
ਮਲੋਟ, 26 ਨਵੰਬਰ (ਪ.ਪ) – ਸ.ਸ.ਸ.ਸਕੂਲ (ਲੜਕੇ) ਮਲੋਟ ਵਿਖੇ ਮਹਾਨ ਗਣਿਤਕਾਰ ਸ੍ਰੀ ਰਾਮਾਨੁਜਨ ਦੇ ਜਨਮ ਦਿਵਸ ਨੂੰ ਸਮਰਪਿਤ ਗਣਿਤ ਦਿਵਸ ਸਮਾਰੋਹ ਦਾ ਆਯੋਜ਼ਨ ਕੀਤਾ ਗਿਆ।ਇਸ ਮੌਕੇ ਗਣਿਤ ਵਿਭਾਗ ਦੇ ਮੁਖੀ ਸ੍ਰੀ ਵਿਜੈ ਗਰਗ ਨੇ ਸ੍ਰੀ ਰਾਮਾਨੁਜਨ ਦੀਆਂ ਪ੍ਰਾਪਤੀਆਂ ਅਤੇ ਜੀਵਨੀ ਤੇ ਪ੍ਰਕਾਸ਼ ਪਾਇਆ।ਬਾਰ੍ਹਵੀ ਦੇ ਵਿਦਿਆਰਥੀ ਅਨਮੋਲ ਦੀਪ ਤੇ ਵਿਕਾਸ ਕੁਮਾਰ ਨੇ ਗਣਿਤ ਦੀ ਰੋਜ਼ਾਨਾ ਜੀਵਨ ਵਿੱਚ ਵਰਤੋਂ ਅਤੇ ਉਪਯੋਗਤਾ ਬਾਰੇ ਦੱਸਿਆ। ਸ੍ਰੀ ਵੇਦ ਪ੍ਰਕਾਸ਼ ਨੇ ਗਣਿਤ ਦੇ ਫਾਰਮੂਲੇ ਬਾਰੇ ਜਾਣਕਾਰੀ ਦਿੱਤੀ।ਇਸੇ ਤਰ੍ਹਾਂ ਸ਼੍ਰੀ ਸ਼ਿੰਦਰਪਾਲ, ਸ਼੍ਰੀ ਸੁਮਿਤ ਗੁਪਤਾ ਤੇ ਹਰਪਾਲ ਸਿੰਘ ਨੇ ਗਣਿਤ ਤੋਂ ਬਿਨ੍ਹਾਂ ਆਰਥਿਕ ਬਾਜ਼ਾਰ ਦਾ ਚਲਣਾ ਅਸੰਭਵ ਦੱਸਿਆ।ਇਸ ਵਿਸ਼ੇ ਦੀ ਜੀਵਨ ਵਿੱਚ ਅੱਗੇ ਵੱਧਣ ਲਈ ਬਹੁਤ ਮਹੱਤਵ ਹੈ।ਪ੍ਰਿੰਸੀਪਲ ਸ. ਨਾਇਬ ਸਿੰਘ ਨੇ ਕਿਹਾ ਕਿ ਗਣਿਤ ਕੋਈ ਔਖਾ ਵਿਸ਼ਾ ਨਹੀ, ਲੋੜ ਹੈ ਇਸ ਨੂੰ ਸਮਝਣ ਦੀ।ਡਾ. ਹਰਭਜਨ ਪ੍ਰਿਯਦਰਸ਼ੀ ਨੇ ਕਿਹਾ ਕਿ ਗਣਿਤ ਵਿਸ਼ੇ ਤੋਂ ਬਿਨਾਂ ਸਫਲਤਾ ਪ੍ਰਾਪਤ ਨਹੀ ਕੀਤੀ ਜਾ ਸਕਦੀ।
ਮੁੱਖ ਮਹਿਮਾਨ ਰਾਜ ਕ੍ਰਿਸਨ ਸਚਦੇਵਾ ਰਿਟਾਇਰਡ ਲੈਕਚਰਾਰ ਨੇ ਕਿਹਾ ਕਿ ਵਿਦਿਆਰਥੀ ਆਮ ਤੌਰ ਤੇ’ ਛੋਟੀਆਂ-2 ਗਲਤੀਆਂ ਕਰਦੇ ਹਨ, ਜਿਸ ਦਾ ਕਾਰਨ ਵਿਸ਼ੇ ਦੀ ਪ੍ਰੈਕਟਿਸ ਨਾ ਕਰਨਾ ਹੈ, ਕਿਉਂਕਿ ਮੈਥ ਇਕ ਪ੍ਰੈਕਟਿਸ ਦਾ ਵਿਸ਼ਾ ਹੈ।
ਇਸ ਮੌਕੇ ਚਾਰਟ ਮੇਕਿੰਗ, ਆਰਟੀਕਲ ਲੇਖਣ ਅਤੇ ਪ੍ਰੌਜੈਕਟ ਫਾਈਲ ਬਣਾਉਣ ਦੀ ਪ੍ਰਤੀਯੋਗਤਾ ਕਰਵਾਈ ਗਈ।ਚਾਰਟ ਮੇਕਿੰਗ ਵਿੱਚ ਗੁਰਪ੍ਰੀਤ ਸਿੰਘ, ਗੋਤਮ, ਤੇ ਕਰਮਜੀਤ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਆਰਟੀਕਲ ਲੇਖਣ ਵਿਚ ਤੇਗਵੰਸ਼, ਵਿਕਾਸ ਕੁਮਾਰ ਤੇ ਅਨਮੋਲ ਦੀਪ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਪ੍ਰੋਜੈਕਟ ਫਾਈਲ ਵਿਚ ਰਾਹੁਲ, ਵਿਜੈ ਕੁਮਾਰ ਅਤੇ ਅੰਮ੍ਰਿਤਪਾਲ ਸਿੰਘ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।ਮੁੱਖ ਮਹਿਮਾਨ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸ੍ਰੀ ਵਿਜੈ ਗਰਗ, ਸ੍ਰੀ ਸ਼ਿੰਦਰਪਾਲ, ਸ੍ਰੀ ਸੁਮਿਤ ਗੁਪਤਾ, ਹਰਪਾਲ ਸਿੰਘ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨੇੇ ਮੁਖ ਮਹਿਮਾਨ ਸਟਾਫ ਤੇ ਵਿਦਿਆਰਥੀਆ ਦਾ ਧੰੰਨਵਾਦ ਕੀਤਾ।ਇਸ ਮੌਕੇ ਤੇ ਸ੍ਰੀ ਰਾਜ ਕੁਮਾਰ ਗਾਡੀ, ਸ੍ਰੀ ਰਜਿੰਦਰਪਾਲ ਸਿੰਘ, ਸ੍ਰੀ ਸਿਵਰਾਜ ਸਿੰਘ, ਭਾਰਤ ਭੂਸ਼ਣ, ਸ੍ਰੀ ਮਤੀ ਸੀਮਾ ਰਾਣੀ, ਸ੍ਰੀ ਮਤੀ ਸੁਖਦੀਪ ਕੌਰ ਅਤੇ ਸ੍ਰੀ ਮਤੀ ਗੁਰਪ੍ਰੀੳਸਤ ਕੌਰ ਹਾਜ਼ਰ ਸਨ।
Punjab Post Daily Online Newspaper & Print Media