Thursday, July 23, 2026

ਗ੍ਰਿਫਤਾਰ ਕੀਤੇ ਗਏ ਪੰਥਕ ਆਗੂਆਂ ਨੂੰ ਵੱਖ ਵੱਖ ਜੇਲ੍ਹਾਂ ਵਿੱਚ ਭੇਜਿਆ

ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਕਰਨ ਵਾਲੇ ਤੇ ਜਿਲ੍ਹਾ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਅਹਿਮ ਪੰਥਕ ਆਗੂਆਂ ਨੂੰ ਅੱਜ ਵੱਖ ਵੱਖ ਨਿਆਂਇਕ ਅਦਾਲਤਾਂ ਵੱਲੋਂ 23 ਨਵੰਬਰ ਤੀਕ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ।ਭਾਈ ਧਿਆਨ ਸਿੰਘ ਮੰਡ, ਭਾਈ ਮੋਹਕਮ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸ੍ਰ: ਸਿਕੰਦਰ ਸਿੰਘ ਵਰਾਣਾ, ਭਾਈ ਅਮਰੀਕ ਸਿੰਘ ਅਜਨਾਲਾ ਦਾ ਪਹਿਲਾਂ ਤਾਂ ਪੁਲਿਸ ਦੀਆਂ ਵੱਖ ਵੱਖ ਟੋਲੀਆਂ ਵਲੋਂ ਮੈਡੀਕਲ ਚੈੱਕ ਅਪ ਕਰਵਾਇਆ ਗਿਆ ਤੇ ਫਿਰ ਵੱਖ ਵੱਖ ਨਿਆਇਕ ਅਦਾਲਤਾਂ ਵਿੱਚ ਪੇਸ਼ ਕੀਤਾ ਗਿਆ।ਦੇਰ ਸ਼ਾਮ ਤੀਕ ਭਾਈ ਧਿਆਨ ਸਿੰਘ ਮੰਡ ਨੂੰ ਨਾਭਾ ਜੇਲ੍ਹ, ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਨੂੰ ਰੋਪੜ ਜੇਲ੍ਹ, ਭਾਈ ਮੋਹਕਮ ਸਿੰਘ ਨੂੰ ਲੁਧਿਆਣਾ ਜੇਲ੍ਹ, ਭਾਈ ਸਤਨਾਮ ਸਿੰਘ ਮਨਾਵਾ ਨੂੰ ਪਠਾਨਕੋਟ ਜੇਲ੍ਹ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਫਿਰੋਜਪੁਰ ਜੇਲ੍ਹ ਭੇਜ ਦਿੱਤਾ ਗਿਆ ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply