ਫਾਜਿਲਕਾ 18 ਨਵੰਬਰ (ਵਿਨੀਤ ਅਰੋੜਾ) – ਜਿਲ੍ਹ ਦੇ ਪਿੰਡ ਲੱਧੂਵਾਲਾ ਉਤਾੜ ਦੇ ਹਰ ਘਰ ਵਿਚ ਹੁਣ ਐਲ.ਈ.ਡੀ ਬੱਲਬਾਂ ਨਾਲ ਰੌਸ਼ਨੀ ਹੋਵੇਗੀ. ਪਿੰਡ ਬਿਜਲੀ ਦੀ ਬੱਚਤ ਕਰਕੇ ਨਾ ਕੇਵਲ ਧਨ ਦੀ ਬਚਤ ਕਰੇਗਾ ਬਲਕਿ ਊਰਜਾ ਬੱਚਤ ਰਾਹੀਂ ਇਹ ਪਿੰਡ ਵਾਤਾਵਰਣ ਸੰਭਾਲ ਵਿਚ ਵੀ ਆਪਣੀ ਵੱਡੀ ਹਿੱਸੇਦਾਰੀ ਪਾਵੇਗਾ। ਸਰਕਾਰ ਦੀ ਪੂਰੇ ਪਿੰਡ ਦੇ ਘਰਾਂ ਨੂੰ ਐਲ.ਈ.ਡੀ ਬੱਲਬਾਂ ਰਾਹੀਂ ਰੌਸ਼ਨ ਕਰਨ ਦੀ ਯੋਜਨਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ ਆਈ.ਏ.ਐਸ ਨੇ ਦਿੱਤੀ। ਡਿਪਟੀ ਕਮਿਸ਼ਨਰ ਸ. ਰਵਿੰਦਰ ਸਿੰਘ ਨੇ ਦੱਸਿਆ ਕਿ ਪੂਰੇ ਪਿੰਡ ਦੇ ਸਾਰੇ ਬਿਜਲੀ ਕੁਨੈਕਸ਼ਨਾਂ ਨੂੰ ਪਰ?ਤੀ ਕੁਨੈਕਸ਼ਨ ਦੋ ਐਲ.ਈ.ਡੀ. ਬੱਲਬ ਮੁਫ਼ਤ ਮੁਹੱਈਆ ਕਰਵਾਉਣ ਦੀ ਯੋਜਨਾ ਉਲੀਕੀ ਗਈ ਹੈ। ਇਸ ਤਹਿਤ ਪੂਰੇ ਪਿੰਡ ਵਿਚ ਬਲਬ ਲਗਾਏ ਜਾਣੇ ਹਨ. ਜਿਸ ਨਾਲ ਪਿੰਡ ਵਾਸੀਆਂ ਦੀ ਬਿਜਲੀ ਦੀ ਸਾਲਾਨਾ 7 ਲੱਖ ਰੁਪਏ ਦੀ ਬਚਤ ਹੋਵੇਗੀ ਜਦ ਕਿ ਪ੍ਰਤੀ ਘਰ ਸਲਾਨਾ ਕੋਈ 1624 ਰੁਪਏ ਦੀ ਬਚਤ ਇੰਨਾਂ ਦੇ ਬਿਜਲੀ ਬਿੱਲ ਵਿਚ ਹੋਵੇਗੀ। ਇਹ ਬਲਬ ਕੇਵਲ 7 ਵਾਟ ਬਿਜਲੀ ਦੀ ਖ਼ਪਤ ਕਰੇਗਾ ਜਦ ਕਿ ਇਸ ਦੀ ਰੌਸ਼ਨੀ ਆਮ ਵਰਤੇ ਜਾਂਦੇ 60 ਵਾਟ ਦੇ ਬਲਬ ਦੇ ਬਰਾਬਰ ਹੋਵੇਗੀ। ਇਸ ਮੌਕੇ ਪੇਡਾ ਦੇ ਜਿਲਾ ਮੈਨੇਜਰ ਸ. ਤਰਪ੍ਰਿਤਜੀਤ ਸਿੰਘ ਨੇ ਦੱਸਿਆ ਕਿ ਜੇਕਰ ਪ੍ਰਤੀ ਦਿਨ ਔਸਤ 6 ਘੰਟੇ ਬੱਲਬ ਜਗਾਇਆ ਜਾਵੇ ਤਾਂ ਇਸ ਨਵੇਂ ਐਲ.ਈ.ਡੀ ਬੱਲਬਾਂ ਕਾਰਨ ਪ੍ਰਤੀ ਪਰਿਵਾਰ ਇਕ ਸਾਲ ਵਿਚ 232 ਯੁਨਿਟ ਬਿਜਲੀ ਦੀ ਬਚਤ ਹੋਵੇਗੀ ਜਦ ਕਿ ਪੂਰੇ ਪਿੰਡ ਵੱਲੋਂ ਇੰਨਾਂ ਐਲ.ਈ.ਡੀ ਬਲੱਬਾਂ ਰਾਹੀਂ ਸਾਲ ਭਰ ਵਿਚ 86768 ਯੂਨਿਟ ਬਿਜਲੀ ਦੀ ਬਚਤ ਕੀਤੀ ਜਾ ਸਕੇਗੀ।
Check Also
ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ
ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …
Punjab Post Daily Online Newspaper & Print Media