੇ ਕੌਮੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ ਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਯਾਦ ਕੀਤਾ ਜਾਂਦਾ ਹੈ। ਅੰਮ੍ਰਿਤਸਰ ਜ਼ੋਨ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਜੀ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ, ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਸ਼ੁੱਭ ਮੌਕੇ ਲਈ ਸ਼ੁੱਭਸ਼ਕਾਮਨਾਵਾਂ ਭੇਜੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਪਵਿੱਤਰ ਤਿਉਹਾਰ ਨੂੰ ਸਾਫ਼ਸ਼ਸੁਥਰੇ ਸੁਰੱਖਿਅਤ ਤੇ ਹਰਿਆਲੀ ਭਰੇ ਢੰਗ ਨਾਲ ਮਨਾਉਣ ਲਈ ਕਿਹਾ ਤਾਂ ਕਿ ਇਸ ਨਾਲ ਸਾਰਾ ਵਾਤਾਵਰਨ ਪਿਆਰ ਤੇ ਖੁਸ਼ੀਆਂ ਨਾਲ ਪਰਪੂਰ ਹੋ ਜਾਵੇ
ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਤੇ ਆਸ਼ੀਰਵਾਦ ਦਿੱਤਾ ਤੇ ਕਿਹਾ ਕਿ ਸਾਨੂੰ ਵੈਦਿਕ ਮੁੱਲਾਂ ਨੂੰ ਅਪਨਾ ਕੇ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸੁਆਮੀ ਦਇਆਨੰਦ ਜੀ ਆਖਦੇ ਸਨ ਕਿ ਵਿੱਦਿਆ ਹੀ ਸਮਾਜ ਵਿੱਚ ਇੱਕ ਵੱਡੀ ਤਬਦੀਲੀ ਲਿਆ ਸਕਦੀ ਹੈ।ਇਸ ਕਰਕੇ ਗਿਆਨ ਦੇ ਪਸਾਰ ਨਾਲ ਹੀ ਅਸੀ ਆਪਣੇ ਮਨਾਂ ਅੰਦਰ ਫੈਲੇ ਰਾਵਨ ਰੂਪੀ ਕੂੜ ਨੂੰ ਦੂਰ ਕਰਕੇ ਮਨੁੱਖਤਾ ਦਾ ਭਲਾ ਕਰ ਸਕਦੇ ਹਾਂ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply