Wednesday, March 25, 2026

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਤੇ ਪਸ਼ਚਾਤਾਪ ਕਰਨ ਦੀ ਥਾਂ ਬਾਦਲਾਂ ਨੇ ਆਪਣੇ ਰਾਜਸੀ ਵਿਰੋਧੀਆਂ ਨੂੰ ਕੋਸਿਆ-ਔਜਲਾ

Gurjeet Aujla111

ਅੰਮ੍ਰਿਤਸਰ, 24 ਨਵੰਬਰ (ਗੁਰਚਰਨ ਸਿੰਘ) – ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਕਰਨ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ, ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਦੀ ਅਗਵਾਈ ਹੇਠ ਕੀਤੀ ਗਈ ਸਦਭਾਵਨਾ ਰੈਲੀ ਨਿਰੋਲ ਸਿਆਸੀ ਇਕੱਠ ਸੀ ।ਜਿਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਕੋਈ ਪਸ਼ਚਾਤਾਪ ਕਰਨ ਦੀ ਥਾਂ ਆਪਣੇ ਰਾਜਸੀ ਵਿਰੋਧੀ ਆਗੂਆਂ ਕਾਂਗਰਸ ਤੇ ਹੋਰਨਾਂ ਪਾਰਟੀਆਂ ਖਿਲਾਫ ਹੀ ਬਿਆਨਬਾਜੀ ਕੀਤੀ।ਔਜਲਾ ਨੇ ਦੋਸ਼ ਲਾਇਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਸਰਕਾਰ ਸਮੇਂ 13 ਅਪ੍ਰੈਲ 1978 ਵਿੱਚ ਨਿਰੰਕਾਰੀ ਕਾਂਡ ਵਿੱਚ ਲਗਭਗ 13 ਸਿੱਖ ਸ਼ਹੀਦ ਹੋਣ ਸਮੇਂ ਹੀ ਪੰਜਾਬ ਦਾ ਮਾਹੋਲ ਖਰਾਬ ਹੋ ਗਿਆ ਸੀ ਤੇ ਉਸ ਸਮੇਂ ਹੀ ਅੱਤਵਾਦ ਦੀ ਨੀਹ ਰੱਖੀ ਗਈ ਸੀ। ਜੇਕਰ ਸz. ਬਾਦਲ ਰਾਜਸੀ ਸੂਝ ਬੂਝ ਤੋਂ ਕੰਮ ਲੈਂਦੇ ਤਾਂ ਉਸ ਸਮੇਂ ਸਿੱਖ ਕਤਲ-ਏ-ਆਮ ਰੁੱਕ ਸਕਦਾ ਸੀ। ਔਜਲਾ ਅਨੁਸਾਰ ਸ.z ਬਾਦਲ ਦੀ ਅਗਵਾਈ ਹੇਠ ਪਾਣੀਆਂ ਦੇ ਮੁੱਦੇ ਦਾ ਕੋਈ ਹੱਲ ਨਾ ਨਿਕਲਣ ਕਰਕੇ ਕਪੂਰੀ ਮੋਰਚਾ ਲਾਇਆ ਗਿਆ। ਇਸ ਮੋਰਚੇ ਦੀ ਅਸਫਲਤਾ ਤੇ ਧਰਮ ਵਿਰੁੱਧ ਮੋਰਚਾ ਸਾਹਮਣੇ ਆਇਆ। ਇਸ ਮੌਕੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ। ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪਾਣੀਆਂ ਦਾ ਮੱਸਲਾ ਹੱਲ ਕਰਕੇ ਨਵਾ ਇਤਿਹਾਸ ਸਿਰਜਿਆ।
ਔਜਲਾ ਨੇ ਗੁਰਸ਼ਰਨਵੀਰ ਸਿੰਘ ਦੀ ਕਿਤਾਬ ਸਾਕਾ 1984 ਦੇ ਸਫਾ ਨੰਬਰ 206,207 ਤੇ ਵਰਨਣ ਸੰਤ ਹਰਚੰਦ ਸਿੰਘ ਲੌਗੋਂਵਾਲ ਡਿਕਟੇਟਰ ਧਰਮ-ਯੁੱਧ ਮੋਰਚਾ ਵੱਲੋਂ ਆਰ ਕੇ ਧਵਨ, ਪੀ. ਏ ਇੰਦਰਾ ਗਾਂਧੀ ਨੂੰ ਲਿਖੇ ਪੱਤਰ ਮੀਡੀਆ ਨੂੰ ਵੰਡਦਿਆਂ ਕਿਹਾ ਕਿ ਉਸ ਵਿਚ ਵਰਨਣ ਕੀਤਾ ਗਿਆ ਹੈ ਕਿ ‘ਸੰਤ ਜਰਨੈਲ ਸਿੰਘ ਂਿਭੰਡਰਾਵਾਲੇ ਆਪਣੀ ਅੜੀ ਨਹੀਂ ਛੱਡ ਰਿਹਾ ਅਤੇ ਉਹ ਮਹਿਸੂਸ ਕਰਦੇ ਹਨ ਕਿ ਸਾਨੂੰ ਉਹ ਕੁੱਝ ਕਰਨਾ ਪੈਣਾ ਹੈ ਜਿਹੜਾ ਅਸੀ ਪਹਿਲਾਂ ਵਿਉਂਤਿਆਂ ਸੀ ਅਤੇ ਸz. ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਹੀ ਆਪ ਜੀ ਨੂੰ ਸਭ ਕੁੱਝ ਸਮਝਾ ਦਿੱਤਾ ਹੈ ਕਿ ਭਿੰਡਰਾਂਵਾਲੇ ਦੇ ਆਗੂ ਫੌਜ ਨੂੰ ਵੇਖ ਭੱਜ ਜਾਣਗੇ ਅਤੇ ਸੰਭਾਵਨਾ ਹੈ ਕਿ ਉਹ ਵੀ (ਸੰਤ ਭਿੰਡਰਾਵਾਲਾ) ਭੱਜ ਜਾਵੇਗਾ’ ਔਜਲਾ ਅਨੁਸਾਰ ਸਾਕਾ ਨੀਲਾ ਤਾਰਾ ਅਕਾਲੀਆਂ ਅਤੇ ਸz. ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂਆਂ ਦੇ ਉਸ ਸਮੇਂ ਦੀ ਸਰਕਾਰ ਨੂੰ ਕਹਿਣ ‘ਤੇ ਹੋਇਆ ਸੀ।ਔਜਲਾ ਨੇ ਕਿਹਾ ਕਿ ਬਾਦਲ ਸਿਰੇ ਦਾ ਮੌਕਾਪ੍ਰਸਤ ਹੈ ਤੇ ਮੌਕੇ ਮੁਤਾਬਕ ਆਪਣਾ ਰੰਗ ਬਦਲ ਲੈਦਾ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਭ ਦਾ ਸਾਂਝਾ ਗੁਰੂ ਘਰ ਹੈ।ਉਥੇ ਸz. ਬਾਦਲ ਦੇ ਇਸ਼ਾਰੇ ‘ਤੇ ਹੀ ਯਾਦਗਾਰ ਬਣਾਈ ਗਈ ਅਤੇ ਸਿੱਖ ਅਜਾਇਬ ਘਰ ਵਿਚ ਖਾੜਕੂਆਂ ਦੀਆਂ ਤਸਵੀਰਾਂ ਲਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬਾਦਲ ਨੇ ਆਪਣੇ ਨਿੱਜੀ ਸਿਆਸੀ ਮੁਫਾਦ ਲਈ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਾਰਮਿਕ ਕੰਮਾਂ ਵਿੱਚ ਦਖਲਅੰਦਾਜੀ ਕੀਤੀ, ਪਰ ਹੁਣ ਮੱਗਰਮੱਛ ਦੇ ਹੰਝੂ ਵਹਾਅ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਾਦਲ ਦੀਆਂ ਸਿਆਸੀ ਚਾਲਾਂ ਤੋਂ ਜਾਣੂ ਹੋਣ। ਉਨ੍ਹਾਂ ਕਿਹਾ ਕਿ ਸਭ ਦੇ ਸਾਹਮਣੇ ਡੇਰਾ ਸਿਰਸਾ ਦੇ ਮੁੱਖੀ ਦੀ ਮਿਸਾਲ ਸਾਹਮਣੇ ਹੈ। ਜਿਸ ਨੂੰ ਬਾਦਲ ਪਰਿਵਾਰ ਨੇ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫੀ ਦਿਵਾਈ ਤੇ ਫਿਰ ਜਨਤਕ ਰੋਹ ਵੇਖ ਕੇ ਉਸੇ ਹੀ ਮੁਆਫੀ ਨੂੰ ਰੱਦ ਕਰਵਾਇਆ। ਔਜਲਾ ਨੇ ਕਿਹਾ ਕਿ ਜੇਕਰ ਬਾਦਲ ਸਿਆਸੀ ਚਾਲਾਂ ਨਾ ਚੱਲਦਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੱਸਲਾ ਹੱਲ ਹੋ ਸਕਦਾ ਸੀ, ਪਰ ਬਾਦਲਾਂ ਸਮੇਂ ਸਿਰ ਬਣਦੀ ਕਾਰਵਾਈ ਨਹੀਂ ਕੀਤੀ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply