Wednesday, July 22, 2026

ਰਿਸੋਰਸ ਪਰਸਨ ਨਿਯੁੱਕਤ ਹੋਣ ‘ਤੇ ਅਨਿਲ ਵਰਮਾ ਦਾ ਸਨਮਾਨ

PPN1311201502

ਬਟਾਲਾ, 13 ਨਵੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਗ ਵੱਲੋਂ ਪੰਜਾਬ ਭਰ ਦੇ ਇੰਨਸਰਵਿਸ ਟ੍ਰੇਨਿੰਗ ਸੈਟਰਾਂ ਵਿਚ ਵੱਖ ਵੱਖ ਵਿਸ਼ਿਆਂ ਦੀ ਕੁਆਲਟੀ ਮੋਨੀਟਰਿੰਗ ਤਹਿਤ ਸੈਮੀਨਾਰ ਲਗਾਏ ਜਾ ਰਹੇ ਹਨ।ਸਰਕਾਰੀ ਹਾਈ ਸਕੂਲ ਪੰਜਗਰਾਈਆਂ ਤੇ ਹਿੰਦੀ ਅਧਿਆਪਕ ਦੀ ਨਿਯੁੱਕਤੀ ਬਤੌਰ ਹਿੰਦੀ ਵਿਸ਼ੇ ਦੇ ਰਿਸੋਰਸ਼ ਪਰਸਨ ਸਰਕਾਰੀ ਇੰਨ ਸਰਵਿਸ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਹੋਈ ਹੈ।ਇਸ ਨਿਯੁੱਕਤੀ ‘ਤੇ ਫਾਰਗੀ ਸਮਾਰੋਹ ਦੌਰਾਨ ਹਾਈ ਸਕੂਲ ਪੰਜਗਰਾਈਆਂ ਦੇ ਮੁੱਖ ਅਧਿਆਪਕ ਤੇ ਸਮੁਚੇ ਸਟਾਫ ਵੱਲੋ ਸ੍ਰੀ ਅਨਿਲ ਵਰਮਾ ਨੂੰ ਵਿਦਾਇਗੀ ਪਾਰਟੀ ਦਿਤੀ ਗਈ।ਸਮੁੱਚੇ ਸਟਾਫ ਵੱਲੋ ਸਨਮਾਨ ਚਿੰਨ ਵੀ ਦਿਤਾ ਗਿਆ। ਇਸ ਮੌਕੇ ਮੁਖ ਅਧਿਆਪਕ ਸ੍ਰੀ ਨਰਿੰਦਰ ਸਿੰਘ ਤੋ ਇਲਾਵਾ ਵਿਨੋਦ ਕੁਮਾਰ, ਹਰਪ੍ਰੀਤ ਸਿੰਘ, ਤਰਲੋਕ ਸਿੰਘ ਭੰਗੜਾ ਕੋਚ, ਪਰਮਜੀਤ ਸਿੰਘ ਚੀਮਾ, ਕੁਲਦੀਪ ਸਿੰਘ, ਰਾਜੇਸ ਕੁਮਾਰ, ਜਸਬੀਰ ਕੌਰ ਤੋ ਇਲਾਵਾ ਸਕੂਲ ਸਟਾਫ ਹਾਜਰ ਸੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply