Sunday, April 26, 2026

ਚਿੱਤਰਕਲਾ ਪ੍ਰਤਿਯੋਗਤਾ ਵਿੱਚ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਜਿੱਤੀ ਓਵਰਆਲ ਟਰਾਫੀ

ਅੰਮ੍ਰਿਤਸਰ, ਨਵੰਬਰ 16 (ਜਗਦੀਪ ਸਿੰਘ ਸੱਗੂ) – ਸਪਰਿੰਗ ਡੇਲ ਸੀਨੀਅਰ ਸਕੂਲ ਉੱਭਰਦੇ ਕਲਾਕਾਰਾਂ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀ 126ਵੀਂ ਜਯੰਤੀ ਮੌਕੇ ‘ਤੇ ਲਲਿਤ ਕਲਾ ਇੰਡੀਅਨ ਅਕੈਡਮੀ ਦੁਆਰਾ ਆਯੋਜਤ ਮੌਕੇ ‘ਤੇ ਚਿੱਤਰਕਲਾ ਪ੍ਰਤਿਯੋਗਤਾ ਵਿੱਚ ਓਵਲਆਲ ਟਰਾਫ਼ੀ ਅਹਿਮ ਪੁਜੀਸ਼ਨ ਹਾਸਲ ਕੀਤੀ।ਇਹ ਜਾਣਕਾਰੀ ਦੇਂਦੇ ਹੋਏ ਸ੍ਰੀ ਰਾਜੀਵ ਕੁਮਾਰ ਸ਼ਰਮਾ, ਪ੍ਰਿੰਸੀਪਲ ਸਪਰਿੰਗ ਡੇਲ ਸੀਨੀਅਰ ਸਕੂਲ ਨੇ ਦੱਸਿਆ ਕਿ 25 ਸਕੂਲਾਂ ਦੇ ਵਿਦਿਆਰਥੀਆਂ ਨਾਲ ਮੁਕਾਬਲਾ ਕਰਦਿਆਂ ਸਕੂਲ ਦੇ ਵਿਦਿਆਰਥੀਆਂ, ਜਿਨ੍ਹਾਂ ਵਿੱਚ ਅਸ਼ਮਿਤ ਅਰੋੜਾ, ਹਰਸ਼ਿਤਾ ਅਤੇ ਚੇਤਨ ਕੁਮਾਰ ਸ਼ਾਮਲ ਸਨ, ਨੇ ਕਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਜਦਕਿ ਸਕੂਲ ਦੀਆਂ ਵਿਦਿਆਰਥਣਾਂ ਰਿਯਾ ਸਿੰਘ ਅਤੇ ਪ੍ਰਾਂਜਲ ਨੂੰ ਹੌਸਲਾ ਅਫ਼ਜਾਈ ਵਧਾਊ ਪੁਰਸਕਾਰ ਮਿਲਿਆ। ਡਾ. ਕੀਰਤ ਸੰਧੂ ਚੀਮਾ ਡਾਇਰੈਕਟਰ ਅਤੇ ਸ੍ਰੀ ਸਾਹਿਲਜੀਤ ਸਿੰਘ ਸੰਧੂ ਡਾਇਰੈਕਟਰ ਤੇ ਮੈਨੇਜਿੰਗ ਟਰੱਸਟੀ ਸਪਰਿੰਗ ਡੇਲ ਐਜੂਕੇਸ਼ਨਲ ਸੁਸਾਇਟੀ ਨੇ ਜੇਤੂ ਖਿਡਾਰੀਆਂ ਦੀ ਉਪਲੱਬਧੀ ‘ਤੇ ਖੁਸ਼ੀ ਦ ਾਇਜ਼ਹਾਰ ਕਰਦਿਆਂ ਉਾਂ ਨੂੰ ਵਧਾਈ ਦਿੱਤੀ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply