Tuesday, March 10, 2026

ਸ਼ੇਰੇ-ਪੰਜਾਬ ਦੇ ਜਨਮ ਦਿਹਾੜੇ ਨੂੰ ਲੈ ਕੇ ਸਰਕਾਰ ਤੇ ਇਤਿਹਾਸਕਾਰਾਂ ਵਿਚ ਮਤਭੇਦ

2 ਅਤੇ 13 ਨਵੰਬਰ ਨੂੰ ਮਨਾਇਆ ਜਾ ਰਿਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਹਾੜਾ

Maharaja Ranjit S

ਅੰਮ੍ਰਿਤਸਰ, 13 ਨਵੰਬਰ (ਪ.ਪ)- ਸਰਕਾਰੀ ਸਰਪ੍ਰਸਤੀ ਹੇਠ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਵਿਰਾਸਤੀ ਸਮਾਰਕਾਂ ਨਾਲ ਹੀ ਛਲ ਤੇ ਫਰੇਬ ਨਹੀਂ ਕੀਤਾ ਜਾ ਰਿਹਾ, ਬਲਕਿ ਮਹਾਰਾਜੇ ਨਾਲ ਸੰਬੰਧਿਤ ਇਤਿਹਾਸ ਨੂੰ ਵੀ ਲਗਾਤਾਰ ਤਾਰ-ਤਾਰ ਕਰਨ ਦੀਆਂ ਕਾਰਵਾਈਆਂ ਜਾਰੀ ਹਨ।ਇਹ ਜਾਣਕਾਰੀ ਸੂਬਾ ਸਰਕਾਰ ਦੁਆਰਾ ਸ਼ੁਕਰਵਾਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮਨਾਏ ਜਾ ਰਹੇ 235ਵੇਂ ਜਨਮ ਦਿਹਾੜੇ ਦੇ ਸੰਬੰਧ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਤਿਹਾਸਕਾਰ ਤੇ ਖੋਜਕਰਤਾ ਸ੍ਰੀ ਸੁਰਿੰਦਰ ਕੋਛੜ ਨੇ ਦਿੱਤੀ।ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਦਵਾਨਾਂ ਤੇ ਲੇਖਕਾਂ ਵਿਚ ਇਹ ਬਹਿਸ ਬਣੀ ਰਹੀ ਹੈ ਕਿ ਮਹਾਰਾਜੇ ਦਾ ਜਨਮ 2 ਨਵੰਬਰ 1780 ਨੂੰ ਗੁਜ਼ਰਾਂਵਾਲਾ ਵਿੱਚ ਹੋਇਆ ਜਾਂ 13 ਨਵੰਬਰ 1776 ਨੂੰ ਬਡਰੁੱਖਾਂ ਵਿਚ।ਉਨ੍ਹਾਂ ਕਿਹਾ ਕਿ ਕੁੱਝ ਲੇਖਕਾਂ ਨੇ ਮਹਾਰਾਜੇ ਦੀ ਜਨਮ ਤਾਰੀਕ 2 ਨਵੰਬਰ 1776 ਵੀ ਲਿਖੀ ਹੈ।ਸ਼੍ਰੀ ਕੋਛੜ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਅਤੇ ਸਿੱਖ ਦਰਬਾਰ ਦਾ ਰੋਜ਼ਨਾਮਚਾ ਲਿਖਣ ਵਾਲੇ ਲੇਖਕਾਂ ਸਹਿਤ 200 ਤੋਂ ਵਧੇਰੇ ਵਿਦਵਾਨਾਂ ਨੇ ਮਹਾਰਾਜੇ ਦੇ ਜਨਮ ਦਿਹਾੜੇ ਵਜੋਂ 2 ਨਵੰਬਰ ਨੂੰ ਹੀ ਪ੍ਰਮਾਣਿਕ ਢੰਗ ਨਾਲ ਮਾਨਤਾ ਦਿੱਤੀ ਹੈ, ਜਦੋਂਕਿ ਸੂਬਾ ਸਰਕਾਰ ਦੁਆਰਾ ਇਸ ਦੇ ਵਿਰੁੱਧ 13 ਨਵੰਬਰ ਨੂੰ ਮਹਾਰਾਜੇ ਦਾ ਜਨਮ ਦਿਹਾੜਾ ਮਨਾਉਣ ਨਾਲ ਇਕ ਨਵਾਂ ਭੁਲੇਖਾ ਖੜਾ ਹੋ ਸਕਦਾ ਹੈ।

