ਬਠਿੰਡਾ, 24 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਜਗਤ-ਤਾਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ ਸਿੰਘ ਸਭਾ ਖਾਲਸਾ ਦੀਵਾਨ ਵਿਖੇ ਅੱਜ ਅੰਮ੍ਰਿਤ ਵੇਲੇ ਸ਼ਹਿਰ ਦੀਆਂ ਸਮੂਹ ਗੁਰੂ ਘਰਾਂ ਦੀਆਂ ੨੫ ਤੋਂ ਲੈ ਕੇ ੩੦ ਪ੍ਰਭਾਤ ਫੇਰੀਆਂ ਦੀ ਇਕੱਤਰਤਾ ਨਾਲ ਗੁਰਦੁਆਰਾ ਸਾਹਿਬ ਵਿਖੇ ਸੰਗ਼ਤਾਂ ਵਲੋਂ ਸ਼ਬਦ ਕੀਰਤਨ ਗਾਇਣ ਦੀਆਂ ਧੁੰਨਾਂ ਨਾਲ ਮਾਹੌਲ ਰੂਹਾਨੀ ਬਣਿਆ।ਇਥੇ ਜ਼ਿਕਰਯੋਗ ਹੈ ਕਿ ਕਈ ਸਾਲਾਂ ਤੋਂ ਸ਼ਹਿਰ ਦੀਆਂ ਸਮੂਹ ਗੁਰੂ ਘਰਾਂ ਦੀਆਂ ਪ੍ਰਭਾਤ ਫੇਰੀਆਂ ਗੁਰਪੁਰਬ ਤੋਂ ਇਕ ਦਿਨ ਪਹਿਲਾਂ ਇਕੱਠੀਆਂ ਹੁੰਦੀਆਂ ਹਨ।ਜਿਥੇ ਪ੍ਰਭਾਤ ਫੇਰੀਆਂ ਦੇ ਮੁੱਖ ਆਗੂਆਂ ਦਾ ਸਨਮਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਲੋਂਂ ਪ੍ਰਭਾਤ ਫੇਰੀਆਂ ਦੇ ਆਗੂਆਂ ਦਾ ਸਨਮਾਨ ਸਿਰੋਪਾਓ ਭੇਂਟ ਕਰਕੇ ਕੀਤਾ ਗਿਆ।ਸੰਗਤਾਂ ਲਈ ਚਾਹ ਅਤੇ ਮਠਿਆਈ ਆਦਿ ਵਰਤਾਏ ਗਏ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media