Thursday, June 18, 2026

 ਲਘੂ ਭਾਰਤੀ ਉਦਯੋਗ ਦੇ ਡਾ. ਜੇ.ਪੀ ਸਿੰਘ ਪ੍ਰਧਾਨ ਤੇ ਅਮਿਤ ਕਪੂਰ ਜਨ: ਸਕੱਤਰ ਬਣੇ

PPN2511201527
ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) – ਲਘੂ ਉਦਯੋਗ ਭਾਰਤੀ ਅੰਮ੍ਰਿਤਸਰ ਦੀ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਡਾ. ਜੇ.ਪੀ ਸਿੰਘ ਪ੍ਰਧਾਨ, ਅਮਿਤ ਕਪੂਰ ਜਨ: ਸਕੱਤਰ, ਤਿਲਕ ਰਾਜ ਮਹਾਜਨ ਫਾਈਨੈਂਸ ਸੈਕਟਰੀ, ਰਿਸ਼ੀ ਅਰੋੜਾ ਤੇ ਅਤੇ ਸਮੀਰ ਖੰਨਾ ਪੈਟਰਨ ਚੁਣੇ ਗਏ।ਜਦਕਿ ਕੁਲਦੀਪ ਸਿੰਘ ਖੁਰਾਨਾ, ਰਾਕੇਸ਼ ਹਾਂਡਾ, ਪ੍ਰਾਣਨਾਥ ਅਗਰਵਾਲ ਉਪ ਪ੍ਰਧਾਨ, ਡੀ.ਕੇ ਜੈਨ, ਪੀਯੂਸ਼ ਸ਼ਰਮਾ, ਤਰੁਣ ਮਹਿਰਾ ਤੇ ਸੁਨੀਲ ਡਡੋਨਾ ਜਾਇੰਟ ਸਕਟਰੀ, ਕ੍ਰਿਸ਼ਨ ਦੇਵ ਅਗਨੀਹੋਤਰੀ ਆਰਗੇਨਾੀਜਿੰਗ ਸੈਕਟਰੀ, ਆਸ਼ੂ ਸੇਠੀ ਤੇ ਡਾ. ਰਵੀ ਧਵਨ ਮੀਡੀਆ ਸੈਕਟਰੀ, ਸੰਜੀਵ ਪਾਸੀ, ਅਨਿਰੁਧ ਮਹਿਰਾ, ਸਤਿਅਨ ਦਿਲਾਵਰੀ, ਪੰਕਜ਼ ਸ਼ਰਮਾ, ਪ੍ਰਿਥਵੀ ਰਾਜ ਕੁਮਾਰ, ਕਾਰਜਕਾਰਣੀ ਮੈਂਬਰ ਬਣਾਏ ਗਏ।ਇਸ ਤੋਂ ਇਲਾਵਾ ਡੀ.ਕੇ ਜੈਨ ਟੈਕਸਟਾਈਲ ਸੈਲ ਦੇ ਚੇਅਰਮੈਨ, ਕਮਲ ਡਾਲਮੀਆ, ਸਮੀਰ ਖੰਨਾ, ਤਰੁਣ ਮਹਿਰਾ, ਆਸ਼ੂ ਸੇਠੀ ਮੈਂਬਰ ਬਣੇ।ਕੁਲਦੀਪ ਸਿੰਘ ਖੁਰਾਣਾ ਇੰਜੀਨੀਅਰਿੰਗ ਸੈਲ ਦੇ ਚੇਅਰਮੈਨ, ਟੀ.ਆਰ ਮਹਾਜਨ, ਪ੍ਰਸ਼ੌਤਮ ਮਹਾਜਨ, ਰਮੇਸ਼ ਕੁਮਾਰ ਸ਼ਰਮਾ, ਕਰਤਾਰ ਸਿੰਘ ਮੈਂਬਰ ਅਤੇ ਡਾ. ਰਵੀ ਧਵਨ ਫਾਰਮਾ ਸੈਲ ਦੇ ਚੇਅਰਮੈਨ, ਆਸ਼ੀਸ਼ ਗਰਗ, ਸਤਿਅਨ ਦਿਲਾਵਰੀ, ਸਰਵਿੰਦਰ ਸਿੰਘ ਤੇ ਚਰਨਪ੍ਰੀਤ ਸਿੰਘ ਚਾਵਲਾ ਮੈਂਬਰ ਬਣਾਏ ਗਏ।
ਇਸ ਮੀਟਿੰਗ ਦੌਰਾਨ ਫੈਸਲਾ ਹੋਇਆ ਕਿ ਸੰਸਥਾ ਦੀ ਮੀਟਿੰਗ ਹਰ ਤਿੰਨ ਮਹੀਨਿਆਂ ਬਾਅਦ ਹੋਵੇਗੀ ਅਤੇ ਅਗਲੀ ਮੀਟਿੰਗ 21 ਦਸੰਬਰ ਨੂੰ ਕੀਤੀ ਜਾਵੇਗੀ।ਇਸ ਸਮੇਂ ਮੌਜੂਦ ਉਦਯੋਗ ਵਿਭਾਗ ਦੇ ਜਨਰਲ ਮੈਨੇਜਰ ਧਰਮਪਾਲ ਭਗਤ ਨੇ ਸਰਕਾਰ ਦੀਆਂ ਪਾਲਸੀਆਂ ਬਾਰੇ ਜਾਣਕਾਰੀ ਦਿੱਤੀ।ਉਨਾਂ ਕਿਹਾ ਕਿ 1996 ਤੇ 2003 ਦੇ ਬਕਾਇਆ ਸਬਸਿਡੀ ਕੇਸਾਂ ਦਾ ਭੁਗਤਾਨ ਸਰਕਾਰ ਵਲੋਂ ਜਲਦ ਕੀਤਾ ਜਾਵੇਗਾ।ਬਿਜਲੀ ਦੇ ਖਰਚ ਦੀ 3 ਸਾਲਾ ਅਡਜਸਟਮੈਂਟ 1 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਸ਼ੁਰੂ ਹੋ ਗਈ ਹੈ ਅਤੇ ਜਿੰਨਾਂ ਇਹ ਅਜੇ ਅਪਲਾਈ ਨਹੀਂ ਕੀਤੀ, ਉਹ ਜਲਦ ਅਪਲਾਈ ਕਰਨ।ਇਸੇ ਤਰਾਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੇ ਖਰਚ ‘ਤੇ ਵੀ 1 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਮਿਲੇਗੀ, ਜਿਸ ਲਈ ਮੀਟਰ ਲ਼ਅੱਗ ਲਗਵਾਉਣ ਪਵੇਗਾ।ਉਨਾਂ ਦਸਿਆ ਕਿ ਨਵੀਂ ਇੰਡਰਟਰੀਅਲ ਪਾਲਸੀ ਮੁਤਾਬਿਕ ਮਾਸਟਰ ਪਲਾਨ ਇੰਡਸਟਰੀਅਲ ਜੋਨ ‘ਚ 1 ਕਰੋੜ ਤੋਂ ਉਪਰ ਦੀ ਪਲਾਂਟ ਮਸ਼ੀਨਰੀ ਇਨਵੈਸਟਮੈਂਟ ‘ਤੇ ਵੀ 10 ਕਰੋਣ ਵਾਲੀਆਂ ਸਹੂਲਤਾਂ ਮਿਲਣਗੀਆਂ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply