Sunday, September 6, 2026

ਸਰਬਤ ਖਾਲਸਾ ਦੇ ਅਯੋਜਕਾਂ ਤੇ ਥਾਪੇ ਗਏ ਜਥੇਦਾਰਾਂ ਖਿਲਾਫ ਦੇਸ਼ਧ੍ਰੋਹ ਦੇ ਮਾਮਲੇ ਦਰਜ਼

PPN1311201519
ਅੰਮ੍ਰਿਤਸਰ, 13 ਨਵੰਬਰ ( ਪੰਜਾਬ ਪੋਸਟ ਬਿਊਰੋ) – ਸਥਾਨਕ ਤਰਨ ਤਾਰਨ ਰੋਡ ਸਥਿਤ ਚਬਾ ਨੇੜੇ ਸਰਬਤ ਖਾਲਸਾ ਅਯੋਜਿਤ ਕਰਨ ਵਾਲੇ ਪ੍ਰਬੰਧਕਾਂ ਅਤੇ ਇਸ ਮੌਕੇ ਥਾਪੇ ਗਏ ਤਿੰਨ ਜਥੇਦਾਰ ਦੇ ਖਿਲਾਫ ਦੇਸ਼ ਧ੍ਰੋਹ ਦੇ ਮਾਮਲੇ ਦਰਜ਼ ਕੀਤੇ ਗਏ ਹਨ।ਮਿਲੀ ਜਾਣਕਾਰੀ ਅਨੁਸਾਰ ਸਰਬਤ ਖਾਲਸਾ ਵਲੋਂ ਬਣਾਏ ਗਏ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ, ਭਾਈ ਬਲਜੀਤ ਸਿੰਘ ਦਾਦੂਵਾਲ, ਸਿਮਰਨਜੀਤ ਸਿੰਘ ਮਾਨ, ਭਾਈ ਮੋਹਕਮ ਸਿੰਘ, ਸੁਰਿੰਦਰ ਸਿੰਘ ਠੀਕਰੀਵਾਲ, ਜਸਕਰਨ ਸਿੰਘ ਕਾਹਨਸਿੰਘ ਵਾਲਾ, ਰੇਸ਼ਮ ਸਿੰਘ ਯੂ.ਐਸ.ਏ, ਪਰਮਜੀਤ ਸਿੰਘ ਯੂ.ਕੇ, ਗੁਰਤੇਜ ਸਿੰਘ ਯੂ.ਐਸ.ਏ, ਸੁਰਜੀਤ ਸਿੰਘ ਸਿੱਖ ਪਾਰਲੀਮੈਂਟ ਯੂ.ਐਸ.ਏ, ਬਲਵਿੰਦਰ ਸਿੰਘ ਇਟਲੀ, ਹਰਿੰਦਰ ਸਿੰਘ, ਸਕੰਦਰ ਸਿੰਘ ਮਰਹਾਣਾ, ਜੋਰਾ ਸਿੰਘ ਮੋਹਲੇਕੇ, ਸਤਨਾਮ ਸਿੰਘ ਮਨਾਵਾਂ,ਪੱਪਲਪ੍ਰੀਤ ਸਿੰਘ, ਡਾ. ਗੁਰਜਿੰਦਰ ਸਿੰਘ, ਵਧਾਵਾ ਸਿੰਘ ਬੱਬਰ ਸਮੇਤ ਕੁੱਲ 20 ਵਿਅਕਤੀਆਂ ਖਿਲਾਫ ਧਾਰਾ 124 ਏ, 153 ਏ ਅਤੇ 66ਫ਼6 ਆਈ.ਟੀ ਤਹਿਤ ਕੇਸ ਦਰਜ਼ ਹੋਏ ਹਨ।ਇਸ ਮਾਮਲੇ ਦੀ ਡੀ.ਆਈ.ਜੀ ਬਾਰਡਰ ਰੇਂਜ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਵਲੋਂ ਵੀ ਕੀਤੀ ਗਈ ਹੈ।ਉਧਰ ਕਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਲਾਈਆਂ ਗਈਆਂ ਧਾਰਾਵਾਂ ਗੈਰ ਜਮਾਨਤੀ ਹਨ।ਜਿਕਰਯੌਗ ਹੈ ਕਿ ਉਕਤ ਵਿਅੱਕਤੀਆਂ ਵਿਚੋਂ ਕਈ ਪਹਿਲਾਂ ਹੀ ਗ੍ਰਿਫਤਾਰ ਅਤੇ ਕੁੱਝ ਵਿਦੇਸ਼ਾਂ ਵਿੱਚ ਹਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply