ਨਵੀਂ ਦਿੱਲੀ, 18 ਨਵੰਬਰ (ਅੰਮ੍ਰਿਤ ਲਾਲ ਮੰਨਣ)- ਦੂਜੇ ਟ੍ਰੈਕ ਏਸੀਆ ਕੱਪ 2015 ਦੀ ਸ਼ੁਰੂਆਤ ਅੱਜ ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਦੇ ਇੰਡੋਰ ਸਾਈਕਿਲੰਗ ਵੈਲੋਡ੍ਰਮ ਵਿੱਖੇ ਹੋਈ। ਸਾਈਕਿਲੰਗ ਫੈਡਰੇਸ਼ਨ ਆੱਫ ਇੰਡੀਆ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਓਂਕਾਰ ਸਿੰਘ ਨੇ ਬੀਤੇ ਵਰ੍ਹੇ ਦੀ ਤਰ੍ਹਾਂ ਇਸ ਵਾਰ ਵੀ ਕਾਮਯਾਬ ਆਯੋਜਨ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਇਸ ਬਾਰੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਇਸ ਪ੍ਰਤੀਯੋਗਿਤਾ ਵਿੱਚ 10 ਦੇਸ਼ਾਂ ਦੇ ਲਗਭਗ 150 ਖਿਡਾਰੀਆਂ ਦੇ ਭਾਗ ਲੈਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਇਸ ਆਯੋਜਨ ਤੋਂ ਬਾਅਦ ਫੈਡਰੇਸ਼ਨ ਵੱਲੋਂ ਨਵੇਂ ਖਿਡਾਰੀਆਂ ਦੀ ਫੌਜ ਨੂੰ ਤਿਆਰ ਕਰਨ ਲਈ ਵਿਸ਼ੇਸ਼ ਸਿਖਲਾਈ ਕੈਂਪ ਲਗਾਉਣ ਦੀ ਗੱਲ ਕਰਦੇ ਹੋਏ ਭਾਰਤੀ ਟੀਮ ਦੇ 50 ਖਿਡਾਰੀਆਂ ਦੇ ਨਾਲ ਹੀ ਬੰਗਲਾਦੇਸ਼, ਹਾਂਗਕਾਂਗ, ਈਰਾਨ, ਕੋਰੀਆ, ਅਸਤਾਨਾ, ਕਜਾਕਿਸ਼ਤਾਨ, ਥਾਈਲੈਂਡ, ਉਜ਼ਬੇਕਿਸ਼ਤਾਨ, ਯੂ.ਏ.ਈ., ਨੇਪਾਲ ਤੋਂ ਅਲਾਵਾ ਸਾਂਈ ਨੈਸ਼ਨਲ ਅਕਾਡਮੀ ਅਤੇ ਸੀ.ਐਫ.ਆਈ. ਦੀ ਟੀਮਾਂ ਸ਼ਾਮਿਲ ਹੋਣ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਦੱਸਿਆ ਕਿ ਪਹਿਲੇ ਟ੍ਰੈਕ ਏਸ਼ੀਆ ਕੱਪ ਦੌਰਾਨ ਸਿਰਫ 4 ਦੇਸ਼ ਸ਼ਾਮਿਲ ਹੋਏ ਸਨ ਪਰ ਇਸ ਵਾਰ 10 ਦੇਸ਼ਾਂ ਦੀ ਟੀਮਾਂ ਭਾਗ ਲੈ ਰਹੀਆਂ ਹਨ। ਜੀ.ਕੇ. ਨੇ ਇਸ ਵੱਡੇ ਬਦਲਾਵ ਪਿੱਛੇ ਫੈਡਰੇਸ਼ਨ ਵੱਲੋਂ ਕੌਮਾਂਤਰੀ ਪੱਧਰ ਦੇ ਮਿਆਰੀ ਸਮਾਨ ਨੂੰ ਇਸ ਆਯੋਜਨ ਲਈ ਵਰਤਣ ਨੂੰ ਵੀ ਵੱਡਾ ਕਾਰਨ ਦਸਿਆ। ਦਿੱਲੀ ਵਿੱਖੇ ਸਾਈਕਿਲੰਗ ਅਕਾਡਮੀ ਦੀ ਕੀਤੀ ਗਈ ਸਥਾਪਨਾ ਦੀ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਮੌਜ਼ੂਦਾ ਸਮੇਂ ਵਿੱਚ 40 ਖਿਡਾਰੀਆਂ ਨੂੰ ਦਿੱਤੀ ਜਾ ਰਹੀ ਕੌਮਾਂਤਰੀ ਪੱਧਰੀ ਸਿਖਲਾਈ ਦਾ ਦਾਇਰਾ ਛੇਤੀ ਹੀ ਵੱਧਾ ਕੇ 80 ਖਿਡਾਰੀਆਂ ਤਕ ਕਰਨ ਦਾ ਵੀ ਦਾਅਵਾ ਕੀਤਾ। ਭਾਰਤ ਦੇ ਖਿਡਾਰੀਆਂ ਇਸ ਆਯੋਜਨ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਰਿਓ ਓਲੰਪਿਕ ਲਈ ਉਮੀਦਾਂ ਜਗਣ ਦਾ ਵੀ ਜੀ.ਕੇ. ਨੇ ਆਸ਼ ਪ੍ਰਗਟਾਈ। ਓਂਕਾਰ ਸਿੰਘ ਨੇ ਭਾਰਤ ਵਿੱਚ ਬਿਹਤਰ ਜ਼ਜ਼ਬਾ ਭਰਪੂਰ ਖਿਡਾਰੀਆਂ ਅਤੇ ਵੱਧੀਆ ਸਾਧਨਾਂ ਦੇ ਸਿਰ ਤੇ ਸਾਈਕਿਲੰਗ ਵਿੱਚ ਚੰਗੇ ਨਤੀਜੇ ਆਉਣ ਦੀ ਵੀ ਗਲ ਕਹੀ। ਇਸ ਮੌਕੇ ਮੀਤ ਪ੍ਰਧਾਨ ਮਹਿੰਦਰ ਸਿੰਘ ਤੇ ਨੀਰਜ ਕੰਸਲ ਵੀ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media