Wednesday, March 18, 2026

ਤਖਤਾਂ ਦੇ ਜਥੇਦਾਰਾਂ ਤੇ ਪੰਥਕ ਆਗੂਆਂ ਨੂੰ ਗ੍ਰਿਫਤਾਰ ਕਰਨਾ ਉਪ ਮੁੱਖ ਮੰਤਰੀ ਦੀ ਬੁਖਲਾਹਟ – ਮੁੱਛਲ

Balbir S Muchhal

ਤਰਸਿੱਕਾ, ਟਾਂਗਰਾ, 20 ਨਵੰਬਰ (ਕੰਵਲ ਜੋਧਾ ਨਗਰੀ, ਸੁਖਦੇਵ ਸਿੰਘ)- ਆਪਣੇ ਆਪ ਨੂੰ ਪੰਥਕ ਸਰਕਾਰ ਅਖਵਾਉਦੇ ਪੰਜਾਬ ਦੇ ਮੁਖ ਮੰਤਰੀ ਤੇ ਉਪ ਮੁੱਖ ਮੰਤਰੀ ਵੱਲੋ ਪਿਛਲੇ ਤਕਰੀਬਨ 3 ਮਹੀਨਿਆਂ ਪਿੰਡ ਬਗਰਾੜੀ ਦੇ ਗੁਰਦਵਾਰਾ ਸਾਹਿਬ ਵਿੱਚੋ ਚੋਰੀ ਹੋਏ ਸਰੂਪਾਂ ਦੇ ਅਸਲੀ ਦੋਸ਼ੀਆਂ ਨੂੰ ਲੱਭਣ ਦੀ ਬਜ਼ਾਏ ਨਿਰਦੋਸ਼ ਸਿੱਖਾਂ ਦੀ ਫੜੋ ਫੜੀ ਵਿੱਚ ਲੱਗੀ ਹੋਈ ਹੈ।ਪਿਛਲੇ ਦਿਨੀਂ ਚੱਬਾ ਲਾਗੇ ਹੋਏ ਸਰਬੱਤ ਖਾਲਸਾ ਦੌਰਾਨ ਨਿਰੋਲ ਸਿੱਖਾਂ ਦੇ ਹੋਏ ਲੱਖਾਂ ਦੇ ਇਕੱਠ ਨੂੰ ਦੇਖ ਕੇ ਉਪ ਮੁੱਖ ਮੰਤਰੀ ਨੇ ਬੁਖਲਾਹਟ ਵਿੱਚ ਆ ਕੇ ਜਿਥੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਖਿਲਾਫ ਦੇਸ਼ ਧ੍ਰੋਹ ਵਰਗੀਆਂ ਧਰਾਵਾਂ ਲਾ ਕੇ ਉਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ, ਉਥੇ ਸਰਬੱਤ ਖਾਲਸਾ ਬੁਲਾਉਣ ਵਿੱਚ ਕਦੇ ਕਾਂਗਰਸ ਤੇ ਕਦੀ ਆਈ. ਐਸ. ਆਈ ਦਾ ਹੱਥ ਹੋਣ ਦੀਆਂ ਹਰ ਰੋਜ ਮੀਡੀਆ ਵਿੱਚ ਆ ਰਹੀ ਖਬਰਾਂ ਦਾ ਨੋਟਿਸ ਲਂੈਦਿਆ ਸ੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਧੂਲਕਾ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ ਨੇ ਪੰਜਾਬ ਸਰਕਾਰ ਅਤੇ ਉਪ ਮੁੱਖ ਮੰਤਰੀ ਨੂੰ ਸਖਤ ਸਬਦਾਂ ਵਿੱਚ ਕਿਹਾ ਹੈ ਕਿ ਸਰਬੱਤ ਖਾਲਸਾ ਵੱਲੋ ਆਪਣਾ ਅਧਾਰ ਗੁਆ ਚੁੱਕੇ ਜਥੇਦਾਰਾ ਨੂੰ ਲਾਭੇ ਕਰਕੇ ਕੌਮ ਵੱਲੋ ਚੁਣੇ ਤਿੰਨ ਜਥੇਦਾਰਾਂ ਸਮੇਤ ਬਾਕੀ ਪੰਥਕ ਜਥੇਬੰਦੀਆਂ ਦੇ ਆਗੂਆ ਨੂੰ ਨਜਾਇਜ਼ ਹੀ ਦੇਸ਼ ਵਿਰੋਧੀ ਧਰਾਵਾਂ ਅਧੀਨ ਗ੍ਰਿਫਤਾਰ ਕਰਨ ਤੋਂ ਬਾਅਦ ਇਹਨਾ ਗ੍ਰਿਫਤਾਰੀਆਂ ਦਾ ਵਿਰੋਧ ਕਰ ਰਹੇ ਸਿੱਖ ਪ੍ਰਚਾਰਕਾਂ ਨੂੰ ਘਰਾਂ ਅੰਦਰ ਨਜਰਬੰਦ ਨਾ ਕਰਨ ਕਿਉਂਕਿ ਆਉਦੇ ਦਿਨਾ ਵਿੱਚ ਇਸ ਦਾ ਖਮਿਆਜਾ ਉਨਾਂ ਜਰੂਰ ਭੁਗਤਣਾ ਪਵੇਗਾ। ਭਾਈ ਮੁੱਛਲ ਨੇ ਕਿਹਾ ਕਿ ਨਿੱਤ ਦਿਨ ਅਖਬਾਰਾਂ ਵਿੱਚ ਉਪ ਮੁੱਖ ਮੰਤਰੀ ਵੱਲੋ ਬਿਆਨ ਦਿਤੇ ਜਾ ਰਹੇ ਹਨ ਕਿ ਸਾਬਕਾ ਅੱਤਵਾਦੀ ਫਿਰ ਤੋ ਪੰਜਾਬ ਵਿੱਚ ਗੜਬੜ ਪੈਦਾ ਕਰ ਸਕਦੇ ਹਨ, ਜੋ ਕਿ ਅਸਲ ਸਚਾਈ ਤੋਂ ਕੋਹਾਂ ਦੂਰ ਹਨ।ਅਖੀਰ ਵਿੱਚ ਉਹਨਾ ਨੇ ਕਿਹਾ ਕਿ ਸਰਕਾਰ ਜੇਲ੍ਹਾਂ ਵਿੱਚ ਬੰਦ ਕੌਮ ਵੱਲੋ ਥਾਪੇ ਤਿੰਨੇ ਜਥੇਦਾਰਾਂ ਨੂੰ ਪੰਥਕ ਜਥੇਬੰਦੀਆ ਦੇ ਆਗੂਆਂ ਸਮੇਤ ਤਰੁੰਤ ਰਿਹਾਅ ਕਰਨ ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply