ਬਠਿੰਡਾ, 27 ਨਵਬੰਰ (ਜਸਵਿੰਦਰ ਸਿੰਘ ਬਰਾੜ, ਅਵਤਾਰ ਸਿੰਘ ਕੈਂਥ)- ਐਸ. ਈ. ਐਸ ਵਰਕਰ ਯੂਨੀਅਨ ਬਰਾਂਚ ਨੇ ਕਮਾਂਡਰ ਵਰਕਰਸ ਦੇ ਗੇਟ ਅੱਗੇ ਰੁਲਦੂ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਸੱਤਵੇਂ ਪੇਅ ਕਮਿਸ਼ਨ ਦੀ ਕਮੀਆਂ ਦੇ ਸਬੰਧ ਵਿਚ ਆਲ ਇੰਡੀਆ ਡਿਫੈਂਸ ਵਰਕਰ ਯੂਨੀਅਨ ਦੇ ਸੱਦੇ ‘ਤੇ ਕਮਾਂਡਰ ਦੇ ਰੋਸ ਗੇਟ ਰੈਲੀ ਕੀਤੀ। ਇਸ ਮੌਕੇ ਸੈਕਟਰੀ ਜਸਬੀਰ ਸਿੰਘ ਨੇ ਪੂਰੇ ਵਿਸਥਾਰ ਨਾਲ ਦੱਸਿਆ ਕਿ ਕਿਵੇਂ ਸੱਤਵੇਂ ਪੇਅ ਕਮਿਸ਼ਨ ਵਿਚ ਹੱਕਾਂ ਦਾ ਘਾਣ ਕੀਤਾ ਗਿਆ ਹੈ ਤੇ ਉਮੀਦ ਤੋਂ ਬਹੁਤ ਘੱਟ ਦਿੱਤਾ ਗਿਆ ਹੈ।ਇਸ ਨੇ ਮਜੂਦਰ ਤੇ ਅਫਸਰ ਜਮਾਤ ਵਿਚ ਬਹੁਤ ਹੀ ਫਰਕ ਰੱਖਿਆ ਗਿਆ।ਦੋਨਾਂ ਦਾ ਘੱਟੋ ਘੱਟ 18000 ਤੋਂ 2,50000 ਦਾ ਫਰਕ ਰੱਖਿਆ ਗਿਆ ਹੈ।ਹਾਉਸ ਰੈਂਟ ਜਿਹੜਾ ਪਹਿਲਾ 10, 20, 30 ਸੀ ਉਸ ਨੂੰ ਘਟਾ ਕੇ 8, 16, 24 ਕੀਤਾ ਗਿਆ ਹੈ।ਉਨਾਂ ਕਿਹਾ ਕਿ ਭੱਤੇ, ਅਡਵਾਂਸ ਤੇ 6ਵੇਂ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਨਹੀ ਦੂਰ ਕੀਤੀਆਂ, ਐਮ.ਏ ਪੀ ਵਿਚ ਕੋਈ ਸੁਧਾਰ ਨਹੀ ਕੀਤਾ ਗਿਆ।2004 ਤੋਂ ਬਾਅਦ ਬੰਦ ਕੀਤੀ ਪੈਨਸ਼ਨ ਦੀ ਥਾਂ ਨਵੀਂ ਸਕੀਮ ਲਾਗੁੂ ਕੀਤੀ ਜਾਵੇ।ਇਸ ਰੋਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਸਹੋਤਾ ਏਰੀਆ ਕਮੇਟੀ ਅੰਬਾਲਾ, ਜੋਇਆਂਟ ਸੈਕਟਰੀ ਗੁਰਮੇਜ ਸਿੰਘ, ਹਰਦੇਵ ਸਿੰਘ ਆਰਗੇਨਾਈਜ਼ ਸੈਕਟਰੀ, ਚੇਅਰਮੈਨ ਸੌਦਾਗਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਦਰਸਨ ਸਿੰਘ ਰੋਮਾਣਾ, ਹਾਕਮ ਸਿੰਘ ਕੈਸ਼ੀਅਰ, ਨਛੱਤਰ ਸਿੰਘ, ਬਿਲੂ ਸਿੰਘ, ਮੱਘਰ ਸਿੰਘ, ਗੁਰਨਾਮ ਸਿੰਘ, ਸੁਖਦੇਵ ਸਿੰਘ, ਬੰਤ ਸਿੰਘ ਐਕਸ ਪ੍ਰਧਾਨ ਬਲਵਿੰਦਰ ਸਿੰਘ ਅਤੇ ਅਮਰਜੀਤ ਸਿੰਘ, ਪ੍ਰੈੋਸ ਸਕੱਤਰ ਦਰਸ਼ਨ ਸਿੰਘ ਆਦਿ ਸ਼ਾਮਲ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media