              ਸ਼੍ਰੀ ਕੋਛੜ ਦੇ ਅਨੁਸਾਰ ਲਾਹੌਰ ਦਰਬਾਰ ਦੇ ਰੋਜ਼ਨਾਮਚਿਆਂ ਵਿਚ ਦਰਜ਼ ਹੈ ਕਿ ਮਹਾਰਾਜੇ ਦਾ ਜਨਮ ਰਾਜਾ ਜਿੰਦ ਸz. ਗਜ਼ਪਤ ਸਿੰਘ ਦੀ ਲੜਕੀ ਰਾਜ ਕੌਰ ਦੀ ਕੁਖੋਂ ਸSurinder Kochhar. ਮਹਾਂ ਸਿੰਘ ਸ਼ੁਕਰਚੱਕੀਆ ਦੇ ਘਰ ਗੁਜ਼ਰਾਂਵਾਲਾ ਵਿੱਚ ਦੂਜੀ ਸੰਗਰਾਂਦ ਤਾਰੀਖ਼ ਵਦੀ ਸੰਮਤ 1837 ਭਾਵ 2 ਨਵੰਬਰ 1780 ਨੂੰ 19 ਘੜੀ ਵੇਲੇ 13 ਪਲ ਦਿਨ ਚੜ੍ਹੇ ਹੋਇਆ।ਉਹਨਾਂ ਕਿਹਾ ਕਿ ਫੂਲਵੰਸ਼ ਦੇ ਬਜ਼ੂਰਗਾਂ ਦਾ ਦਾਅਵਾ ਰਿਹਾ ਹੈ ਕਿ ਮਹਾਰਾਜੇ ਦਾ ਜਨਮ ਉਨ੍ਹਾਂ ਦੇ ਨਾਨਕੇ ਘਰ ਬਡਰੁੱਖਾਂ ਵਿਚ ਹੋਇਆ ਸੀ ਅਤੇ ਉਹ ਇਹ ਦਾਵਾ ਉਸ ਸਮੇਂ ਦੀ ਉਸ ਰਵਾਇਤ ਨੂੰ ਆਧਾਰ ਬਣਾ ਕੇ ਕਰਦੇ ਰਹੇ ਹਨ, ਜਿਸ ਅਨੁਸਾਰ ਘਰ ਦੇ ਪਹਿਲੇ ਬੱਚੇ ਦਾ ਜਨਮ ਉਸ ਦੇ ਨਾਨਕੇ ਘਰ ਹੁੰਦਾ ਸੀ।ਉਹਨਾਂ ਕਿਹਾ ਕਿ ਇਤਿਹਾਸਕਾਰਾਂ ਦੇ ਇਸ ਸੰਬੰਧੀ ਇਕਮੱਤ ਨਾ ਹੋਣ ਕਰਕੇ ਗੁਜ਼ਰਾਂਵਾਲਾ ਤੇ ਬਡਰੁੱਖਾਂ ਦੋਵਾਂ ਨੂੰ ਹੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸਥਾਨ ਲਿੱਖਣ ਦੇ ਨਾਲ-ਨਾਲ ਪਿੱਛਲੇ ਕੁਝ ਵਰ ਵਰਿੇਆਂ ਤੋਂ 2 ਤੇ 13 ਨੂੰ ਨਵੰਬਰ ਨੂੰ ਮਹਾਰਾਜੇ ਦਾ ਜਨਮ ਦਿਵਸ ਮਨਾਇਆ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਮਹਾਰਾਜਾ ਦੀ ਬਰਸੀ ਵੀ ਪਿੱਛਲੇ ਕੁੱਝ ਵਰ੍ਹਿਆਂ ਤੋਂ ਅਸਲ ਦਿਨ ਭਾਵ 27 ਜੂਨ ਦੀ ਬਜਾਇ 29 ਜੂਨ ਨੂੰ ਮਨਾਈ ਜਾ ਰਹੀ ਹੈ।ਸ਼੍ਰੀ ਕੋਛੜ ਨੇ ਕਿਹਾ ਕਿ ਗੁਜਰਾਂਵਾਲਾ ਸਥਿਤ ਮਹਾਰਾਜਾ ਦੀ ਜੱਦੀ ਹਵੇਲੀ ਦੇ ਇਕ ਕਮਰੇ ਦੇ ਬਾਹਰ ਮੱਥੇ ‘ਤੇ ਇਕ ਪੱਥਰ ਦੀ ਸਿਲ੍ਹ ਲੱਗੀ ਹੋਈ ਹੈ, ਜਿਸ ਉੱਪਰ ਅੰਗਰੇਜ਼ੀ ਤੇ ਉਰਦੂ ਵਿਚ ਉਕਰਿਆ ਹੋਇਆ ਹੈ- ‘ਮਹਾਰਾਜਾ ਰਣਜੀਤ ਸਿੰਘ-ਜਨਮ 2 ਨਵੰਬਰ 1780’।