ਬਠਿੰਡਾ, 19 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸ਼ਹਿਰ ਦੇ ਆਸਪਾਸ ਦੇ ਖੇਤਰਾਂ ਵਿਚ ਦੋ ਸੜਕ ਦੁਰਘਟਨਾ ਵਿਚ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੰਦੇ ਹੋਏ ਸਹਾਰਾ ਜਨਸੇਵਾ ਦੇ ਵਿਜੈ ਗੋਇਲ ਨੇ ਦੱਸਿਆ ਕਿ ਪਿੰਡ ਬੁਰਜ ਮਹਿਮਾ ਦੇ ਨਜਦੀਕ ਦੋ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ ਪੁੱਤਰ ਮੇਜਰ ਸਿੰਘ ਅਤੇ ਮੰਦਰ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਪਿੰਡ ਭੋਖੜਾ ਆਪਣੇ ਕਾਰੋਬਾਰ ਭਲਾਈਆਣਾ ਤੋਂ ਘਰ ਵਾਪਸ ਜਾ ਰਹੇ ਸਨ ਕਿ ਕਿਸੇ ਅਣਜਾਣ ਵਾਹਨ ਦੀ ਚਪੇਟ ਵਿੱਚ ਆਉਣ ਕਾਰਨ ਮੌਕੇ ਵਾਰਦਾਤ ‘ਤੇ ਮਾਰੇ ਗਏ। ਸਹਾਰਾ ਜਨ ਸੇਵਾ ਨੂੰ ਸੂਚਨਾ ਮਿਲਣ ‘ਤੇ ਸਹਾਰਾ ਵਰਕਰ ਸੰਦੀਪ ਗੋਇਲ, ਟੇਕਚੰਦ ਆਦਿ ਨੇ ਬੱਲੂਆਣਾ ਪੁਲਿਸ ਦੀ ਸਹਾਇਤਾ ਨਾਲ ਲਾਸ਼ਾਂ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਪਹੁੰਚਾਇਆ। ਇਸ ਤਰ੍ਹਾਂ ਹੀ ਇਕ ਵਿਅਕਤੀ ਲੱਖਾ ਸਿੰਘ ਪੁੱਤਰ ਮੁਨਸ਼ੀ ਰਾਮ ਵਾਸੀ ਬੀੜ ਤਲਾਬ ਨੂੰ ਕਿਸੇ ਅਣਜਾਣ ਵਾਹਨ ਨੇ ਆਪਣੀ ਚਪੇਟ ਵਿੱਚ ਲੈ ਕੇ ਮੌਕੇ ‘ਤੇ ਮਾਰ ਦਿੱਤਾ । ਸਹਾਰਾ ਵਰਕਰ ਸੰਦੀਪ ਗਿੱਲ ਅਤੇ ਰਜਿੰਦਰ ਕੁਮਾਰ ਨੇ ਸਦਰ ਥਾਣਾ ਪੁਲਿਸ ਨੂੰ ਇਤਲਾਹ ਦੇਣ ਉਪਰੰਤ ਪੁਲਿਸ ਦੀ ਕਾਰਵਾਈ ਤੋਂ ਬਾਅਦ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ।ਇਸ ਤਰ੍ਹਾਂ ਇਕ ਹੋਰ ਘਟਨਾ ਵਿਚ ਸਕੂਟਰ ਸਵਾਰ ਪਿਓ ਧੀ ਇਕ ਟਰੱਕ ਦੀ ਟੱਕਰ ਨਾਲ ਜ਼ਖ਼ਮੀ ਹੋ ਗਏ ਇਨ੍ਹਾਂ ਜ਼ਖ਼ਮੀਆਂ ਵੰਦਨਾ ਪੁੱਤਰੀ ਸ਼ਭਾਸ਼ ਅਤੇ ਸ਼ਭਾਸ਼ ਚੰਦ ਪੁੱਤਰ ਤਾਰਾ ਚੰਦ ਵਾਸੀ ਅਮਰੀਕ ਸਿੰਘ ਰੋਡ ਨੂੰ ਵੀ ਸਹਾਰਾ ਵਰਕਰਾਂ ਨੇ ਹਸਪਤਾਲ ਪਹੁੰਚਾਇਆਂ। ਇਸ ਤੋਂ ਇਲਾਵਾ ਅਵਾਰ ਸਾਂਡ ਦੇ ਨਾਲ ਕਾਰ ਟੱਕਰਾ ਗਈ ਜਿਸ ਵਿਚ ਚਾਰ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚ ਰਣਬੀਰ ਸਿੰਘ, ਰਮਨਦੀਪ ਕੌਰ, ਅਵਰਾਜ ਸਿੰਘ ਅਤੇ ਗਗਨਦੀਪ ਕੌਰ ਨੂੰ ਹਸਪਤਾਲ ਦਾਖ਼ਲ ਕਰਵਾਇਆ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media