Saturday, September 12, 2026

ਸਰਕਾਰੀ ਸੀਨੀ: ਸੈਕੰ: ਸਕੂਲ ਵਿਖੇ ਸਾਂਝ ਕੇਂਦਰ ਵਲੋਂ ਜਾਗਰੂਕਤਾ ਮੀਟਿੰਗ – ਸਵੱਛਤਾ ਰੈਲੀ ਵੀ ਕੱਢੀ

PPN2311201522

ਅੰਮ੍ਰਿਤਸਰ, 23 ਨਵੰਬਰ (ਗੁਰਚਰਨ ਸਿੰਘ)- ਸਾਂਝ ਕੇਂਦਰ ਦੱਖਣੀ ਵਲੋਂ ਲੋਕਾਂ ਨੂੰ ਸਾਂਝ ਕੇਂਦਰਾਂ ਵਲੋਂ ਏ.ਐਸ.ਆਈ ਸੁਸ਼ੀਲ ਕੁਮਾਰ ਅਤੇ ਥਾਣਾ ਸਾਂਝ ਕੇਂਦਰ ਸੁਲਤਾਨਵਿੰਡ ਦੇ ਐਚ.ਸੀ ਦਿਲਬਾਗ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਜਾਗਰੂਕਤਾ ਮੀਟਿੰਗ ਕੀਤੀ ਗਈ।ਇਸ ਮੌਕੇ ਏ.ਐਸ.ਆਈ ਸੁਸ਼ੀਲ ਕੁਮਾਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸਾਂਝ ਕੇਂਦਰਾਂ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਪ੍ਰਤੀ ਜਾਗਰੂਕ ਕੀਤਾ ਗਿਆ ਤਾਂ ਜੋ ਉਹ ਅੱਗੇ ਜਾ ਕੇ ਆਪਣੇ ਘਰ ਅਤੇ ਆਸ ਪਾਸ ਲੋਕਾਂ ਨੂੰ ਜਾਗਰੂਕ ਕਰ ਸਕਣ।ਉਨਾਂ ਕਿਹਾ ਕਿ ਸਾਂਝ ਕੇਂਦਰਾਂ ਵਿੱਚ ਉਪਲੱਬਧ ਸੇਵਾਵਾਂ ਦਾ ਲੋਕਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ ਅਤੇ ਉਨਾਂ ਨੂੰ ਇਧਰ ਉਧਰ ਖੱਜ਼ਲ ਖਰਾਬ ਨਹੀ ਹੋੋਣਾ ਪੈਂਦਾ। ਇਸ ਸਮੇਂ ਸਕੂਲੀ ਬੱਚਿਆਂ ਵਲੋਂ ਸਵੱਛਤਾ ਮੁਹਿੰਮ ਤਹਿਤ ਰੈਲੀ ਵੀ ਕੱਢੀ ਗਈ।ਇਸ ਮੌਕੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਤੋਂ ਇਲਾਵਾ ਸਕੂਲ ਸਟਾਫ ਵੀ ਮੌਜੂਦ ਸੀ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply