Wednesday, July 22, 2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਦਾ ਸਿਲਵਰ ਜੁਬਲੀ ਸਮਾਗਮ ਅ’ਜੁ ਸ’ਤ ਸਾਹਿਤਕ ਸ਼ਖਸੀਅਤਾਂ ਦਾ ਹੋਵੇਗਾ ਸਨਮਾਨ

ਚੋਗਾਵਾਂ, 12 ਨਵੰਬਰ (ਪ.ਪ) ਪੰਜਾਬੀ ਸਾਹਿਤ ਸਭਾ ਚੋਗਾਵਾਂ ਰਜਿ: ਵੱਲੋਂ ਕੱਲ 14 ਨਵੰਬਰ ,ਸ਼ਨੀਵਾਰ ਨੂੰ ਸਭਾ ਦਾ 25ਵਾਂ ਸਾਲਾਨਾ ਸਿਲਵਰ ਜੁਬਲੀ ਸਮਾਗਮ ਮਾਸਟਰ ਮਨੀ ਰਾਮ ਮਾਡਰਨ ਸਕੂਲ ਅਟਾਰੀ ਰੋਡ ਚੋਗਾਵਾਂ ਵਿਖੇ ਸਵੇਰੇ 10 ਵਜੇ ਤੋ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਪ੍ਰਿੰ: ਗੁਰਬਾਜ਼ ਸਿੰਘ ਤੋਲਾ ਨੰਗਲ ਅਤੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਔਲਖ ਨੇ ਦੱਸਿਆ ਕਿ ਸਮਾਗਮ ਦੌਰਾਨ ਸ਼੍ਰੀ ਮੁਖਤਾਰ ਗਿੱਲ ਨੂੰ ਸਰਦਾਰ ਨਾਨਕ ਸਿੰਘ ਯਾਦਗਾਰੀ ਪੁਰਸਕਾਰ,ਸ਼੍ਰੀ ਅਸ਼ੋਕ ਸਾਹਿਲ ਨੂੰ ਸ਼: ਹਰਭਜਨ ਸਿੰਘ ਜ’ਬਲ ਯਾਦਗਾਰੀ ਪੁਰਸਕਾਰ, ਸ਼ਾਇਰ ਜਗਤਾਰ ਗਿੱਲ ਨੂੰ ਕਵੀ ਸੋਹਣ ਸਿੰਘ ਧੌਲ ਯਾਦਗਾਰੀ ਪੁਰਸਕਾਰ, ਡਾ: ਭੁਪਿੰਦਰ ਸਿੰਘ ਮੱਟੂ ਨੂੰ ਗੁਰਬਖਸ਼ ਸਿੰਘ ਪ੍ਰੀਤਲੜੀ ਯਾਦਗਾਰੀ ਪੁਰਸਕਾਰ, ਗਾਇਕ ਕੰਵਰ ਸੁਖਬੀਰ ਸਿੰਘ ਨੂੰ ਮੁਹੰਮਦ ਰਫੀ ਯਾਦਗਾਰੀ ਪੁਰਸਕਾਰ ਕਹਾਣੀਕਾਰ ਅਤੇ ਪ’ਤਰਕਾਰ ਗੁਰਬਿੰਦਰ ਸਿੰਘ ਬਾਗੀ ਨੂੰ ਤਲਵਿੰਦਰ ਸਿੰਘ ਯਾਦਗਾਰੀ ਪੁਰਸਕਾਰ ਅਤੇ ਨੌਜਵਾਨ ਸ਼ਾਇਰ ਮਹਾਂਬੀਰ ਸਿੰਘ ਗਿ’ਲ ਨੂੰ ਕਾਮਰੇਡ ਸੋਹਣ ਸਿੰਘ ਜੋਸ਼ ਯਾਦਗਾਰੀ ਪੁਰਸਕਾਰ ਨੂੰ ਦਿਤੇ ਜਾਣਗੇ।ਇਸ ਤੋਂ ਇਲਾਵਾ ਧਰਵਿੰਦਰ ਸਿੰਘ ਔਲਖ ਦੀ ਸੰਪਾਦਨਾ ਹੇਠ ਪੁਸਤਕ ਨਵੀਂ ਰੌਸ਼ਨੀ ਅਤੇ ਡਾ. ਸ਼ਰਬਜੀਤ ਸਿੰਘ ਸਫਰੀ ਦੀਆਂ ਕਿਤਾਬਾ ਦਾ ਸੈਟ ਵੀ ਲੋਕ ਅਰਪਣ ਕੀਤਾ ਜਾਵੇਗਾ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply