Saturday, June 13, 2026

ਸਰਵਹਿੱਤਕਾਰੀ ਵਿਦਿਆ ਮੰਦਿਰ, ਮਾਲੇਰਕੋਟਲਾ ਦੇ ਦੋ ਵਿਦਿਆਰਥੀ “ਇੰਸਪਾਯਰ ਐਵਾਰਡ“ ਨਾਲ ਸਨਮਾਨਿਤ

PPN1911201504

ਸੰਦੌੜ, 19 ਨਵੰਬਰ (ਹਰਮਿੰਦਰ ਸਿੰਘ ਭੱਟ)- ਸਰਵਹਿੱਤਕਾਰੀ ਵਿਦਿਆ ਮੰਦਿਰ, ਮਾਲੇਰਕੋਟਲਾ ਦੇ ਦੋ ਵਿਦਿਆਰਥੀ ਪਾਰਥ ਜਮਾਤ ਨੌਵੀਂ ਅਤੇ ਲਵਪ੍ਰੀਤ ਸਿੰਘ ਜਮਾਤ ਛੇਵੀਂ ਨੂੰ ਭਾਰਤ ਸਰਕਾਰ ਦੇ ਮਨਿਸਟਰੀ ਆਫ ਸਾਇੰਸ ਐਂਡ ਟੈਕਨਾਲਜੀ, ਨਵੀਂ ਦਿੱਲੀ ਵੱਲੋਂ ”ਇੰਸਪਾਯਰ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਦੋਨੋਂ ਵਿਦਿਆਰਥੀਆਂ ਨੂੰ 5000/-ਰੁਪਏ ਦੀ ਨਕਦ ਰਾਸ਼ੀ, ਇੱਕ ਪ੍ਰਮਾਣ ਪੱਤਰ ਅਤੇ ਟ੍ਰਾਫੀ ਪ੍ਰਾਪਤ ਹੋਈ। ਲਵਪ੍ਰੀਤ ਸਿੰਘ ਨੂੰ ਚੰਡੀਗੜ੍ਹ ਵਿੱਚ ਹੋ ਰਹੇ ਸੂਬਾ ਪੱਧਰ ਦੇ ਪ੍ਰੋਗਰਾਮ ਲਈ ਚੁਣਿਆ ਗਿਆ ਜਿਸ ਲਈ ਉਸਨੂੰ ਵਾਧੂ 1200/-ਰੁਪਏ ਦੀ ਰਕਮ ਮਿਲੀ ਹੈ। ਕੁੱਲ 180 ਭਾਗੀਦਾਰਾਂ ਵਿਚੋਂ 12 ਵਿਦਿਆਰਥੀਆਂ ਨੂੰ ਜਿਲ੍ਹੇ ਵਿੱਚੋਂ ਸੂਬਾ ਪੱਧਰ ਦੇ ਪ੍ਰੋਗਰਾਮ ਲਈ ਚੁਣਿਆ ਗਿਆ ਹੈ। ਜਿਸ ਵਿੱਚ ਸਰਵਹਿਤਕਾਰੀ ਸਕੂਲ ਦਾ ਵਿਦਿਆਰਥੀ ਲਵਪ੍ਰੀਤ ਸਿੰਘ ਭਾਗ ਲੈ ਰਿਹਾ ਹੈ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply