Monday, July 13, 2026

ਸ੍ਰੀ ਗੁਰੁ ਰਾਮਦਾਸ ਭਲਾਈ ਸੋਸਾਇਟੀ ਨੇ ਛੱਤ ਤੋਂ ਡਿੱਗੇ ਬੱਚੇ ਦੇ ਇਲਾਜ ਲਈ ਦਿੱਤੀ ਮਾਲੀ ਮਦਦ

PPN1011201513

ਚੌਂਕ ਮਹਿਤਾ, 9 ਨਵੰਬਰ (ਜੋਗਿੰਦਰ ਸਿੰਘ ਮਾਣਾ, ਸਿੰਕਦਰ ਸਿੰਘ ਖਾਲਸਾ)- ਨਜ਼ਦੀਕੀ ਪਿੰਡ ਚੰਨਣਕੇ ਵਿਖੇ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਬੱਚੇ ਦੇ ਅਚਾਨਕ ਕੋਠੇ ਦੀ ਛੱਤ ਉਪਰੋਂ ਡਿੱਗ ਜਾਣ ‘ਤੇ ਸਿਰ ‘ਚ ਸੱਟ ਲੱਗਣ ਨਾਲ ਇਲਾਜ਼ ਲਈ ਹਸਪਤਾਲ ਦਾਖਲ ਹੈ।ਬੱਚੇ ਦੇ ਮਾਂ-ਬਾਪ ਬਹੁਤ ਗਰੀਬ ਹੋਣ ਕਾਰਨ ਇਲਾਜ਼ ਦਾ ਖਰਚਾ ਨਹੀ ਚੁੱਕ ਸਕਦੇ।ਇਸ ਲਈ ਨੰਨ੍ਹੇ ਬੱਚੇ ਨੂੰ ਜਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਦੇਖ ਅਤੇ ਗਰੀਬੀ ਕਾਰਨ ਇਲਾਜ ‘ਚ ਅਸਮਰੱਥ ਮਾਂ-ਬਾਪ ਨੂੰ ਦੇਖਦੇ ਹੋਏ ਇਨਸਾਨੀਅਤ ਦਾ ਫਰਜ ਨਿਭਾਉਦੇ ਹੋਏ ਸ੍ਰੀ ਗੁਰੁ ਰਾਮਦਾਸ ਭਲਾਈ ਸੋਸਾਇਟੀ ਨੇ ਅੱਗੇ ਆ ਕੇ ਬੱਚੇ ਦੇ ਇਲਾਜ ਲਈ ਮਾਲੀ ਸਹਾਇਤਾ ਦਿੱਤੀ ਅਤੇ ਦਾਨੀ ਸੱਜਣਾ ਨੁੂੰ ਨੰਨ੍ਹੇ ਬੱਚੇ ਦੇ ਇਲਾਜ ਲਈ ਵੱਧ ਚੱੜ੍ਹ ਕੇ ਅੱਗੇ ਆਉਣ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਬੀਤੇ ਦਿਨੀ ਹੈਲੀਕਾਪਟਰ ਰਾਹੀ ਦਮਦਮੀ ਟਕਸਾਲ ਪੁੱਜੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਹੈਲੀਕਾਪਟਰ ਨੁੂੰ ਦੇਖਣ ਲਈ ਇੱਕ ਨੰਨ੍ਹਾ ਬੱਚਾ ਪ੍ਰਭਜੋਤ ਸਿੰਘ ਉਮਰ ਕਰੀਬ 6 ਸਾਲ ਕੋਠੇ ਉਪਰ ਚੜ੍ਹ ਗਿਆ ਅਤੇ ਉੱਪਰ ਵੱਲ ਦੇਖਦਾ ਹੋਇਆ ਹੇਠਾਂ ਡਿੱਗਣ ਨਾਲ ਬੇਹੋਸ਼ ਹੋ ਗਿਆ।ਬੱਚੇ ਨੁੂੰ ਤੁਰੰਤ ਨਜਦੀਕੀ ਡਾਕਟਰ ਵੋਲੋ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਫੋਰਨ ਬਿਆਸ ਰਾਧਾ ਸੁਆਮੀ ਹਸਪਤਾਲ ਲਿਜਾਇਆ ਗਿਆ।ਜਿਥੇ ਡਾਕਟਰਾਂ ਉਸਦੀ ਹਾਲਤ ਗੰਭੀਰ ਦੱਸੀ ਅਤੇ ਗੁਰੁ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ, ਪਰ ਡਾਕਟਰਾਂ ਨੇ ਬੱਚੇ ਨੁੂੰ ਮੂਨੀ ਲਾਲ ਚੋਪੜ੍ਹਾ ਪ੍ਰਾਈਵੇਟ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਹੈ।
ਇਸ ਮੌਕੇ ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਗੁਰਮੀਤ ਸਿੰਘ, ਪ੍ਰਧਾਨ ਅਰਜੁਨ ਸਿੰਘ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ, ਸਰਪੰਚ ਮੇਜਰ ਸਿੰਘ ਸਹੋਤਾ, ਜਸਵੰਤ ਸਿੰਘ ਉਦੋਕੇ, ਬਲਜਿੰਦਰ ਸਿੰਘ, ਚੰਦਰ ਮੋਹਨ, ਬਲਵਿੰਦਰ ਸਿੰਘ ਠੇਕਦਾਰ ਆਦਿ ਹਾਜਰ ਸਨ।

Check Also

ਐਡਵੋਕੇਟ ਧਾਮੀ ਵਲੋਂ ਮਾਝਾ ਜ਼ੋਨ ਦੇ ਪ੍ਰਚਾਰਕਾਂ, ਢਾਡੀ ਤੇ ਕਵੀਸ਼ਰੀ ਸਿੰਘਾਂ ਨਾਲ ਇਕੱਤਰਤਾ

ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ …

Leave a Reply