ਉਹਨਾਂ ਕਿਹਾ ਕਿ ਸੰਨ 1891 ਵਿੱਚ ਗੁਜਰਾਂਵਾਲਾ ਦੇ ਡਿਪਟੀ ਕਮਿਸ਼ਨਰ ਮਿ. ਡੀ.ਸੀ.ਜੇ ਉਬਸਟਨ ਨੇ ਗੁਜਰਾਂਵਾਲਾ ਦੇ ਨਾਮੀ ਸਰਦਾਰਾਂ ਦੀ ਨਿਸ਼ਾਨਦੇਹੀ ‘ਤੇ ਵਿਸ਼ੇਸ਼ ਤੌਰ ‘ਤੇ ਉਸ ਕਮਰੇ ਦੇ ਬਾਹਰ ਇਹ ਪੱਥਰ ਦੀ ਸਿਲ੍ਹ ਲਗਵਾਈ ਸੀ, ਜਿਥੇ ਰਣਜੀਤ ਸਿੰਘ ਦਾ ਜਨਮ ਹੋਇਆ ਸੀ।
ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਸੁਰਖਿਅਤ ਨਹੀਂ। ਇਤਿਹਾਸਕਾਰ ਸ਼੍ਰੀ ਕੋਛੜ ਦੇ ਅਨੁਸਾਰ ਭਾਵਂੇ ਕਿ ਮੁੱਢ ਤੋਂ ਪੰਜਾਬ ਸੂਬੇ ਦੀ ਹਰ ਸਰਕਾਰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰੰਤੂ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿਚ ਸ਼ੇਰ-ਏ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਨੂੰ ਸਹਿਜ ਕੇ ਜਾਂ ਸੁਰਖਿਅਤ ਨਹੀਂ ਰੱਖਿਆ ਜਾ ਸਕਿਆ ਹੈ।ਉਹਨਾਂ ਕਿਹਾ ਕਿ ਪੂਰਬੀ ਤੇ ਪੱਛਮੀ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਪੰਜ ਦਰਜ਼ਨ ਤੋਂ ਜ਼ਿਆਦਾ ਸਮਾਰਕ, ਜਿਨ੍ਹਾਂ ਵਿਚ ਮਹਾਰਾਜਾ ਅਤੇ ਉਨ੍ਹਾਂ ਦੇ ਜਰਨੈਲਾਂ ਦੁਆਰਾ ਬਣਾਏ ਕਿਲ੍ਹੇ, ਹਵੇਲੀਆਂ, ਬਾਰਾਂਦਰੀਆਂ, ਸਮਾਧੀ ਸਮਾਰਕ, ਬਾਗ਼, ਗੁਰਦੁਆਰੇ ਅਤੇ ਮਹਿਲ ਸ਼ਾਮਲ ਹਨ; ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਸਮਾਰਕ ਖੰਡ੍ਹਰਾਂ ਦਾ ਰੂਪ ਵਿਚ ਮੌਜੂਦ ਹਨ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply